ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਸਿੱਖਿਆ ਬਲਾਕ ਕਪੂਰਥਲਾ-1 ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ ਵਿਖੇ ਪੜ੍ਹਦੇ ਪ੍ਰੀ ਪ੍ਰਾਇਮਰੀ -1 ਅਤੇ ਪ੍ਰੀ ਪ੍ਰਾਇਮਰੀ- 2 ਤੋਂ ਇਲਾਵਾ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੀਆਂ ਮਾਂਵਾਂ ਦੀ ਪਲੇਠੀ ਇੱਕ ਰੋਜ਼ਾ ਵਿੱਦਿਅਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਕਪੂਰਥਲਾ ਜਗਵਿੰਦਰ ਸਿੰਘ ਲਹਿਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ-1 ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਸਕੂਲ ਭਾਣੋ ਲੰਗਾ ਦੇ ਸੈਂਟਰ ਹੈਡ ਟੀਚਰ ਸੰਤੋਖ ਸਿੰਘ ਮੱਲੀ ਤੇ ਮੈਡਮ ਰੁਪਿੰਦਰ ਕੌਰ ਦੀ ਦੇਖ-ਰੇਖ ਹੇਠ ਆਯੋਜਿਤ ਵਿਦਿਆਰਥੀਆਂ ਦੀਆਂ ਮਾਂਵਾਂ ਦੀ ਉਕਤ ਪਲੇਠੀ ਇੱਕ ਰੋਜ਼ਾ ਵਿੱਦਿਅਕ ਵਰਕਸ਼ਾਪ ਦਾ ਸੰਚਾਲਨ ਮੈਡਮ ਨਵਜੀਤ ਕੌਰ ਅਤੇ ਮੈਡਮ ਸੰਤੋਸ਼ ਕੌਰ ਨੇ ਕੀਤਾ।
ਮੈਡਮ ਰੁਪਿੰਦਰ ਕੌਰ, ਮੈਡਮ ਨਵਜੀਤ ਕੌਰ, ਮੈਡਮ ਸੰਤੋਸ਼ ਕੌਰ ਅਤੇ ਆਂਗਨਵਾੜੀ ਵਰਕਰ ਮੈਡਮ ਰਾਣੀ ਨੇ ਉਕਤ ਪਲੇਠੀ ਇੱਕ ਰੋਜ਼ਾ ਵਿੱਦਿਅਕ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦੀਆਂ ਮਾਂਵਾਂ ਨੂੰ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਬਾਰੇ ਜਾਣੂੰ ਕਰਵਾਉਂਦਿਆਂ ਦਸਿਆ ਕਿ ਉਹ ਆਪਣੇ ਬਚਿਆਂ ਨੂੰ ਘਰ ਵਿੱਚ ਸਕੂਲ਼ ਤੋਂ ਮਿਲ਼ੇ ਹੋਮਵਰਕ ਨੂੰ ਪੂਰਾ ਕਰਨ ਲਈ ਸਹਿਯੋਗ ਦੇਣ, ਬੱਚਿਆਂ ਨੂੰ ਸਕੂਲ ਤੋਂ ਜ਼ਿਆਦਾ ਛੁੱਟੀਆਂ ਨਾ ਕਰਵਾਉਣ, ਘਰ ਵਿੱਚ ਖੇਡ ਖੇਡ ਵਿਧੀ ਰਾਹੀਂ ਬੱਚਿਆਂ ਨੂੰ ਪੜ੍ਹਨ ਅਤੇ ਸਿੱਖਣ ਦੀ ਆਦਤ ਪਾਉਣ, ਬੱਚਿਆਂ ਨੂੰ ਸਾਫ਼ ਸੁਥਰੀ ਦਿੱਖ ਬਣਾ ਕੇ ਸਮੇਂ ਸਿਰ ਸਕੂਲ ਭੇਜਣ, ਸਕੂਲ਼ ਵਿੱਖੇ ਹੋਣ ਵਾਲੀਆਂ ਪੀ ਟੀ ਐੱਮ ਅਤੇ ਐਸ ਐਮ ਸੀ ਦੀਆਂ ਹੋਣ ਵਾਲੀਆਂ ਮੀਟਿੰਗਾਂ ਵਿੱਚ ਜ਼ਰੂਰ ਸ਼ਾਮਲ ਹੋਇਆ ਕਰਨ, ਅਤੇ ਘਰ ਵਿੱਚ ਪਏ ਰਾਅ ( ਵੇਸਟ) ਮਟੀਰੀਅਲ ਤੋਂ ਟੀਚਿੰਗ ਲਰਨਿੰਗ ਮਟੀਰੀਅਲ ਤਿਆਰ ਕਰਕੇ ਆਪਣੇ ਬੱਚਿਆਂ ਦੇ ਸਿੱਖਣ ਸਿਖਾਉਣ ਵਿਧੀ ਲਈ ਮਦਦ ਕਰਨ। ਇਸ ਮੌਕੇ ਉਕਤ ਅਧਿਆਪਕਾਵਾਂ ਨੇ ਬੱਚਿਆਂ ਨੂੰ ਪ੍ਰੋਜੈਕਟਰ ਰਾਹੀਂ ਬਾਲ ਕਹਾਣੀਆਂ, ਬਾਲ ਗੀਤ, ਕਵਿਤਾਵਾਂ ਤੇ ਹੋਰ ਸਿੱਖਣ ਸਿਖਾਉਣ ਵਾਲੀਆਂ ਐਕਟਿਵਟੀਜ ਕਰਵਾਈਆਂ । ਬੱਚਿਆਂ ਦੀਆਂ ਮਾਵਾਂ ਨਾਲ਼ ਟੀਚਰਾਂ ਨੇ 4 ਐਮਰਜੈਂਸੀ ਵੇਲੇ ਵਰਤੋਂ ਵਿੱਚ ਆਉਣ ਵਾਲ਼ੇ ਸਰਕਾਰੀ ਵਿਭਾਗਾਂ ਦੇ ਨੰਬਰ ਵੀ ਸਾਂਝੇ ਕੀਤੇ ਅਤੇ ਮਾਂਵਾਂ ਵੱਲੋਂ ਬੱਚਿਆਂ ਦੀਆਂ ਬਾਲ ਖੇਡਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਗਿਆ।
ਇਸ ਮੌਕੇ ਸਕੂਲ਼ ਮੁੱਖੀ ਸੰਤੋਖ ਸਿੰਘ ਮੱਲੀ ਨੇ ਵੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਮਾਵਾਂ ਦੇ ਯੋਗਦਾਨ ਸਬੰਧੀ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਦੀਆਂ ਮਾਂਵਾਂ ਦੀ ਇੱਕ ਰੋਜ਼ਾ ਆਯੋਜਿਤ ਉਕਤ ਵਿੱਦਿਅਕ ਵਰਕਸ਼ਾਪ ਵਿੱਚ ਵਿਦਿਆਰਥੀਆਂ ਦੀਆਂ ਮਾਂਵਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly