ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਮੁੱਲਾਂਪੁਰ ਇਲਾਕੇ ਦੇ ਪਿੰਡਾਂ ਦੀ ਜਮੀਨ ਸਬੰਧੀ ਇੱਕ ਨੋਟੀਫਿਕੇਸ਼ਨ ਕੱਢਿਆ ਗਿਆ ਹੈ ਕਈ ਸੌ ਏਕੜਾਂ ਦੀ ਜਮੀਨ ਦੇ ਸੰਬੰਧ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇੱਥੇ ਬੜੇ ਬੜੇ ਪ੍ਰੋਜੈਕਟ ਲੱਗਣੇ ਹਨ ਜਿਸ ਦੇ ਵਿੱਚ ਰਿਹਾਇਸ਼ੀ ਇਲਾਕੇ ਤੇ ਹੋਰ ਬੜਾ ਕੁਝ ਬਣਨਾ ਹੈ ਜਦੋਂ ਦਾ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਹੋਇਆ ਹੈ ਉਸ ਵੇਲੇ ਤੋਂ ਹੀ ਲੋਕਾਂ ਵਿੱਚ ਚਰਚਾ ਵਧੀ ਹੋਈ ਹੈ। ਪੰਜਾਬ ਨਾਲ ਸੰਬੰਧਿਤ ਰਾਜਨੀਤਿਕ ਪਾਰਟੀਆਂ ਦੇ ਆਗੂ ਇਸ ਮਾਮਲੇ ਉੱਤੇ ਵੀ ਬਿਆਨ ਦੇ ਰਹੇ ਹਨ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਜਿੱਥੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦਰਮਿਆਨ ਪੁੱਜੇ ਉੱਥੇ ਉਹਨਾਂ ਨੇ ਇਸ ਮਸਲੇ ਉੱਪਰ ਵੀ ਜ਼ੋਰਦਾਰ ਗੱਲਬਾਤ ਕੀਤੀ। ਉਹਨਾਂ ਨੇ ਪ੍ਰਮੁੱਖ ਤੌਰ ਤੇ ਆਪਣੀ ਗੱਲਬਾਤ ਦੇ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਹੀ ਮਾਅਨਿਆਂ ਵਿੱਚ ਦਿੱਲੀ ਤੋਂ ਹਾਰਨ ਦੇ ਬਾਅਦ ਉਥੋਂ ਦੇ ਆਪ ਆਗੂਆਂ ਨੇ ਪੰਜਾਬ ਵਿੱਚ ਆ ਕੇ ਕਬਜ਼ਾ ਕਰ ਲਿਆ ਤੇ ਅਸਲੀ ਚੀਫ ਮਿਨਿਸਟਰ ਅਸਲੀ ਸਾਰਾ ਕੁਛ ਉਹਨਾਂ ਨੇ ਕੰਟਰੋਲ ਕਰ ਲਿਆ ਮੁਨੀਸ਼ ਸਸੋਦੀਆ ਤੇ ਸਤਿੰਦਰ ਜੈਨ ਜਿਹੜੇ ਮਿਨਿਸਟਰ ਸੀ ਜਿਹੜੇ ਉੱਥੇ ਜੇਲ੍ਹ ‘ਚ ਸੀ ਭਰਿਸ਼ਟਾਚਾਰ ਦੇ ਕੇਸ ਸੀ ਉਹਨਾਂ ਨੂੰ ਭਗਵੰਤ ਮਾਨ ਨੇ ਸਿੱਧੇ ਤੌਰ ਉੱਤੇ ਹੀ ਪੰਜਾਬ ਸੰਭਾਲ ਦਿੱਤਾ ਹੈ। ਪੰਜਾਬ ਵਿੱਚ ਹੁਣ ਕੇਜਰੀਵਾਲ ਦਾ ਹੁਕਮ ਚੱਲਣ ਲੱਗ ਗਿਆ। ਉਨਾ ਕਿਹਾ ਕਿ ਕੇਜਰੀਵਾਲ ਮਨੀਸ਼ ਸਸੋਦੀਆ ਸਤਿੰਦਰ ਜੈਨ ਤੇ ਦਿੱਲੀ ਦੇ ਹਾਰੇ ਹੋਏ ਲੋਕਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਪੰਜਾਬ ਵਿੱਚ ਹੁਣ ਸਾਡਾ ਡੇਢ ਕੁ ਸਾਲ ਦਾ ਸਮਾਂ ਰਹਿੰਦਾ ਹੈ ਉਸ ਤੋਂ ਬਾਅਦ ਸਾਡੀ ਸਰਕਾਰ ਨਹੀਂ ਬਣਨੀ ਇਸ ਲਈ ਕਿਸੇ ਨਾ ਕਿਸੇ ਤਰੀਕੇ ਪੰਜਾਬ ਨੂੰ ਲੁੱਟ ਲਈਏ ਮੁੜ ਕੇ ਤਾਂ ਸਾਡੀ ਵਾਰੀ ਨਹੀਂ ਆਉਣੀ। ਇਥੇ ਜਿਹੜੀ ਜਮੀਨ ਲੁਧਿਆਣੇ ਦੇ ਨਾਲ ਤਕਰੀਬਨ 24 ਹਜਾਰ ਏਕੜ ਨੂੰ ਅਕਾਵਾਇਰ ਕਰਨ ਦਾ ਪਲੈਨ ਬਣਾ ਲਿਆ ਸਾਰੇ ਅਫਸਰਾਂ ਨੇ ਮੈਨੂੰ ਦੱਸਿਆ ਇਹਨਾਂ ਨੇ ਹੌਲੀ ਹੌਲੀ ਲੁਧਿਆਣਾ ਦੇ ਵਾਂਗ ਹੋਰ ਸ਼ਹਿਰਾਂ ਦੇ ਆਲੇ ਦੁਆਲੇ ਵੀ ਇਸ ਤਰ੍ਹਾਂ ਹੀ ਪਲਾਨ ਕਰਨਾ ਹੈ ਜਿਹੜੇ ਲੋਕਾਂ ਦੀ ਜਮੀਨ ਹੈ ਉਹਨਾਂ ਨੂੰ ਗਲਤ ਤਰੀਕੇ ਦੀਆਂ ਸਲਾਹਾਂ ਦੇ ਕੇ ਗਲਤ ਕਾਨੂੰਨ ਬਣਾ ਕੇ ਆਪਣੇ ਜਾਲ ਵਿੱਚ ਫਸਾਇਆ ਜਾਵੇਗਾ। ਇਹਨਾਂ ਨੇ ਐਕੂਜੀਸ਼ਨ ਦਾ ਨੋਟਿਸ ਦੇ ਦੇਣਾ ਐਕੂਜਏਸ਼ਨ ਦਾ ਨੋਟਿਸ ਦਾ ਮਤਲਬ ਹੈ ਕਿ ਉੱਥੇ ਰਜਿਸਟਰੀਆਂ ਬੰਦ ਹੋ ਜਾਣਗੀਆਂ ਕਿਸਾਨ ਜਾ ਵਪਾਰੀ ਜਿਹਦੀ ਵੀ ਕੋਈ ਜਮੀਨ ਹੈ ਜਿਹਨੇ ਕੋਈ ਇਨਵੈਸਟਮੈਂਟ ਵਾਸਤੇ ਲਿੱਤੀ ਹੈ। ਉਹਨਾਂ ਦੀ ਕੋਈ ਪੇਸ਼ ਨਹੀਂ ਜਾਵੇਗੀ ਇਨਾ ਠੱਗ ਟੋਲਿਆਂ ਨੇ ਪੰਜਾਬ ਦੇ ਨਾਲ ਹੋਰ ਬੜਾ ਕੁਝ ਕਰਨਾ ਹੈ ਆਓ ਸਾਰੇ ਇਕੱਤਰ ਹੋ ਕੇ ਰਹਿੰਦੇ ਸਮੇਂ ਵਿੱਚ ਇਹਨਾਂ ਦਾ ਵਿਰੋਧ ਕਰਕੇ ਇਹਨਾਂ ਨੂੰ ਪੰਜਾਬ ਵਿੱਚੋਂ ਭਜਾਈਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



