ਉੱਤਰੀ ਵੈਨਕੂਵਰ ਦੇ ਸਮੁੰਦਰੀ ਕਿਨਾਰੇ ਕੈਨੇਡਾ ਦਿਵਸ ਅਤੇ ਫ਼ੁੱਟਬਾਲ ਜਸ਼ਨ ਇਕੱਠੇ ਮਨਾਏ ਜਾਣਗੇ
ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਫ਼ੀਫ਼ਾ ਵਿਸ਼ਵ ਕੱਪ 2026 ਦੀ ਖੁਮਾਰੀ ਅਤੇ ਕੈਨੇਡਾ ਦਿਵਸ ਦੇ ਜਸ਼ਨਾਂ ਨੂੰ ਧਿਆਨ ਵਿੱਚ ਰੱਖਦਿਆਂ ਉੱਤਰੀ ਵੈਨਕੂਵਰ ਦੇ ਸਮੁੰਦਰੀ ਕੰਢੇ ਦੇ ਪ੍ਰਸਿੱਧ ਸੈਲਾਨੀ ਕੇਂਦਰ ਵਾਟਰਫਰੰਟ ‘ਤੇ 1 ਜੁਲਾਈ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਇਸ ਵਾਰ ਕੈਨੇਡਾ ਦਿਵਸ ਦੇ ਰਵਾਇਤੀ ਪ੍ਰੋਗਰਾਮਾਂ ਨੂੰ ਫ਼ੁੱਟਬਾਲ ਦੇ ਜਸ਼ਨਾਂ ਨਾਲ ਜੋੜਿਆ ਗਿਆ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।ਜਾਣਕਾਰੀ ਅਨੁਸਾਰ ਸਮਾਗਮ ਦੌਰਾਨ ਸਾਰਾ ਦਿਨ ਸੰਗੀਤਕ ਪੇਸ਼ਕਾਰੀਆਂ, ਸਥਾਨਕ ਕਲਾਕਾਰਾਂ ਦੇ ਪ੍ਰੋਗਰਾਮ, ਬੱਚਿਆਂ ਲਈ ਮਨੋਰੰਜਕ ਗਤੀਵਿਧੀਆਂ, ਗੁਬਾਰਾ ਕਲਾਕਾਰਾਂ ਦੇ ਕਰਤੱਬ ਅਤੇ ਪਰਿਵਾਰਾਂ ਲਈ ਵਿਸ਼ੇਸ਼ ਆਕਰਸ਼ਣ ਰੱਖੇ ਜਾਣਗੇ। ਵਿਸ਼ਵ ਕੱਪ ਦੇ ਮਾਹੌਲ ਨੂੰ ਹੋਰ ਰੌਣਕਮਈ ਬਣਾਉਣ ਲਈ ਫ਼ੁੱਟਬਾਲ ਨਾਲ ਸਬੰਧਤ ਕਈ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਆਯੋਜਕਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਅਤੇ ਹੋਰ ਹਾਲਾਤ ਅਨੁਕੂਲ ਰਹੇ ਤਾਂ ਕੈਨੇਡਾ ਦੀ ਜਲ ਸੈਨਾ ਦਾ ਇੱਕ ਜਹਾਜ਼ ਵੀ ਬੰਦਰਗਾਹ ‘ਤੇ ਆ ਸਕਦਾ ਹੈ, ਜੋ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਬਣੇਗਾ। ਫ਼ੀਫ਼ਾ ਵਿਸ਼ਵ ਕੱਪ ਕਾਰਨ ਪਹਿਲਾਂ ਹੀ ਵੈਨਕੂਵਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜਸ਼ਨੀ ਮਾਹੌਲ ਬਣਿਆ ਹੋਇਆ ਹੈ। ਅਤੇ ਇਸ ਦੌਰਾਨ ਕੈਨੇਡਾ ਦਿਵਸ ਅਤੇ ਫ਼ੁੱਟਬਾਲ ਦੇ ਉਤਸ਼ਾਹ ਦਾ ਇਹ ਸੁਮੇਲ ਉੱਤਰੀ ਵੈਨਕੂਵਰ ਦੇ ਵਾਟਰਫਰੰਟ ਨੂੰ 1 ਜੁਲਾਈ ਨੂੰ ਵੇਖਣਯੋਗ ਹੋਵੇਗਾ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





