(ਸਮਾਜ ਵੀਕਲੀ)
ਅੱਗ ਲੱਗੀ ਅਮਰੀਕਾ ਦੇ
ਜੰਗਲਾਂ ਨੂੰ,
ਉਹ ਬੁਝਣ ਦਾ ਲਵੇ ਨਾ, ਨਾਂ
ਯਾਰੋ।
ਮਿੰਟਾਂ ਵਿੱਚ ਸ਼ਹਿਰ ਤਬਾਹ
ਕਰਤੇ,
ਰੁੱਖ ਸੜ ਗਏ ਦਿੰਦੇ ਸੀ ਛਾਂ
ਯਾਰੋ।
ਦੇਸ਼ ਦੁਨੀਆਂ ਦੀ ਹੈ ਸੁਪਰ
ਪਾਵਰ,
ਹੋਇਆ ਲਾਚਾਰ ਲੱਭੇ ਨਾ ਥਾਂ
ਯਾਰੋ।
ਉੱਥੇ ਕਿੰਨੇ ਜੀਵ ਜੰਤੂ ਤੇ ਪਸ਼ੂ
ਪੰਛੀ,
ਮੱਚ ਗਏ ਉੱਡਦੇ ਉਤਾਂਹ
ਯਾਰੋ।
ਜੰਗ ਦੇਸ਼ਾਂ ਦੀ ਜਿਓਂ ਬੇ ਘਰ
ਕਰਦੀ,
ਲੋਕ ਛੱਡ ਗਏ ਸ਼ਹਿਰ ਗ੍ਰਾਂਹ
ਯਾਰੋ।
ਹੁਣ ਨਕਲੀ ਮੀਂਹ ਵੀ ਨਾ ਪਵੇ
ਉੱਥੇ,
ਅੱਗ ਫ਼ਿਰਦੀ ਕਰਦੀ ਬਾਂਅ
ਬਾਂਅ ਯਾਰੋ।
ਕੁਦਰਤ ਨੂੰ ,ਪੱਤੋ, ਨਾ ਮੰਨੇ
ਜਿਹੜਾ,
ਫਿਰ ਬਖਸ਼ੇ ਨਾ, ਇਹ ਮਾਂ
ਯਾਰੋ।
ਸੈਂਕੜੇ ਸਾਲਾਂ ਤੱਕ ਨਾ ਘਾਟੇ
ਹੋਣ ਪੂਰੇ,
ਮੁਲਕ ਹੋ ਜਾਂਦੇ ਪਿਛਾਂਹ
ਯਾਰੋ।
ਰੱਬ ਕਰੇ ਮਨੁੱਖ ਨੂੰ ਸਮੱਤ
ਆਵੇ,
ਕਰੇ ਕੁਦਰਤ ਦੀ ਹਾਂ ‘ਚ ਹਾਂ
ਯਾਰੋ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417