HOME ਤਿਉਹਾਰ ਤੇ ਮੇਲੇ ਭਾਈਚਾਰ ਸਾਂਝ ਤੇ ਆਪਸੀ ਏਕਤਾ ਦੇ ਪ੍ਰਤੀਕ-ਜਤਿੰਦਰ ਸਿੰਘ ਕਾਲਾ...

ਤਿਉਹਾਰ ਤੇ ਮੇਲੇ ਭਾਈਚਾਰ ਸਾਂਝ ਤੇ ਆਪਸੀ ਏਕਤਾ ਦੇ ਪ੍ਰਤੀਕ-ਜਤਿੰਦਰ ਸਿੰਘ ਕਾਲਾ ਪ੍ਰਧਾਨ ਯੂਥ ਵਿੰਗ ਜਲੰਧਰ (ਦਿਹਾਤੀ)

3

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਜਤਿੰਦਰ ਸਿੰਘ ਕਾਲਾ ਪ੍ਰਧਾਨ ਜਿਲਾ ਯੂਥ ਵਿੰਗ ਜਲੰਧਰ ਦਿਹਾਤੀ ਆਮ ਆਦਮੀ ਪਾਰਟੀ ਪੰਜਾਬ ਨੇ ਕਿਹਾ ਕਿ ਤਿਉਹਾਰ ਤੇ ਮੇਲੇ ਭਾਈਚਾਰਕ ਸਾਂਝ ਤੇ ਆਪਸੀ ਏਕਤਾ ਦੇ ਪ੍ਰਤੀਕ ਹਨ, ਜੋ ਕਿ ਸਾਡੀ ਸਮਾਜਿਕ ਸਾਂਝ ਨੂੰ  ਹੋਰ ਪੀਡੀ ਕਰਦੇ ਹਨ | ਇਸ ਮੌਕੇ ਉਨਾਂ ਨਾਲ ਸ. ਸੁਲੱਖਣ ਸਿੰਘ ਅੱਪਰਾ ਕਿਸਾਨ ਆਗੂ, ਪੰਡਿਤ ਰਣਯੋਧ ਸਿੰਘ ਜੋਧਾ ਤੇ ਕੇਸਰ ਮੈਂਗੜਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਇਸ ਮੌੇ ਬੋਲਦਿਆਂ ਜਤਿੰਦਰ ਸਿੰਘ ਕਾਲਾ ਨੇ ਕਿਹਾ ਕਿ ਜਿਸ ਤਰਾਂ ਦੁਸ਼ਹਿਰੇ ਦਾ ਤਿਉਹਾਰ ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ, ਇਸੇ ਤਰਾਂ ਹੀ 2 ਅਕਤੂਬਰ ਨੂੰ  ਗਾਂਧੀ ਯੰਅਤੀ ਵੀ ਹੈ | ਉਹ ਵੀ ਝੂਠ ਦੇ ਉੱਪਰ ਸੱਚ ਦੀ ਜਿੱਤ ਦਾ ਪ੍ਰਤੀਕ ਹੈ | ਉਨਾਂ ਅੱਗੇ ਕਿਹਾ ਕਿ ਸਾਨੂੰ ਇਹ ਤਿਉਹਾਰ ਰਲ ਮਿਲ ਕੇ ਬਿਨਾਂ ਕਿਸੇ ਹੁੱਲੜਬਾਜ਼ੀ ਤੋਂ ਮਨਾਉਣੇ ਚਾਹੀਦੇ ਹਨ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੇਲੋੜੇ ਖਰਚੇ ਤੋਂ  ਬਚਿਆ ਜਾਵੇ ਤੇ ਜਰੂਰਤਮੰਦਾਂ ਦੇ ਨਾਲ ਰਲ ਮਿਲ ਕੇ ਤਿਉਹਾਰ ਮਨਾਏ ਜਾਣ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

 

Previous articleਟੂਣਾਂ
Next articleਸ਼ਹੀਦੇ ਏ ਆਜ਼ਮ ਸ੍ਰ ਭਗਤ ਸਿੰਘ ਦਾ 118ਵਾਂ ਜਨਮ ਦਿਨ ਮਨਾਇਆ।