ਲੜ੍ਹਾਈ ਝਗੜਾ

ਸਰਬਜੀਤ ਸੰਗਰੂਰਵੀ

(ਸਮਾਜ ਵੀਕਲੀ)

ਲੜਾਈ ਝਗੜੇ ਕਿੱਥੇ ਨਹੀਂ ਹੁੰਦੇ,ਹਰ ਥਾਂ ਹੁੰਦੇ ਹਨ, ਚਾਹੇ ਘੱਟ ਹੋਣ,ਚਾਹੇ ਵੱਧ ਹੋਣ,ਛੋਟੇ ਹੋਣ ਵੱਡੇ ਹੋਣ। ਝਗੜਾ ਤਾਂ ਝਗੜਾ ਹੁੰਦਾ ਹੈ,ਇਸ ਦਾ ਜ਼ਿਆਦਾਤਰ ਅੰਤ ਦੁਖਾਂਤਕ ਹੁੰਦਾ ਹੈ। ਕੁਝ ਝਗੜੇ ਦੁੱਖਾਂ ਦੀ ਬਾਰਾਤ ਪਿੱਛੋਂ ਸੁੱਖਾਂ ਦੀ ਸੌਗਾਤ ਲ਼ੈ ਕੇ ਆਉਂਦੇ ਹਨ।
ਜ਼ਿਆਦਾਤਰ ਝਗੜੇ ਜ਼ਿੱਦ,ਹੰਕਾਰ, ਗ਼ਲਤ ਫਹਿਮੀ ਕਾਰਨ ਹੁੰਦੇ ਹਨ ਅਤੇ ਕੁਝ ਝਗੜੇ ਕਬਜ਼ਾ ਕਰਨ ਲਈ, ਆਪਣੀ ਗੱਲ ਜ਼ਬਰਦਸਤੀ ਕਰ ਮਨਵਾਉਣ ਲਈ, ਜਾਂ ਆਪਣੀ ਸ਼ਕਤੀ ਪ੍ਰਦਰਸ਼ਨ ਲਈ ਹੁੰਦੇ ਹਨ।

ਝਗੜੇ ਪਹਿਲਾਂ ਗੱਲੀਂ ਬਾਤੀਂ ਹੁੰਦੇ ਹਨ, ਜਿਹੜੇ ਗੱਲੀਂ ਬਾਤੀਂ ਸੁਲਝਾ ਲਏ ਜਾਂਦੇ ਹਨ। ਕੁਝ ਝਗੜਿਆਂ ਦਾ ਹੱਲ ਸਦੀਆਂ ਤੱਕ ਨਹੀ ਹੁੰਦਾ,ਜੇ ਧਿਰਾਂ ਦੋ ਰਹਿਣ‌ ਤਾਂ ਮਸਲੇ ਜਲਦੀ ਹੱਲ ਹੋ ਜਾਂਦੇ ਹਨ। ਅਗਰ ਦੋ ਬਿੱਲੀਆਂ ਵਿਚਕਾਰ ਬਾਂਦਰ ਆ ਜਾਣ ਤਾਂ ਬਾਂਦਰ ਦੋਵੇਂ ਬਿੱਲੀਆਂ ਦਾ ਆਪਸੀ ਕਾਟੋ ਕਲੇਸ਼ ਖ਼ਤਮ ਨਹੀਂ ਹੋ ਦਿੰਦੇ। ਬਿੱਲੀਆਂ ਦੀ ਲੜ੍ਹਾਈ ਦਾ ਇਹ ਬਾਂਦਰ ਖ਼ੂਬ ਲਾਹਾ ਖੱਟਦੇ ਹਨ।

ਹਰ ਲੜ੍ਹਾਈ ਦਾ ਕੋਈ ਨਾ ਕੋਈ ਕਾਰਨ,ਉਸ ਦਾ ਹੱਲ ਵੀ ਹੁੰਦਾ ਹੈ। ਅਗਰ ਦੋਵੇਂ ਧਿਰਾਂ ਦਿਲ ਦਿਮਾਗ਼ ਸੋਚ ਵਿਚਾਰ ਤੋਂ,ਸਬਰ ਸੰਤੋਖ, ਸਭ ਦਾ ਭਲਾ ਸੋਚ ਕੇ ਕਦਮ ਪੁੱਟਣ, ਤਾਂ ਉਨ੍ਹਾਂ ਵਰਗੀ ਕੋਈ ਗੱਲ ਨਹੀਂ। ਜ਼ਿਆਦਾਤਰ ਦੋਵੇਂ ਧਿਰਾਂ ਝਗੜੇ,ਜ਼ਿੱਦ ਕਰਕੇ ਕਾਫ਼ੀ ਕੁਝ ਗਵਾ ਲੈਂਦੇ ਹਨ। ਗੱਲੀਂ ਬਾਤੀਂ ਮਸਲੇ ਸੁਲਝਾਉਣ ਵਿਚ ਸਭ ਦਾ ਭਲਾ ਹੋਣਾ ਹੀ ਹੁੰਦਾ ਹੈ,ਪਰ ਸੋਚ ਵਿਚਾਰਾਂ ਦੀ ਥਾਂ ਹਥਿਆਰਾਂ ਦੀ ਜੰਗ ਕਾਫੀ ਹੱਦ ਤੱਕ ਨੁਕਸਾਨ ਪਹੁੰਚਾਉਂਦੀ ਹੈ। ਗੁੱਸੇ, ਨਫ਼ਰਤ, ਸ਼ੱਕ, ਜ਼ਿੱਦ ਦੀ ਅੱਗ ਨਾਲ ਕਦੇ ਬੁਝਾਈ ਨਹੀਂ ਜਾ ਸਕਦੀ।ਅੱਗ ਹੋਰ ਜ਼ਿਆਦਾ ਭੜਕਦੀ ਹੈ।

ਸਰਬਜੀਤ ਸੰਗਰੂਰਵੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleअंबेडकर जयंती की तैयारियां जोरों पर
Next articleਬਰਤਾਨੀਆ ਦੀਆਂ ਕੌਂਸਲ ਚੋਣਾਂ ‘ਚ 300 ਤੋਂ ਵੱਧ ਪੰਜਾਬੀ ਉਮੀਦਵਾਰ | ਚਰਨ ਕੰਵਲ ਸਿੰਘ ਸੇਖੋਂ ਦੀ ਲਗਾਤਾਰ ਚੌਥੀ ਵਾਰ ਬਿਨਾਂ ਚੋਣ ਜਿੱਤ ਤੈਅ |