ਕਬੱਡੀ ਜਗਤ ਨੂੰ ਹਮੇਸ਼ਾ ਉਨ੍ਹਾਂ ਦੀ ਲੋੜ ਮੈਂ ਜਲਦੀ ਸਿਹਤਯਾਬੀ ਕਾਮਨਾ ਕਰਦਾ ਹਾਂ- ਐਡਵੋਕੇਟ ਚੀਮਾ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 09 (ਹਰਜਿੰਦਰ ਪਾਲ ਛਾਬੜਾ) -ਪਿਛਲੇ ਲੰਮੇ ਸਮੇਂ ਕੈਂਸਰ ਵਰਗੀ ਨਾ ਮੁਰਾਦ ਬੀਮਾਰੀ ਨਾਲ ਜੂਝ ਰਹੇ ਅੰਤਰਰਾਸ਼ਟਰੀ ਕਬੱਡੀ ਕੋਚ ਗੁਰਮੇਲ ਸਿੰਘ ਦਿੜ੍ਹਬਾ ਦਾ ਹਾਲ ਜਾਨਣ ਲਈ ਅੱਜ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਉਚੇਚੇ ਤੌਰ ਤੇ ਉਨ੍ਹਾਂ ਦੇ ਘਰ ਪੁੱਜੇ।ਇਸ ਮੌਕੇ ਉਨ੍ਹਾਂ ਕੋਚ ਗੁਰਮੇਲ ਸਿੰਘ ਨਾਲ ਗੱਲਬਾਤ ਕੀਤੀ ਪਰਿਵਾਰ ਤੋਂ ਉਨ੍ਹਾਂ ਦੀ ਬੀਮਾਰੀ ਦੀ ਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਸ੍ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਗੁਰਮੇਲ ਸਿੰਘ ਦਿੜ੍ਹਬਾ ਆਪਣੇ ਆਪ ਵਿੱਚ ਇੱਕ ਸੰਸਥਾ ਹਨ। ਉਨ੍ਹਾਂ ਨੇ ਸਾਰੀ ਜਿੰਦਗੀ ਪੰਜਾਬੀਆਂ ਦੀ ਮਾਣਮੱਤੀ ਖੇਡ ਕਬੱਡੀ ਦੀ ਸੇਵਾ ਕੀਤੀ ਹੈ। ਇਸ ਦੁੱਖ ਦੀ ਘੜੀ ਵਿੱਚ ਅਸੀ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ।
ਉਨ੍ਹਾਂ ਸ਼ਹੀਦ ਬਚਨ ਸਿੰਘ ਖੇਡ ਸਟੇਡੀਅਮ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਵੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕੋਚ ਦੀ ਚੰਗੀ ਸਿਹਤਯਾਬੀ ਲਈ ਕਾਮਨਾ ਕੀਤੀ।ਇਸ ਤੋਂ ਇਲਾਵਾ ਦੇਸ਼ ਦੀ ਨਾਮਵਰ ਖੇਡ ਸੰਸਥਾ ਨੌਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਦੇ ਕਾਰਜਕਾਰੀ ਪ੍ਧਾਨ ਸ੍ ਬਲਵੀਰ ਸਿੰਘ ਬਿੱਟੂ ਨੇ ਵੀ ਉਨ੍ਹਾਂ ਦਾ ਹਾਲ ਜਾਨਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ। ਉਨ੍ਹਾਂ ਕਿਹਾ ਕਿ ਉਹ ਸਾਡੀ ਫੈਡਰੇਸ਼ਨ ਦੇ ਥੰਮ ਹਨ। ਜਦੋਂ ਤੋਂ ਸ੍ ਸੁਰਜਨ ਸਿੰਘ ਚੱਠਾ ਨੇ ਸੰਸਥਾ ਸ਼ੁਰੂ ਕੀਤੀ ਹੈ ਉਹ ਸਾਡੇ ਨਾਲ ਹਨ। ਅੱਜ ਬੜਾ ਦੁੱਖ ਦਾ ਸਮਾਂ ਕਿ ਉਹ ਬੀਮਾਰ ਹਨ। ਉਨ੍ਹਾਂ ਦਾ ਸਮੁੱਚਾ ਜੀਵਨ ਕਬੱਡੀ ਨੂੰ ਸਮਰਪਿਤ ਰਿਹਾ ਹੈ। ਉਹ ਜਿੰਦਾਦਿਲੀ ਨਾਲ ਕੰਮ ਕਰਨ ਵਾਲੇ ਇਮਾਨਦਾਰ ਕਬੱਡੀ ਪ੍ਬੰਧਕ, ਕੋਚ ਹਨ।
ਦਿੜ੍ਹਬਾ ਕਬੱਡੀ ਕੱਪ ਦੇ ਉਹ ਕਈ ਦਹਾਕਿਆਂ ਤੋਂ ਪ੍ਧਾਨ ਹਨ। ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਨੇ ਸਾਡੀ ਫੈਡਰੇਸ਼ਨ ਦੀ ਅਗਵਾਈ ਵਿੱਚ ਕਬੱਡੀ ਜਗਤ ਨੂੰ ਬਹੁਤ ਸਾਰੇ ਖਿਡਾਰੀ ਤਿਆਰ ਕਰਕੇ ਦਿੱਤੇ।ਪ੍ਸਿੱਧ ਕੁਮੈਂਟੇਟਰ ਸਤਪਾਲ ਖਡਿਆਲ ਨੇ ਦੱਸਿਆ ਕਿ ਕੋਚ ਸਾਬ ਦੀ ਬਦੌਲਤ ਇਸ ਇਲਾਕੇ ਵਿੱਚ ਕਬੱਡੀ ਆਬਾਦ ਹੋਈ ਹੈ। ਉਹ ਖਿਡਾਰੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ। ਅੱਜ ਅਸੀਂ ਸਾਰੇ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ। ਇਸ ਮੌਕੇ ਡੀਐਸਪੀ ਦਿੜ੍ਹਬਾ ਸ੍ ਪਿ੍ਥਵੀ ਸਿੰਘ, ਐਸ ਐਚ ਓ ਸੰਦੀਪ ਸਿੰਘ, ਓ ਐਸ ਡੀ ਤਪਿੰਦਰ ਸਿੰਘ ਸੋਹੀ, ਗੋਲੂ ਟਿਵਾਣਾ, ਮਨਿੰਦਰ ਘੁਮਾਣ, ਜਸਪਾਲ ਸਿੰਘ ਪਾਲਾ ਕਬੱਡੀ ਕੋਚ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly