ਨਰੋਏ ਸਮਾਜ ਦੀ ਸਿਰਜਣਾ ਲਈ ਖੇਡਾਂ ਬਹੁਤ ਜਰੂਰੀ – ਵਿੱਤ ਮੰਤਰੀ ਚੀਮਾ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 12 ਅਗਸਤ (ਹਰਜਿੰਦਰ ਪਾਲ ਛਾਬੜਾ) – ਨੇੜਲੇ ਪਿੰਡ ਖਡਿਆਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ, ਐਨ ਆਰ ਆਈਜ, ਨਗਰ ਨਿਵਾਸੀਆਂ ਦੇ ਸਹਿਯੋਗ 23 ਅਗਸਤ ਨੂੰ ਹੋਣ ਵਾਲੇ ਤੀਸਰੇ ਕਬੱਡੀ ਟੂਰਨਾਮੈਂਟ ਦਾ ਪੋਸਟਰ ਅੱਜ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਨੇ ਰੀਲੀਜ਼ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਮਜਬੂਤ ਬਨਾਉਣ ਲਈ ਖੇਡ ਮੇਲਿਆਂ ਦਾ ਹੋਣਾ ਬਹੁਤ ਜਰੂਰੀ ਹੈ। ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਖੇਡਾਂ ਕਰਾਉਣ ਵਾਲੀਆਂ ਯੂਥ ਕਲੱਬਾਂ ਨੂੰ ਵਿਸੇਸ ਤੌਰ ਤੇ ਉਤਸਾਹਿਤ ਕੀਤਾ ਜਾਵੇਗਾ।
ਉਨ੍ਹਾਂ ਮੁੱਖ ਪ੍ਬੰਧਕ ਪ੍ਸਿੱਧ ਕੁਮੈਂਟੇਟਰ ਸਤਪਾਲ ਮਾਹੀ ਖਡਿਆਲ ਵਲੋਂ ਖੇਡਾਂ ਖਾਸਕਰ ਕਬੱਡੀ ਦੇ ਖੇਤਰ ਵਿੱਚ ਲਗਾਤਾਰ ਪਾਏ ਜਾ ਰਹੇ ਯੋਗਦਾਨ ਦੀ ਸਲਾਘਾ ਕੀਤੀ। ਉਨ੍ਹਾਂ ਕਲੱਬ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ।ਇਹ ਕਬੱਡੀ ਟੂਰਨਾਮੈਂਟ ਸਵ ਕੋਚ ਗੁਰਮੇਲ ਸਿੰਘ ਦਿੜ੍ਹਬਾ, ਸਵ ਦਵਿੰਦਰ ਸਿੰਘ ਘੱਗਾ, ਸਵ ਕੁਮੈਂਟੇਟਰ ਕਮਲ ਖੋਖਰ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ। ਟੂਰਨਾਮੈਂਟ ਦੌਰਾਨ ਕਬੱਡੀ 35 ਕਿਲੋ, 65 ਕਿਲੋ ਅਤੇ ਆਲ ਓਪਨ ਟੀਮਾਂ ਦੇ ਮੁਕਾਬਲੇ ਹੋਣਗੇ।ਇਸ ਮੌਕੇ ਓਐਸਡੀ ਐਡਵੋਕੇਟ ਸ੍ ਤਪਿੰਦਰ ਸਿੰਘ ਸੋਹੀ, ਦਫਤਰ ਇੰਚਾਰਜ ਰਣਜੀਤ ਸਿੰਘ ਖੇਤਲਾ,ਨਿਰਭੈ ਸਿੰਘ ਨਿੱਕਾ ਗਲੋਬਲ ਇੰਮੀਗਰੇਸ਼ਨ,ਰਵਿੰਦਰ ਸਿੰਘ ਮਾਨ ਮਹਿਲਾ,,ਮਨਿੰਦਰ ਸਿੰਘ ਘੁਮਾਣ, ਵਿਜੈ ਕੁਮਾਰ ਬਿੱਟੂ,ਮੈਡਮ ਜਸਵੀਰ ਕੌਰ ਸ਼ੇਰਗਿੱਲ ਤੋਂ ਇਲਾਵਾ ਮੁੱਖ ਪ੍ਬੰਧਕ ਸਤਪਾਲ ਸਿੰਘ ਮਾਹੀ ਖਡਿਆਲ, ਕਲੱਬ ਪ੍ਧਾਨ ਜਸਪ੍ਰੀਤ ਸਿੰਘ ਜੱਸੀ, ਪ੍ਧਾਨ ਕਬੱਡੀ ਕੁਮੈਂਟੇਟਰ ਜਸ਼ਨ ਮਹਿਲਾ , ਸਰਪ੍ਰਸਤ ਨਿਰਮਲ ਸਿੰਘ ਨਿੰਮਾ, ਪੰਚ ਪ੍ਗਟ ਸਿੰਘ, ਖਜਾਨਚੀ ਗੁਰਸੇਵਕ ਸਿੰਘ ਲੱਡੂ, ਹੈੱਪੀ ਸਿੰਘ, ਜਗਦੀਪ ਸਿੰਘ ਘਾਕੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly