ਹੋਲੀ ਦਾ ਤਿਉਹਾਰ / ਬਾਲ ਕਵਿਤਾ

ਮਹਿੰਦਰ ਸਿੰਘ ਮਾਨ
         (ਸਮਾਜ ਵੀਕਲੀ)
ਅੱਜ ਹੋਲੀ ਦਾ ਤਿਉਹਾਰ ਹੈ ਆਇਆ,

ਕੱਠੇ ਹੋ ਕੇ ਇਸ ਨੂੰ ਆਉ ਮਨਾਈਏ।
ਅੱਜ ਕੱਲ੍ਹ ਕੱਪੜੇ ਮਹਿੰਗੇ ਬਹੁਤ ਨੇ,
ਲਾਹ ਇਨ੍ਹਾਂ ਨੂੰ, ਪੁਰਾਣੇ ਕੱਪੜੇ ਪਾਈਏ।
ਆਉ ਕੱਠੇ ਹੋ ਕੇ ਦੁਕਾਨ ਤੇ ਚੱਲੀਏ,
ਉੱਥੋਂ ਪਿਚਕਾਰੀਆਂ ਤੇ ਰੰਗ ਲਿਆਈਏ।
ਲਾਲ, ਹਰਾ ਤੇ ਨੀਲਾ ਰੰਗ ਘੋਲ ਪਾਣੀ ‘ਚ,
ਭਰ ਪਿਚਕਾਰੀਆਂ ਇੱਕ, ਦੂਜੇ ਤੇ ਪਾਈਏ।
ਜੇ ਕਰ ਕਿਸੇ ਤੇ ਰੰਗ ਜ਼ਿਆਦਾ ਪੈ ਜਾਵੇ,
ਹੱਸ,ਹੱਸ ਕੇ ਉਸ ਦਾ ਗੁੱਸਾ ਘਟਾਈਏ।
ਅਸੀਂ ਸਾਰੇ ਭਾਈ, ਭਾਈ ਹਾਂ ਮਿੱਤਰੋ,
ਸਭ ਤੱਕ ਇਹ ਸੰਦੇਸ਼ ਪਹੁੰਚਾਈਏ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ ਦੀ ਗੱਲ
Next articleਧਾਰਾ 295 -295 ਏ ਤਹਿਤ ਦਰਜ ਕੇਸ ਰੱਦ ਕਰਵਾਉਣ ਲਈ ਫੈਸਲਾਕੁੰਨ ਸੰਘਰਸ਼ ਵਿੱਢਿਆ ਜਾਵੇਗਾ – ਤਰਕਸ਼ੀਲ ਸੁਸਾਇਟੀ