ਭਰੂਣ ਦੀ ਅਵਾਜ਼ 

 ,, ਲਵਪ੍ਰੀਤ ਸਿੰਘ ਸੋਹਣੇਵਾਲਾ

(ਸਮਾਜ ਵੀਕਲੀ)

ਕੁੱਖ ‘ਚ ਨਾ ਮਾਰੀ ਨੀਂ ਤੂੰ
ਮੈਨੂੰ ਅੰਮੀਏ ,
ਮੇਰੇ ਕੂਲੇ ਕੂਲੇ ਹੱਥਾਂ ਉੱਤੇ
ਪੀੜ ਹੁੰਦੀ ਆ,
ਸੁਣਿਆਂ ਮੈਂ ਚਾਕੂ ਨਾਲ
ਬੱਚੇ ਵੱਢਦੇ ,
ਡਾਕਟਰਾਂ ਦੀ ਬੜੀ ਓਥੇ
ਭੀੜ ਹੁੰਦੀ ਆ,
ਕੀ ਆ ਵਿਗਾੜਿਆ ਮੈਂ
ਤੇਰਾ ਅੰਮੀਏ ,
ਐਂਵੇ ਲੋਕਾਂ ਪਿੱਛੇ ਲੱਗ ਮੇਰਾ
ਮੋਹ ਛੱਡਿਆ ,
ਪੇਟ ਵਿੱਚ ਚਾਕੂਆਂ ਦੀ ਧਾਰ
ਮਾਰ ਕੇ ,
ਮੈਨੂੰ ਬੇਰਹਿਮ ਹੋ ਕੇ ਨਰਸਾਂ
ਨੇਂ ਵੱਢਿਆ ,
ਸੁਣਿਆ ਸੀ ਮਾਂ ਕੋਲੋਂ ਵੱਡਾ
ਕੋਈ ਨਾ ,
ਪਰ ਮਾਂ ਨੇਂ ਹੀ ਪੇਟ ਵਿੱਚ ਮੈਨੂੰ
ਵੱਢਤਾ ,
ਸੁਣਿਆਂ ਸੀ ਰੱਬ ਤੋਂ ਵੀ ਵੱਡਾ
ਦਰਜਾ ,
ਓਹ ਵੀ ਅੱਜ ਮਨ ਚੋਂ ਭੁਲੇਖਾ
ਕੱਢਤਾ ,
,, ਲਵਪ੍ਰੀਤ ਸਿੰਘ ਸੋਹਣੇਵਾਲਾ ,,
   ,, ਸ਼੍ਰੀ ਮੁਕਤਸਰ ਸਾਹਿਬ ,,

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleWomen’s World Cup: First-half blitz sends France to quarters as they beat Morocco 4-0