ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਕੀਤੀ ਸ਼ਮੂਲੀਅਤ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 25ਵੀਂ ਮਹਾਨ ਪੈਦਲ ਯਾਤਰਾ ਦਸਮੇਸ਼ ਸੇਵਕ ਜਥਾ ਦੇ ਉਪਰਾਲਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਰਮਿਕ ਜੱਥੇਬੰਦੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਸਵੇਰੇ 4 ਵਜੇ ਸਟੇਟ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਈ। ਆਰੰਭਤਾ ਮੌਕੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਹੈਡ ਗ੍ਰੰਥੀ, ਅਤੇ ਪ੍ਰਬੰਧਕ ਜਥੇਦਾਰ ਰਛਪਾਲ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਹੈਡ ਗ੍ਰੰਥੀ ਗਿਆਨੀ ਮੋਹਕਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸਮੂਹ ਸੰਗਤਾਂ ਲਈ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਈ ਪੈਦਲ ਯਾਤਰਾ ਸੇਖੂਪੁਰ, ਬਰਿੰਦਪੁਰ, ਰੇਲ ਕੋਚ ਫੈਕਟਰੀ, ਹੁਸੈਨਪੁਰ, ਖੈੜਾ ਦੋਨਾਂ, ਭਾਣੋਲੰਗਾ, ਕੜਾਲ ਕਲਾ, ਪਾਜ਼ੀਆਂ, ਡਡਵਿੰਡੀ, ਫੌਜੀ ਕਲੋਨੀ, ਜੈਨਪੁਰ ਤੋਂ ਹੁੰਦਿਆਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚੀ। ਯਾਤਰਾ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਨੇ ਲੰਗਰ ਲਗਾ ਕੇ, ਫੁੱਲਾਂ ਦੀ ਵਰਖਾ ਕਰਕੇ ਸੁਆਗਤੀ ਗੇਟ ਬਣਾ ਕੇ ਭਰਵਾਂ ਸਵਾਗਤ ਕੀਤਾ। ਸ਼ਬਦ ਚੌਕੀ ਜੱਥੇ ਦੇ ਸਮੂਹ ਮੈਂਬਰ ਅਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਸ਼ਬਦ ਕੀਰਤਨ ਰਾਹੀਂ ਵਾਤਾਵਰਨ ਨੂੰ ਖਾਲਸਾਈ ਰੰਗਤ ਦਿੱਤੀ। ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਦੇ ਨੌਜਵਾਨਾਂ ਨੇ ਗੱਤਕੇ ਦੇ ਖਾਲਸਾਈ ਜੌਹਰ ਦਿਖਾ ਕੇ ਪੁਰਾਤਨ ਵਿਰਸੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਯਾਤਰਾ ਪ੍ਰਬੰਧਕ ਜਥੇਦਾਰ ਰਛਪਾਲ ਸਿੰਘ, ਜਥੇਦਾਰ ਜਸਵਿੰਦਰ ਸਿੰਘ ਬੱਤਰਾ, ਜਸਬੀਰ ਸਿੰਘ ਰਾਣਾ, ਮਨਮੋਹਣ ਸਿੰਘ, ਸਵਰਨ ਸਿੰਘ, ਦਵਿੰਦਰ ਸਿੰਘ ਦੇਵ ,ਪਰਮਿੰਦਰ ਸਿੰਘ ਹੈਪੀ, ਮਨਪ੍ਰੀਤ ਸਿੰਘ ਮਨੀ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਸੁਖਰਾਜ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਧਾਰਮਿਕ ਵਿਰਸੇ ਨਾਲ ਜੋੜਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ
ਅਜੋਕਾ ਨੌਜਵਾਨ ਬੇਲੋੜੀ ਸੋਸ਼ਲ ਮੀਡੀਆ ਦੀ ਵਰਤੋਂ ਤੋਂ ਵਰਜਿਤ ਹੋ ਕੇ ਆਪਣੇ ਮਾਣ-ਮੱਤੇ ਇਤਿਹਾਸ ਤੋਂ ਜਾਣੂ ਹੋ ਸਕੇ । ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸੇਵਾ, ਸਿਮਰਨ ਅਤੇ ਸੰਗਤ ਕਲਯੁਗੀ ਮਨੁੱਖਾਂ ਨੂੰ ਦੁੱਖਾਂ ਤੋਂ ਨਿਜਾਤ ਦਵਾ ਸਕਦੇ ਹਨ, ਕਿਉਂਕਿ ਇਹੋ ਹੀ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਸਾਰਥਿਕ ਮਾਰਗ ਹਨ , ਲੱਖਾਂ ਦੀ ਤਾਦਾਤ ਵਿੱਚ ਸੰਗਤਾਂ ਦੁਆਰਾ ਕੀਤੀ ਗਈ ਸ਼ਮੂਲੀਅਤ ਗੁਰੂ ਨਾਨਕ ਸਾਹਿਬ ਨਾਲ ਪਿਆਰ ਅਤੇ ਵਿਸ਼ਵਾਸ਼ ਨੂੰ ਹੋਰ ਪਕੇਰਾ ਕਰ ਰਹੀ ਹੈ। ਇਸ ਮੌਕੇ ਵੱਖ ਵੱਖ ਸਮਾਜਸੇਵੀ ਸੰਸਥਾਵਾਂ,ਧਾਰਮਿਕ ਜਥੇਬੰਦੀਆਂ ,ਜਿਲਾ ਟ੍ਰੈਫਿਕ ਪੁਲੀਸ ਕੰਟਰੋਲ ਦੇ ਕਰਮਚਾਰੀਆਂ ਅਤੇ ਸਿਹਤ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਸੰਗਤਾਂ ਲਈ ਮੈਡੀਕਲ ਸੇਵਾਵਾਂ, ਜਲ ਸੇਵਾਵਾਂ, ਟ੍ਰੈਫਿਕ ਕੰਟਰੋਲ, ਠੰਡੇ ਮਿੱਠੇ ਜਲ ਦੀ ਛਬੀਲ ਦਾ ਵਿਸ਼ੇਸ਼ ਪ੍ਰਬੰਧ ਕੀਤਾ । ਰਸਤੇ ਵਿਚ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਨੇ ਫੁੱਲਾਂ ਦੀ ਵਰਖਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ ਦਾ ਭਰਵਾਂ ਸਵਾਗਤ ਕੀਤਾ ਅਤੇ ਯਾਤਰਾ ਪ੍ਰਬੰਧਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ । ਯਾਤਰਾ ਦਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਅਵਤਾਰ ਸਿੰਘ ,ਐਡੀਸਨਲ ਮੈਨੇਜਰ ਭਾਈ ਚੈਚਲ ਸਿੰਘ ਆਹਲੀ, ਮੀਤ ਮੈਨੇਜਰ ਗੁਰਜੀਤ ਸਿੰਘ, ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ,ਭਾਈ ਹਰਜਿੰਦਰ ਸਿੰਘ ਹੈਡ ਗ੍ਰੰਥੀ , ਭਾਈ ਸਤਨਾਮ ਸਿੰਘ ਹੈਡ ਗ੍ਰੰਥੀ, ਭਾਈ ਚੰਨਣ ਸਿੰਘ, , ਅਤੇ ਹੋਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ ਦਾ ਗੁਰੂ ਮਰਿਆਦਾ ਅਨੁਸਾਰ ਪੂਰਨ ਸਨਮਾਨ ਕੀਤਾ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਨਾਲ ਨਿਵਾਜਿਆ। ਇਸ ਮੌਕੇ ਯਾਤਰਾ ਪ੍ਰਬੰਧਕਾਂ ਵੱਲੋਂ ਰਸਤੇ ਵਿਚ ਵੱਖ ਵੱਖ ਲੰਗਰ ਕਮੇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਹਿਯੋਗੀ ਸ਼ਖ਼ਸੀਅਤਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਸਮੂਹ ਸਾਧ ਸੰਗਤਾਂ ਦਾ ਧੰਨਵਾਦ ਵੀ ਕੀਤਾ । ਯਾਤਰਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਵਾਲੀ ਬੱਸ ਅਤੇ ਗਤਕਾ ਅਖਾੜਾ ਦੇ ਨੌਜਵਾਨਾਂ ਵੱਲੋਂ ਦਿਖਾਏ ਗਏ ਕਰਤੱਬ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਕਰਮਬੀਰ ਸਿੰਘ ਚੰਦੀ ਹਲਕਾ ਇੰਚਾਰਜ, ਅਮਰਜੀਤ ਸਿੰਘ ਸਡਾਨਾ, ਤਰਵਿੰਦਰ ਮੋਹਨ ਸਿੰਘ ਭਾਟੀਆ ,ਸੁਰਜੀਤ ਸਿੰਘ ਸਡਾਨਾ,ਗੁਰਪ੍ਰੀਤ ਸਿੰਘ ਬੱਬਲੂ, ਦਰਸ਼ਨ ਸਿੰਘ ਇੰਚਾਰਜ ਟ੍ਰੈਫਿਕ ਕਪੂਰਥਲਾ, ਦਵਿੰਦਰ ਜੀਤ ਸਿੰਘ, ਗੁਰਵਿੰਦਰ ਸਿੰਘ, ਮਨਮੋਹਨ ਸਿੰਘ, ਜਸਬੀਰ ਸਿੰਘ ਰਾਣਾ, ਜਸਬੀਰ ਸਿੰਘ, ਆਗਿਆਪਾਲ ਸਿੰਘ, ਦਵਿੰਦਰ ਸਿੰਘ ਦੇਵ,ਜੋਧ ਸਿੰਘ, ਗ੍ਰੰਥੀ ਭਾਈ ਸਤਨਾਮ ਸਿੰਘ, ਗਗਨਦੀਪ ਸਿੰਘ ,, ਗੁਰਪ੍ਰੀਤ ਸਿੰਘ ਸੋਨਾ, ਪ੍ਰੀਤਪਾਲ ਸਿੰਘ ਸੋਨੂੰ, ਲਖਵੀਰ ਸਿੰਘ ਸਾਹੀ, ਹਰਜੀਤ ਸਿੰਘ ਭਾਟੀਆ, ਸੁਰਿੰਦਰਪਾਲ ਸਿੰਘ ਬਿੱਟੂ, ਸੁਖਜੀਤ ਸਿੰਘ ਵਾਲੀਆ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ ਮਨੀ,ਜਸਬੀਰ ਸਿੰਘ ਖਾਲਸਾ, ਸੁਖਰਾਜ ਸਿੰਘ, ਸੁਰਜੀਤ ਸਿੰਘ ਵਿੱਕੀ,ਗੁਰਬਿੰਦਰ ਸਿੰਘ, ਗੁਰਵਿੰਦਰ ਸਿੰਘ, ਕਰਮ ਸਿੰਘ, ਜਸਪਾਲ ਸਿੰਘ ਖੁਰਾਣਾ, ਗੁਰਕੰਵਲ ਸਿੰਘ, ਉਕਾਰ ਸਿੰਘ, ਸੂਰਤ ਸਿੰਘ, ਹੈੱਡ ਗ੍ਰੰਥੀ ਗੁਰਮੀਤ ਸਿੰਘ,ਗੁਰਟੇਕ ਸਿੰਘ, ਹਰਦਿਆਲ ਸਿੰਘ, ਕੁਲਦੀਪ ਸਿੰਘ,ਇੰਦਰ ਸਿੰਘ, ਪਰਮਜੀਤ ਸਿੰਘ ਸੇਖੂਪੁਰ, ਊਧਮ ਸਿੰਘ, ਪੂਰਨ ਸਿੰਘ ,ਗੁਰਪ੍ਰੀਤ ਸਿੰਘ ਬੰਟੀ ਵਾਲੀਆ ਸਾਬਕਾ ਸ਼ਹਿਰੀ ਪ੍ਰਧਾਨ, ਪ੍ਰੋ ਕੁਲਵੰਤ ਸਿੰਘ ਅੌਜਲਾ, ਆਰਟਿਸਟ ਜਸਬੀਰ ਸਿੰਘ ਸੰਧੂ,,ਜਸਕਰਨ ਸਿੰਘ, ਸ੍ਰੀ ਰੌਸ਼ਨ ਖੈੜਾ, ਗੁਰਮੇਜ ਸਿੰਘ, ਭੁਪਿੰਦਰ ਸਿੰਘ, , ਹਰਵੰਤ ਸਿੰਘ ਸਚਦੇਵਾ, ਅਮਰੀਕ ਸਿੰਘ ਮੱਲ੍ਹੀ, ਜਸਪ੍ਰੀਤ ਸਿੰਘ ਸਚਦੇਵਾ, ਨਵਜੀਤ ਸਿੰਘ ਰਾਜੂ, ਸੁਰਜੀਤ ਸਿੰਘ ਵਿੱਕੀ, ਸੁਖਰਾਜ ਸਿੰਘ, ਇੰਦਰਬੀਰ ਸਿੰਘ ਢੋਟ, ਸਰਬਜੀਤ ਸਿੰਘ, ਧੰਨਪ੍ਰੀਤ ਸਿੰਘ ਭਾਟੀਆ, ਗੁਰਬਖਸ਼ ਸਿੰਘ, ਸੁਰਜੀਤ ਪਾਲ ਸਿੰਘ,, ਅਮਰਜੀਤ ਸਿੰਘ ਥਿੰਦ, ਜਸਬੀਰ ਸਿੰਘ ਖ਼ਾਲਸਾ, ਚਰਨਜੀਤ ਸਿੰਘ ਵਾਲੀਆ, ਜਤਿੰਦਰ ਸਿੰਘ, ਸਿਮਰਨਜੀਤ ਸਿੰਘ, ਪਰਮਿੰਦਰ ਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਮੂਹ ਸੰਗਤਾਂ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



