ਅੰਦਰੋਂ ਲੱਭ ਰੱਬ

ਧੰਨਾ ਧਾਲੀਵਾਲ

(ਸਮਾਜ ਵੀਕਲੀ)

ਤੂੰ ਇੱਕ ਦਿਨ ਸਭ ਕੁਝ ਹਰ ਜਾਣਾ,
ਨਾ ਮੇਰੀ ਮੇਰੀ ਕਰਿਆ ਕਰ।
ਜੋ ਅੰਦਰ ਤੇਰੇ ਵਸਦਾ ਐ
ਤੂੰ ਉਸ ਡਾਢੇ ਤੋਂ ਡਰਿਆ ਕਰ।

ਪੰਜ ਤੱਤਾਂ ਦਾ ਤੂੰ ਪੁਤਲਾ ਏਂ,
ਓਏ ਇੱਕ ਮਿੱਟੀ ਦੀ ਢੇਰੀ ਤੂੰ।
ਕਿਉਂ ਜਾਤਾਂ ਪਾਤਾਂ ਮਜ੍ਹਬਾਂ ਦਾ,
ਹਾਏ ਬਣਿਆ ਫ਼ਿਰਦਾ ਵੈਰੀ ਤੂੰ।
ਹਾਏ ਵੈਰੀ ਤੂੰ।
ਤੂੰ ਧਰਮੀ ਧਰਮਾਂ ਵਾਲਿਆ ਓਏ,
ਨਾ ਇੱਕ ਦੂਜੇ ਸੰਗ ਲੜਿਆ ਕਰ।
ਤੂੰ…………………….…………..

ਉਸ ਬਾਰੇ ਵੀ ਤੂੰ ਸੋਚ ਜ਼ਰਾ,
ਜਿਸ ਧਰਤ ਤੇ ਚੰਨ ਬਣਾਏ ਨੇ।
ਇਹ ਚੰਨ ਸਿਤਾਰੇ ਜਿਸ ਨੇ ਓਏ,
ਇੱਕ ਥਾਲ ਦੇ ਵਿੱਚ ਸਜਾਏ ਨੇ।
…ਸਜਾਏ ਨੇ।
ਕਿਉਂ ਸੂਰਜ ਚੜ੍ਹਦੇ ਢਲਦੇ ਨੇ,
ਕੁਝ ਅੰਦਰੋਂ ਵੀ ਤਾਂ ਪੜਿਆ ਕਰ।
ਤੂੰ………………………………..

ਤੂੰ ਝੱਗ ਵਾਂਗਰਾ ਬਹਿ ਜਾਏਂਗਾ,
ਜਦ ਆਣ ਬਿਮਾਰੀ ਘੇਰ ਲਿਆ।
ਉਸ ਵੇਲ਼ੇ ਫੇਰ ਪਛਤਾਏਂਗਾ,
ਜਦ ਜ਼ਖ਼ਮ ਅਵੱਲਾ ਛੇੜ ਲਿਆ,
ਹਾਏ ਛੇੜ ਲਿਆ।
ਤੈਨੂੰ ਇਹ ਜਵਾਲਾ ਸਾੜ ਦਿਓ,
ਨਾ ਅੰਦਰੋਂ ਅੰਦਰੀਂ ਸੜਿਆ ਕਰ।
ਤੂੰ…………………………………

ਉਹ ਮਾਲਕ ਇੰਨਾਂ ਰੁੱਖਾਂ ਦਾ,
ਜੋ ਸਾਂਹ ਤੇਰੇ ਬਦਲਾਉਂਦਾ ਐ।
ਪਰ ਧੰਨਿਆਂ ਧਾਲੀਵਾਲਾ ਓਏ,
ਕਿਉਂ ਤੈਨੂੰ ਨਜ਼ਰ ਨਾ ਆਉਂਦਾ ਐ।
ਨਾ ਆਉਂਦਾ ਐ।
ਤੈਨੂੰ ਲਿਖਣਾ ਅਜੇ ਓਏ ਆਉਂਦਾ ਨਹੀਂ,
ਐਵੇਂ ਨਾ ਗੱਲਾਂ ਘੜਿਆ ਕਰ।
ਤੂੰ……………………………..

ਧੰਨਾ ਧਾਲੀਵਾਲ:-                                                                                                      9878235714

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਰਦਾਸ
Next articleਲਾਤੀਨੀ ਅਮਰੀਕਾ ਦਾ ਆਵਾਮ ਜਾਗਿਆ ਹੈ!