ਮਹਿਲਾ ਚੌਂਕ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਵਿਦਵਾਨ ਬੁਲਾਰੇ, ਉੱਘੇ ਖੇਡ ਲੇਖਕ ਸਤਪਾਲ ਮਾਹੀ ਖਡਿਆਲ ਹਮੇਸ਼ਾ ਸਮਾਜ ਵਿੱਚ ਕੁਝ ਵੱਖਰਾ ਕਰਦੇ ਨਜ਼ਰ ਆਉਂਦੇ ਹਨ। ਉਹ ਖੁਦ ਕਿਰਤੀ ਗਰੀਬ ਪਰਿਵਾਰ ਚ ਪੈਦਾ ਹੋ ਕੇ ਕਬੱਡੀ ਜਗਤ ਦੇ ਬਹੁਤ ਵੱਡੇ ਮੁਕਾਮ ਤੇ ਪੁੱਜੇ ਹਨ। ਪਰ ਸੋਹਰਤ ਦੀਆਂ ਕਈ ਮੰਜਿਲਾਂ ਸਰ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਜੀਵਨ ਬੜਾ ਸਾਦਾ ਹੈ। ਉਹ ਜਿਆਦਾ ਸਮਾਂ ਸਮਾਜ ਸੇਵਾ ਜਾ ਖੇਡ ਮੈਦਾਨਾਂ ਵਿੱਚ ਹੀ ਗੁਜਾਰਦੇ ਹਨ। ਬੀਤੇ ਕੱਲ੍ਹ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਦਾ ਜਨਮ ਦਿਨ ਸੀ। ਅਜਿਹੇ ਮੌਕੇ ਸ੍ ਚੀਮਾ ਨੂੰ ਦਿਲੀ ਪਿਆਰ ਕਰਨ ਵਾਲੇ ਖਡਿਆਲ ਸਮਾਜ ਦੀ ਚਕਾਚੌਂਧ ਤੋਂ ਦੂਰ ਗਰੀਬਾਂ ਦੀਆਂ ਕੁੱਲੀਆ ਵਿੱਚ ਨਜ਼ਰ ਆਏ।
ਉਨ੍ਹਾਂ ਗਰੀਬ ਲੋਕਾਂ ਨੂੰ ਮਿਠਾਈਆਂ ਤੇ ਬੱਚਿਆਂ ਨੂੰ ਤਨ ਢੱਕਣ ਲਈ ਕੱਪੜੇ ਬੂਟ ਵੰਡ ਕੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਦਾ ਜਨਮ ਦਿਨ ਮਨਾਇਆ।ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ ਚੀਮਾ ਸਾਡੇ ਵਰਗੇ ਆਮ ਪਰਿਵਾਰਾਂ ਤੋਂ ਉੱਠ ਕੇ ਪੰਜਾਬ ਦੇ ਖਜਾਨਾ ਮੰਤਰੀ ਬਣੇ ਹਨ। ਮੈਂ ਆਸ ਕਰਦਾ ਕਿ ਉਹ ਪੰਜਾਬ ਨੂੰ ਆਰਥਿਕ ਤੌਰ ਤੇ ਇਸ ਤਰ੍ਹਾਂ ਦਾ ਸਿਰਜਣ ਕਿ ਕੋਈ ਵੀ ਮਨੁੱਖ ਭੁੱਖਾ ਤੇ ਪੀੜਤ ਨਾ ਹੋਵੇ। ਉਨ੍ਹਾਂ ਗੁਰਦੁਆਰਾ ਸਾਹਿਬ ਪੁੱਜ ਕੇ ਚੀਮਾ ਦੀ ਚੜਦੀ ਕਲਾ ਲਈ ਅਰਦਾਸ ਵੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਐਡਵੋਕੇਟ ਚੀਮਾ ਸੂਬੇ ਦੀ ਰਾਜਨੀਤੀ ਵਿੱਚ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੇ ਇਨਸਾਨ ਹਨ। ਮੈਂ ਚਾਹੁੰਦਾ ਕਿ ਉਹ ਲੋਕਾਂ ਦੀਆਂ ਦੁਆਵਾਂ ਪ੍ਰਾਪਤ ਕਰਨ।