ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੰਜਾਬ ਸੂਬੇ ਦਾ ਸਲਾਨਾ ਬਜਟ ਪੇਸ਼ ਕਰਨ ਤੋਂ ਬਾਅਦ ਖੁਸ਼ ਗਵਾਰ ਪਲਾਂ ਵਿੱਚ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਜੀ ਦੀ ਰਿਹਾਇਸ਼ ਤੇ ਪੁੱਜਕੇ ਆਮ ਆਦਮੀ ਪਾਰਟੀ ਦੇ ਆਗੂ ਸਾਹਿਬਾਨਾਂ ਤੇ ਵਿਧਾਇਕਾਂ ਨੇ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਜੀ ਦਾ ਧੰਨਵਾਦ ਕਰਦਿਆਂ ਹੋਏ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਦੇਕੇ ਸਨਮਾਨ ਕੀਤਾ। ਇਸ ਮੌਕੇ ਵਿਧਾਇਕ ਅਤੇ ਪੰਜਾਬ ਐਸ.ਸੀ. ਵਿੰਗ ਦੇ ਪ੍ਰਧਾਨ ਤੇ ਵਿਧਾਇਕ ਸ੍ਰੀ ਕੁਲਵੰਤ ਪੰਡੋਰੀ ਜੀ, ਵਿਧਾਇਕ ਅਤੇ ਕੰਨਵੇਅਰ ਦੇ ਚੇਅਰਮੈਨ ਡਾ ਸੁਖਵਿੰਦਰ ਸੁੱਖੀ ਜੀ, SC ਕਮਿਸ਼ਨ ਪੰਜਾਬ ਦੇ ਚੇਅਰਮੈਨ ਸ ਜਸਵੀਰ ਸਿੰਘ ਗੜੀ ਜੀ, ਵਿਧਾਇਕ ਡਾਕਟਰ ਨਛੱਤਰ ਪਾਲ ਜੀ ਬਸਪਾ, ਵਿਧਾਇਕ ਬੁੱਧ ਸਿੰਘ ਬੁਢਲਾਡਾ ਜੀ, ਵਿਧਾਇਕ ਸ਼੍ਰੀ ਦੇਵ ਮਾਨ ਜੀ ਨਾਭਾ, ਵਿਧਾਇਕ ਰਜਨੀਸ਼ ਕੁਮਾਰ ਦਹੀਆ ਜੀ, ਸ਼੍ਰੀ ਗੁਰਲਾਲ ਸੈਲਾ ਜੀ, ਡਾਕਟਰ ਜਸਪ੍ਰੀਤ ਬੀਜਾ ਜੀ, ਵਿਧਾਇਕ ਜਸਵੀਰ ਸਿੰਘ ਸੰਧੂ ਜੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਜੀ, ਵਿਧਾਇਕ ਫੌਜਾਂ ਸਿੰਘ ਸਰਾਰੀ ਜੀ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਜੀ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj