ਸੁੰਜਵਾਂ ਮੁਕਾਬਲਾ: ਦੋ ਗ੍ਰਿਫ਼ਤਾਰ; ਮਾਰੇ ਗਏ ਫਿਦਾਈਨਾਂ ਦੇ ਪਾਕਿਸਤਾਨੀ ਜਾਂ ਅਫ਼ਗਾਨੀ ਹੋਣ ਦਾ ਸ਼ੱਕ

ਜੰਮੂ (ਸਮਾਜ ਵੀਕਲੀ): ਸੁੰਜਵਾਂ ਮੁਕਾਬਲੇ ਦੇ ਸਬੰਧ ’ਚ ਪੁਲੀਸ ਨੇ ਦੋ ਕਸ਼ਮੀਰੀ ਨਾਗਰਿਕਾਂ ਸ਼ਫੀਕ ਅਹਿਮਦ ਸ਼ੇਖ ਅਤੇ ਇਕਬਾਲ (ਕੁਲਗਾਮ) ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨ ਹੋਏ ਇਸ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ ਦੋ ਆਤਮਘਾਤੀ ਹਮਲਾਵਰ ਮਾਰੇ ਗਏ ਹਨ। ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਪੁਲੀਸ ਇਸ ਸਾਜ਼ਿਸ਼ ’ਚ ਸ਼ਾਮਲ ਦੋ ਹੋਰ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਦੀ ਮਦਦ ਨਾਲ ਦੋਵੇਂ ਅਤਿਵਾਦੀ ਭਾਰੀ ਹਥਿਆਰਾਂ ਨਾਲ ਸਾਂਬਾ ਆ ਸਕੇ।

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਇੱਕ ਵਿਅਕਤੀ ਨੇ ਦੱਸਿਆ ਕਿ ਬੀਤੇ ਦਿਨ ਮਾਰੇ ਗਏ ਅਤਿਵਾਦੀ ਪਸ਼ਤੋ ਬੋਲਦੇ ਸਨ ਅਤੇ ਇਹ ਦੋਵੇਂ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਜਾਂ ਫਿਰ ਅਫ਼ਗਾਨਿਸਤਾਨ ਦੇ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਫੀਕ ਅਤੇ ਉਸ ਦਾ ਭਰਾ ਇਕੋ ਫੈਕਟਰੀ ’ਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਜੈਸ਼-ਏ-ਮੁਹੰਮਦ ਨਾਲ ਸਬੰਧ ਸਨ। ਸ਼ਫੀਕ ਨੇ ਪਾਕਿਸਤਾਨ ’ਚ ਜੈਸ਼ ਦੇ ਕਮਾਂਡਰ ਨਾਲ ਸੰਪਰਕ ਬਣਾਇਆ ਅਤੇ ਉਸ ਨੂੰ ਦੱਸਿਆ ਗਿਆ ਕਿ ਕੋਕਰਨਾਗ ਦਾ ਬਿਲਾਲ ਅਹਿਮਦ ਦੋ ਫਿਦਾਈਨ ਨੂੰ ਲੈ ਕੇ ਆਵੇਗਾ ਜਿਨ੍ਹਾਂ ਨੂੰ ਉਹ ਆਪਣੇ ਘਰ ’ਚ ਪਨਾਹ ਦੇਵੇ। ਏਡੀਜੀਪੀ ਨੇ ਕਿਹਾ ਕਿ ਦੋਵੇਂ ਅਤਿਵਾਦੀਆਂ ਨੇ ਹਮਲੇ ਤੋਂ ਪਹਿਲਾਂ ਪਾਕਿਸਤਾਨ ਸਥਿਤ ਜੈਸ਼ ਕਮਾਂਡਰ ਨਾਲ ਸ਼ਫੀਕ ਦੇ ਫੋਨ ’ਤੇ ਗੱਲਬਾਤ ਵੀ ਕੀਤੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਦਾ ਸਾਂਬਾ ਦੌਰਾ ਅੱਜ
Next articleਦੋ ਪਾਕਿਸਤਾਨੀ ਅਤਿਵਾਦੀ ਮੁਕਾਬਲੇ ’ਚ ਹਲਾਕ