ਫਿਕਰਾਂ ਦੀ ਪੰਡ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ)  ਅੱਜ ਐਤਵਾਰ ਦਾ ਦਿਨ ਹੋਣ ਕਰਕੇ ਮਾਸਟਰ ਲਾਲ ਸਿੰਘ ਸਕੂਲ ਨਹੀਂ ਗਿਆ। ਅਚਾਨਕ ਉਸ ਦੇ ਘਰ ਦਾ ਗੇਟ ਕਿਸੇ ਨੇ ਖੜਕਾਇਆ ਹੈ। ਉਸ ਨੇ ਗੇਟ ਖੋਲ੍ਹ ਕੇ ਵੇਖਿਆ , ਬਾਹਰ ਉਸ ਦਾ ਵੱਡਾ ਭਰਾ ਖੜ੍ਹਾ ਸੀ। ਉਹ ਪਿੰਡ ਤੋਂ ਉਸ ਦੀ ਪਤਨੀ ਬਲਜੀਤ ਦੀ ਖਬਰ ਲੈਣ ਆਇਆ ਸੀ, ਜੋ ਕਿ ਇੱਕ ਮਹੀਨੇ ਤੋਂ ਪੀਲੀਏ ਦੀ ਬੀਮਾਰੀ ਨਾਲ ਜੂਝ ਰਹੀ ਸੀ। ਉਸ ਨੇ ਵੱਡੇ ਭਰਾ ਨੂੰ ਆਪਣੀ ਪਤਨੀ ਬਲਜੀਤ ਕੋਲ ਬਿਠਾ ਦਿੱਤਾ ਤੇ ਆਪ ਉਸ ਲਈ ਚਾਹ, ਪਾਣੀ ਦਾ ਪ੍ਰਬੰਧ ਕਰਨ ਚਲਾ ਗਿਆ। ਉਸ ਨੇ ਬਲਜੀਤ ਤੋਂ ਉਸ ਦੀ ਬੀਮਾਰੀ ਤੇ ਚੱਲ ਰਹੇ ਡਾਕਟਰੀ ਇਲਾਜ ਬਾਰੇ ਪੁੱਛਿਆ। ਚਾਹ, ਪਾਣੀ ਦਾ ਪ੍ਰਬੰਧ ਕਰਨ ਪਿੱਛੋਂ ਲਾਲ ਸਿੰਘ ਉਸ ਕੋਲ ਆ ਕੇ ਬੈਠ ਗਿਆ। ਚਾਹ ਪੀਂਦਿਆਂ ਉਸ ਨੇ ਆਪਣੇ ਵੱਡੇ ਭਰਾ ਨੂੰ ਪੁੱਛਿਆ,” ਹੋਰ ਫਿਰ ਭਾਬੀ, ਜੀਤੇ ਤੇ ਕਮਲਜੀਤ ਦਾ ਕੀ ਹਾਲ ਆ? ਕਮਲਜੀਤ ਲਈ ਕੋਈ ਮੁੰਡਾ ਲੱਭਾ ਕਿ ਨਹੀਂ? ਉਹ ਤਾਂ 28 ਸਾਲ ਤੋਂ ਵੀ ਟੱਪ ਚੱਲੀ ਆ। ਇਹ ਉਸ ਦੇ ਵਿਆਹ ਦੀ ਸਹੀ ਉਮਰ ਆ।”
ਜਿਵੇਂ ਉਸ ਨੇ ਆਪਣੇ ਵੱਡੇ ਭਰਾ ਦੇ ਦਿਲ ਦੀ ਗੱਲ ਬੁੱਝ ਲਈ ਹੋਵੇ, ਉਹ ਇੱਕ ਦਮ ਬੋਲ ਉੱਠਿਆ,” ਮੈਂ ਬਲਜੀਤ ਦੀ ਖਬਰ ਲੈਣ ਆਇਆ ਸੀ। ਉਸ ਦਾ ਬਹੁਤ ਫਿਕਰ ਲੱਗਾ ਹੋਇਆ ਸੀ। ਅੱਜ ਕੱਲ੍ਹ ਬੀਮਾਰੀਆਂ ਬੜੀਆਂ ਭੈੜੀਆਂ, ਭੈੜੀਆਂ ਆ ਗਈਆਂ ਆਂ। ਨਾਲੇ ਮੈਂ ਆਖਿਆ ਤੈਨੂੰ ਦੱਸ ਆਵਾਂ ਕਿ ਕਮਲਜੀਤ ਦਾ ਰਿਸ਼ਤਾ ਬਡੇਸਰੋਂ ਪੱਕਾ ਹੋ ਗਿਆ ਆ। ਮੁੰਡਾ ਆਪਣੀ ਗੱਡੀ ਚਲਾਂਦਾ ਆ। ਅੱਜ ਕੱਲ੍ਹ ਨੌਕਰੀ ਲੱਗੇ ਮੁੰਡੇ ਕਿੱਥੇ ਮਿਲਦੇ ਆ?”
” ਇਹ ਤਾਂ ਬਹੁਤ ਚੰਗਾ ਹੋਇਆ। ਵਿਆਹ ਕਦੋਂ ਦਾ ਰੱਖਿਆ?”
” ਵਿਆਹ ਤੈਨੂੰ ਪੁੱਛ ਕੇ ਹੀ ਰੱਖਣਾ ਆਂ। ਨਾਲੇ ਤੈਨੂੰ ਪਤਾ ਹੀ ਆ, ਮੇਰੇ ਕੋਲ ਕਿਹੜਾ ਵਿਆਹ ਜੋਗੇ ਪੈਸੇ ਆ। ਦਿਹਾੜੀਦਾਰਾਂ ਲਈ ਵਿਆਹ ਕਰਨੇ ਬੜੇ ਔਖੇ ਆ। ਮਹਿੰਗਾਈ ਨੇ ਸਭ ਦਾ ਲੱਕ ਤੋੜ ਛੱਡਿਆ ਆ।”
” ਵੀਰਿਆ, ਤੂੰ ਆਪ ਅੰਨਪੜ੍ਹ ਰਹਿ ਕੇ ਮੈਨੂੰ ਪੜ੍ਹਨ ਦਾ ਮੌਕਾ ਦਿੱਤਾ ਆ। ਤੇਰੇ ਕਰਕੇ ਮੈਂ ਚਾਰ ਅੱਖਰ ਪੜ੍ਹ ਕੇ ਸਕੂਲ ਟੀਚਰ ਲੱਗਾ ਆਂ। ਹੁਣ ਮੇਰਾ ਵੀ ਫਰਜ਼ ਬਣਦਾ ਆ ਕਿ ਮੈਂ ਤੇਰਾ ਖ਼ਿਆਲ ਰੱਖਾਂ। ਕਮਲਜੀਤ ਦੇ ਵਿਆਹ ਦਾ ਤੂੰ ਫਿਕਰ ਨਾ ਕਰੀਂ। ਉਸ ਦੇ ਵਿਆਹ ਤੇ ਜਿੰਨਾ ਖਰਚ ਆਵੇਗਾ, ਮੈਂ ਕਰਾਂਗਾ।”
ਲਾਲ ਸਿੰਘ ਦੀਆਂ ਗੱਲਾਂ ਸੁਣ ਕੇ ਉਸ ਦੇ ਭਰਾ ਨੂੰ ਲੱਗਾ ਜਿਵੇਂ ਉਸ ਦੇ ਫਿਕਰਾਂ ਦੀ ਪੰਡ ਉਸ ਦੇ ਸਿਰ ਤੋਂ ਲਹਿ ਗਈ ਹੋਵੇ। ਉਹ ਹੌਲਾ ਫੁੱਲ ਹੋ ਕੇ ਲਾਲ ਸਿੰਘ
 ਕੋਲੋਂ ਆਗਿਆ ਲੈ ਕੇ ਉਸ ਦੇ ਘਰ ਤੋਂ ਚਲਾ ਗਿਆ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article**ਵਿਸ਼ੇਗਤ ਪੜਚੋਲ ਰੋਮੀ ਘੜ੍ਹਾਮੇ ਵਾਲੇ ਦੀ ‘ਬੇਬਾਕੀਆਂ’ ਭਾਗ ਨੰਬਰ (ਇੱਕ)**
Next articleਵੈਸ਼ਨਵੀ ਨੇ ਏਸ਼ੀਅਨ ਮਾਰਟੀਅਲ ਆਰਟ ਤੇ ਸਪੋਰਟਸ ਗੇਮਾਂ 2024 ‘ਚ ਜਿੱਤਿਆ ਸਿਲਵਰ ਮੈਡਲ