ਅਕਾਲੀ ਦਲ ਦੇ ਨਾਲ ਖੜਾਂਗੇ- ਰੁਪਿੰਦਰ ਰੂਬੀ ਸੁਰਜੀਤ ਸਿੰਘ ਮਾਂਗਟ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਕੱਲ੍ਹ ਨਵੇਂ ਅਕਾਲੀ ਦਲ ਦੀ ਸਥਾਪਨਾ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮ ਸਾਨੂੰ ਮਿਲਿਆ ਸੀ ਅਸੀਂ ਉਸ ਉੱਤੇ ਪਹਿਰਾ ਦਿੰਦਿਆਂ ਹੋਇਆਂ ਸਮੁੱਚੇ ਪੰਜਾਬ ਦੇ ਲੋਕਾਂ ਦਾ ਰਾਏ ਮਸ਼ਵਰਾ ਲਿਆ। ਪਾਰਦਰਸ਼ੀ ਤਰੀਕੇ ਨਾਲ ਭਰਤੀ ਹੋਈ ਤੇ ਅਖੀਰ ਨੂੰ ਡੈਲੀਗੇਟਾਂ ਦੁਆਰਾ ਕੱਲ ਗਿਆਨੀ ਹਰਪ੍ਰੀਤ ਸਿੰਘ ਨੇ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਇਸ ਪੰਜ ਮੈਂਬਰੀ ਕਮੇਟੀ ਦੇ ਪ੍ਰਮੁੱਖ ਆਗੂਆਂ ਤੋਂ ਇਲਾਵਾ ਇਸ ਨਾਲ ਜੁੜੇ ਨਵੇਂ ਡਿਲੀਗੇਟਾਂ ਤੇ ਹੋਰ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਆਓ ਹੁਣ ਰਲ ਮਿਲ ਕੇ ਅਕਾਲੀ ਦਲ ਨੂੰ ਧਾਰਮਿਕ ਸਿੱਖ ਇਤਿਹਾਸ ਦੀਆਂ ਪਰੰਪਰਾਂ ਅਨੁਸਾਰ ਚਲਾਈਏ ਇਹ ਸ਼ਬਦ ਪੰਜ ਮੈਂਬਰੀ ਕਮੇਟੀ ਭਰਤੀ ਕਮੇਟੀ ਦੇ ਪ੍ਰਮੁੱਖ ਮੈਂਬਰ ਅਕਾਲੀ ਆਗੂ ਸੰਤਾ ਸਿੰਘ ਉਮੈਦਪੁਰੀ ਨੇ ਸਾਂਝੇ ਕੀਤੇ। ਉਹਨਾਂ ਦਾ ਕਹਿਣਾ ਸੀ ਪਿਛਲੇ ਸਮੇਂ ਵਿੱਚ ਜੋ ਕੁਝ ਹੋਇਆ ਸਭ ਦੇ ਸਾਹਮਣੇ ਹੈ ਅਸੀਂ ਵੀ ਸ਼ਾਮਿਲ ਰਹੇ ਹਾਂ ਪਰ ਹੁਣ ਹੋਰ ਜਲੀਲ ਨਹੀਂ ਸੀ ਹੋ ਹੁੰਦਾ। ਇਸੇ ਸੰਦਰਭ ਦੇ ਵਿੱਚ ਮਾਛੀਵਾੜਾ ਸਾਹਿਬ ਤੋਂ ਨੌਜਵਾਨ ਅਕਾਲੀ ਆਗੂ ਸਟੇਟ ਡੈਲੀਗੇਟ ਰੁਪਿੰਦਰ ਸਿੰਘ ਰੂਬੀ ਬੈਨੀਪਾਲ ਨੇ ਨਵੇਂ ਚੁਣੇ ਗਏ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਹੈਪੀ ਨੂੰ ਕਮਾਂਡ ਸੰਭਾਲਣ ਉੱਤੇ ਵਧਾਈਆਂ ਦਿੱਤੀਆਂ ਇਸੇ ਤਰ੍ਹਾਂ ਹੀ ਸਟੇਟ ਡੈਲੀਗੇਟ ਸੁਰਜੀਤ ਸਿੰਘ ਮਾਂਗਟ ਨੇ ਕਿਹਾ ਹੈ ਅਸੀਂ ਤਾਂ ਸੇਵਾਦਾਰ ਬਣ ਕੇ ਵਿਚਰਨਾ ਹੈ ਪਾਰਟੀ ਜੋ ਵੀ ਸੇਵਾ ਲਾਵੇਗੀ ਸਦਾ ਹਾਜ਼ਰ ਰਹਾਂਗੇ। ਇਸ ਮੌਕੇ ਗੁਰਨਾਮ ਸਿੰਘ ਧਨੂਰ ਤੇ ਹੋਰ ਕੋਈ ਵਿਅਕਤੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



