ਨੇਤਨਯਾਹੂ ਖ਼ਿਲਾਫ਼ ਲੋਕ ਰੋਹ ਬਰਕਰਾਰ

ਯੋਰੋਸ਼ਲਮ (ਸਮਾਜ ਵੀਕਲੀ):  ਇੱਥੇ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਸੈਂਕੜੇ ਮੁਜ਼ਾਹਰਾਕਾਰੀ ਇਕੱਠੇ ਹੋ ਗਏ। ਉਨ੍ਹਾਂ ਨੇਤਨਯਾਹੂ ਦੇ ਅਸਤੀਫ਼ੇ ਦੀ ਮੰਗ ਕੀਤੀ। ਸੱਤ ਮਹੀਨਿਆਂ ਤੋਂ ਕੇਂਦਰੀ ਯੋਰੋਸ਼ਲਮ ਵਿਚ ਹਰ ਹਫ਼ਤੇ ਮੁਜ਼ਾਹਰਾਕਾਰੀ ਇਕੱਠੇ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੇਤਨਯਾਹੂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਚੱਲ ਰਿਹਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮਹਾਮਾਰੀ ਨਾਲ ਨਜਿੱਠਣ ਵਿਚ ਵੀ ਨਾਕਾਮ ਰਹੇ ਹਨ। ਨੇਤਨਯਾਹੂ ਖ਼ਿਲਾਫ਼ ਤਿੰਨ ਵੱਖ-ਵੱਖ ਕੇਸ ਚੱਲ ਰਹੇ ਹਨ ਜਿਨ੍ਹਾਂ ਦੀ ਸੁਣਵਾਈ ਅਗਲੇ ਹਫ਼ਤੇ ਸ਼ੁਰੂ ਹੋਵੇਗੀ। ਰੋਸ ਪ੍ਰਗਟਾਉਣ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਮੁਲਕ ਦੀ ਅਰਥਵਿਵਸਥਾ ਦਾ ਨੁਕਸਾਨ ਕੀਤਾ ਹੈ। ਕਈ ਵਾਰ ਲੌਕਡਾਊਨ ਕਾਰਨ ਬੇਰੁਜ਼ਗਾਰੀ ਬਹੁਤ ਵੱਧ ਗਈ ਹੈ। ਇਜ਼ਰਾਈਲ ਅੱਜ ਤੋਂ ਤੀਜੀ ਵਾਰ ਕੀਤੇ ਲੌਕਡਾਊਨ ਵਿਚ ਢਿੱਲ ਦੇ ਰਿਹਾ ਹੈ। ਟੀਕਾਕਰਨ ਦੇ ਬਾਵਜੂਦ ਮੁਲਕ ’ਚ ਕਰੋਨਾਵਾਇਰਸ ਦੇ ਕੇਸ ਵੱਧ ਰਹੇ ਹਨ। ਇਜ਼ਰਾਈਲ ਵਿਚ ਨਵੀਆਂ ਚੋਣਾਂ 23 ਮਾਰਚ ਨੂੰ ਹੋਣਗੀਆਂ।

Previous articleਕੇਂਦਰੀ ਅਮਰੀਕੀ ਦੇਸ਼ਾਂ ’ਤੇ ਸ਼ਰਨ ਬਾਰੇ ਲੱਗੀ ਪਾਬੰਦੀ ਬਾਇਡਨ ਨੇ ਹਟਾਈ
Next articlePrez visits Satsang Foundation Ashram in AP