ਭਰੂਣ ਹੱਤਿਆਂ

ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਮਾਤਾ ਰਾਣੀਏ ਦੱਸ ਦੇ ਮੈਨੂੰ
ਇਕ ਸਵਾਲ ਮੈਂ ਪੁੱਛਣਾ ਤੈਨੂੰ
ਬਿਨ ਤੇਰੇ ਕਿੱਧਰ ਜਾਵਾਂ
ਮਾਂ ਤੇਰੇ ਜਗਰਾਤੇ ਤੇ ਕੰਜਕਾ ਕਿਥੋਂ ਬਿਠਾਵਾਂ
ਤੂੰ ਵੀ ਤਾਂ ਇਕ ਧੀ ਆ ਮਾਤਾ
ਮੰਨਦੀ ਦੁਨੀਆਂ ਸਾਰੀ
ਫੇਰ ਕਿਉਂ ਇਹ ਲੋਕੀਂ ਜਾਂਦੇ
ਧੀਆਂ ਦੀ ਬਲੀ ਚਾੜ੍ਹੀ
ਪੁੱਤ ਲਾ ਗਲ਼ ਨੂੰ ਠੰਡ ਪੈ ਜਾਂਦੀ
ਧੀਆਂ ਵੱਲੋਂ ਗਰਮ ਹਵਾਵਾਂ
ਮਾਂ ਤੇਰੇ ਜਗਰਾਤੇ ਤੇ ਕੰਜਕਾ ਕਿਥੋਂ ਬਿਠਾਵਾਂ
ਪੁਤਰਾ ਖਾਤਿਰ ਮੰਗਣ ਦੁਆਵਾਂ
ਪੁੱਤਰਾਂ ਨੂੰ ਗਲ਼ ਨਾਲ ਲਾਉਂਦੇ
ਧੀਆਂ ਹੁੰਦੀਆਂ ਰੌਣਕ ਘਰ ਦੀ
ਪਰ ਧੀਆਂ ਨੂੰ ਨਹੀਂ ਚਾਹੁੰਦੇ
ਕਿਉਂ ਲੋਕਾਂ ਦੀਆਂ ਮਰਦੀਆਂ
ਜਾਂਦੀਆਂ ਧੀਆਂ ਵਲੋਂ ਇਛਾਵਾਂ
ਮਾਂ ਤੇਰੇ ਜਗਰਾਤੇ ਤੇ ਕੰਜਕਾ ਕਿਥੋਂ ਬਿਠਾਵਾਂ
ਧੀਆਂ ਬਿਨ ਗੁਰਮੀਤ ਤੂੰ ਦੰਸਦੇ
ਨਹੀਂ ਕੱਖ ਲੋਕੋ  ਰਹਿਣਾ
ਧੀਆਂ ਦਾ ਸਤਿਕਾਰ ਕਰੋ ਜੀ
ਇਹੋ ਮੈ ਸੱਭ ਨੂੰ ਕਹਿਣਾ
ਨਹੀਂ ਤਾਂ ਕਰਦੇ ਪਾਪ ਨੇ ਜਿਹੜੇ
ਝੱਲਿਉ ਆਪ ਸਜਾਵਾ
ਮਾਂ ਤੇਰੇ ਜਗਰਾਤੇ ਤੇ ਕੰਜਕਾ ਕਿਥੋਂ ਬਿਠਾਵਾਂ
         ਗੁਰਮੀਤ ਡੁਮਾਣਾ
          ਲੋਹੀਆਂ ਖਾਸ
           ਜਲੰਧਰ
           76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਕਹਾਣੀਆਂ ਦਾ ਸਹਿਰ
Next article ਬੰਦੇ ਦੋ ਅਣਜਾਣ