ਬੇੜੀ ਪੂਰ ਤ੍ਰਿਝੰਣੀ ਕੁੜੀਆਂ,,,,,,,,

(ਯਾਦਾਂ ਦੀ ਪਟਾਰੀ)

(ਸਮਾਜ ਵੀਕਲੀ) 

ਬੇੜੀ ਪੂਰ ਤ੍ਰਿਝੰਣੀ ਕੁੜੀਆਂ,,,,,,,,
ਗਏ ਗੁਜ਼ਰੇ ਪਲ ਨਸੀਬਾਂ ਨਾਲ
ਦੁਆਰਾ ਮਿਲਦੇ ਹਨ। ਸਿਆਣਿਆਂ ਦਾ ਕਥਨ ਹੈ। ‘ਸਮਾਂ ਤੇ ਪਾਣੀ ਇੱਕ ਵਾਰ ਲੰਘ
ਜਾਵੇ ਤਾਂ ਸਬੱਬੀਂ ਮੁੜਦਾ’।
“ਬੇੜੀ ਪੂਰ ਤ੍ਰਿਝੰਣੀ, ਕੁੜੀਆਂ ਸਬੱਬ ਨਾਲ ਹੋਣ ਕੱਠੀਆਂ”।
ਪਿਛਲੇ ਸਮੇਂ ਮੇਰੇ ਨਾਲ ਵੀ ਇੱਕ ਅਜਿਹੀ ਅਦਭੁੱਤ ਘਟਨਾ ਘਟੀ। ਜੋ ਕਿ ਮੇਰੀ ਜ਼ਿੰਦਗੀ ਦੀ
ਸੁਨਿਹਰੀ ਤੰਦ ਹੋ ਨਿਬੜੀ। ਇੱਕ ਰਾਤ ਸਮਾਂ ਕੋਈ ਨੌਂ ਕੁ ਵਜੇ ਦਾ ਮੇਰੇ ਫੋਨ ਦੀ ਘੰਟੀ ਖੜਕੀ।
“ਹੈਲੋ” ਕਿਹਾ ਤਾਂ ਅੱਗੋਂ ਅਵਾਜ਼ ਆਈ, ਇਹ ਮੇਰਾ ਚਾਲ਼ੀ ਸਾਲ ਪੁਰਾਣਾ ਕਲਾਸਫੈਲੋ ਰਜਿੰਦਰ ਸਿੰਘ ਸੀ। ਇਹ ਗੱਲ ਦਾ ਮੈਨੂੰ
ਬਾਅਦ ਵਿੱਚ ਗੱਲਾਂ ਕਰਨ ਤੇ ਪਤਾ ਚੱਲਿਆ। ਉਸ ਨੇ ਸਤਿ ਸ੍ਰੀ ਆਕਾਲ ਕਹਿ ਕੇ ਗੱਲ ਸ਼ੁਰੂ ਕੀਤੀ। “ਤੁਸੀਂ ਪਿੰਡ ਪੱਤੋ ਹੀਰਾ ਸਿੰਘ ਤੋਂ ਬੋਲਦੇ ਓ”। ਮੈਂ ਕਿਹਾ, “ਜੀ ਹਾਂ”। ਕਹਿੰਦਾ “ਅਸੀਂ ਤੁਹਾਡੇ ਪਾਠਕ ਕਾਫੀ ਸਮੇਂ ਤੋਂ ਲਿਖਤਾਂ ਕਵਿਤਾਵਾਂ ਕਹਾਣੀਆਂ ਹੋਰ ਵੰਨਗੀਆਂ ਵੱਖ ਵੱਖ ਅਖ਼ਬਾਰਾਂ ਵਿੱਚ ਪੜ੍ਹਦੇ ਰਹਿੰਦੇ ਹਾਂ। ਅੱਜ ਸੋਚਿਆ ਚੱਲੋ, ਆਪ ਨਾਲ ਗੱਲ ਕਰਦੇ ਆ”। ਉਹ ਇਹ ਕਹਿ ਕਹਿਣ ਲੱਗਿਆ, “ਕਿ ਅੱਜ ਤੋਂ ਕੋਈ ਚਾਲੀ ਸਾਲ ਪਹਿਲਾਂ ਮੈਂ ਇਸ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਮੋਗਾ ਵਿਖੇ ਪੜਦਾ ਰਿਹਾ। ਤੇ ਉਸ ਵੇਲੇ ਮੇਰੇ ਨਾਲ ਕਈ ਪਿੰਡਾਂ ਦੇ ਮੁੰਡੇ ਪੜ੍ਹਦੇ ਸੀ। ਜਿੰਨਾਂ ਚੋਂ ਇੱਕ ਹਰਪ੍ਰੀਤ ਇਸ ਪਿੰਡ ਦਾ ਸੀ। ਮੇਰੇ ਉਹ ਯਾਦ ਆ, ਅਸੀਂ ਇੱਕਠੇ ਇੱਕੋ ਬੈਂਚ ਤੇ ਬਹਿੰਦੇ ਸੀ। ਮੇਰਾ ਉਸ ਨਾਲ ਬਹੁਤ ਪਿਆਰ ਸੀ। ਇੱਕ ਵਾਰ ਮੈਂ ਕਾਲਜ਼ ਕੋਲ ਉਹਨਾਂ ਦੇ ਘਰੇ ਵੀ ਗਿਆ ਸੀ। ਕੀ ਤੁਸੀਂ ਉਸ ਨੂੰ ਮੇਰੇ ਨਾਲ ਮਿਲਾ ਸਕਦੇ ਆਂ”, ਮੇਰੀ ਸੁਰਤ ਵੀ ਚਾਲ਼ੀ ਸਾਲ
ਪਿੱਛੇ ਚੱਲੀ ਗਈ। ਤੇ ਮੈਂ ਉਸ ਵੇਲੇ ਨਾਲ ਪੜ੍ਹਦੇ ਇੱਕ ਦੋ ਮੁੰਡਿਆਂ ਦਾ ਨਾਂ ਲਿਆ ਜੋ ਪਿੰਡ ਭਾਈ ਰੂਪੇ ਦਾ ਹੰਸਰਾਜ ਨਾਂ ਮੇਰੇ ਯਾਦ ਸੀ। ਉਸ ਨੇ ਕਿਹਾ ਹਾਂ ਜੀ। ਤਾਂ ਮੈਂ ਕਿਹਾ,” ਉਹ ਹਰਪ੍ਰੀਤ ਮੈਂ ਹੀ ਹਾਂ”। ਬੱਸ ਫਿਰ ਪੁਰਾਣੀਆਂ ਯਾਦਾਂ ਦੀ ਪਟਾਰੀ ਖੁੱਲ੍ਹ ਗਈ। ਉਸ ਨੇ ਦੱਸਿਆ, “ਕਿ ਮੇਰਾ ਪਿੰਡ ਵੀ ਭਾਈ ਰੂਪਾ! ਤੇ ਮੈਂ ਕਾਫੀ ਸਮੇਂ ਤੋਂ ਸਰਸੇ ਰਹਿ ਟੀਚਰ ਦੀ ਜੌਬ ਕਰ ਰਿਹਾ”। ਫਿਰ ਉਸ ਨੇ ਵੀਡਿਓ ਕਾਲ ਕੀਤੀ। ਸਾਡੇ ਦੋਵਾਂ ਦੇ ਮਨ ਨੂੰ ਬਹੁਤ ਖੁਸ਼ੀ ਹੋਈ, ਕਿ ਚਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਅਸੀਂ ‘ਜਿਉਂਦੇ ਜਿਉਂਦੇ ਇੱਕ ਦੂਜੇ ਨੂੰ ਮਿਲ ਪਏ ਨਹੀਂ ਤਾਂ ਪਤਾ ਨੀ ਸਾਡੇ ਵਰਗੇ ਇਸ ਜਹਾਨ ਤੋਂ ਕਿੰਨੇ ਕ’ ਕੂਚ ਕਰ ਗਏ’। ਇਸ ਤਰਾਂ ਅੰਦਰਲੀਆਂ ਤਾਰਾਂ ਜੁੜੀਆਂ ਰਹੀਆਂ। ਇਸ ਗੱਲ ਨੂੰ ਸਾਲ ਦੋ ਸਾਲ ਲੰਘ ਗਏ। ਫਿਰ ਉਹ ਭਾਗਾਂ ਵਾਲਾ ਦਿਨ ਅਠਾਰਾਂ ਮਾਰਚ ਦੋ ਹਜ਼ਾਰ ਪੱਚੀ ਆ ਗਿਆ। ਮੇਰੇ ਕੋਈ ਯਾਦ ਵੀ ਨਹੀ ਸੀ। ਮੈਨੂੰ ਕੋਈ ਸਵੇਰੇ ਦਸ ‘ਕ ਵਜੇ ਫੋਨ ਆਇਆ ਕਿ ‘ਮੈਂ ਰਜਿੰਦਰ ਭਾਈ ਰੂਪੇ ਵਾਲਾ ਕਲਾਸਮੈਟ ਬੋਲਦਾਂ। ਅਸੀਂ ਅੱਜ ਤੁਹਾਡੇ ਪਿੰਡ ਮੇਰੇ ਸਕੂਲ ਦੇ ਸਟਾਫ ਸਮੇਂਤ ਬੱਚਿਆਂ ਨਾਲ ਆ ਰਹੇ ਹਾਂ। ਇੱਕ ਬੱਸ ਦੇ ਰਾਹੀਂ। ਅਸੀਂ ਬੱਚਿਆਂ ਨੂੰ ਤੁਹਾਡੇ ਪਿੰਡ ਗੁਰੂ ਗ੍ਰੰਥ ਸਾਹਿਬ ਬਾਗ਼ ਦਿਖਾਉਣਾ ਤੇ ਨਾਲੇ ਤੁਹਾਨੂੰ ਮਿਲਣਾ” , ਮੈਂ ਕਿਹਾ, “ਜੀ ਮੇਰੇ ਵੱਡੇ ਭਾਗ ਜ਼ਰੂਰ ਆਉ। ਜਦ ਨੇੜੇ ਆਏ ਤਾਂ ਮੈਨੂੰ ਫੋਨ ਕਰ ਦੇਣਾ ਮੈਂ ਮੂਹਰੇ ਆ ਜਾਵਾਂਗਾ”। ਥੋੜੇ ਸਮੇਂ ਬਾਅਦ ਮੈਂ ਫੋਨ ਕਰਕੇ ਪੁੱਛਿਆ, “ਰਜਿੰਦਰ ਤੁਸੀਂ ਕਿੱਥੇ ਕ ਆ ਗੇ”, ਤਾਂ ਉਸਨੇ ਨੇ ਕਿਹਾ” ਅਸੀਂ ਬਸ ਦਸ ਮਿੰਟਾਂ ਤਾਂਈ ਪਹੁੰਚ ਜਾਵਾਂਗੇ। ਬੱਸ ਅੱਡੇ ਉੱਤੇ”, ਕੁਝ ਸਮੇਂ ਵਿੱਚ ਉਹ ਘੜੀਆਂ ਖ਼ਤਮ ਹੋਈਆਂ, ਬਸ ਆਈ ਰੁਕੀ, ਮੈਂ ਬਸ ਵਿੱਚ ਚੜ੍ਹ ਰਜਿੰਦਰ ਜੋ ਬਾਰੀ ਵਿੱਚ ਖੜਾ ਸੀ। ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ। ਮੈਂ ਸਾਰਿਆਂ ਨੂੰ ਫ਼ਤਹਿ ਬੁਲਾਈ ਸਾਰੇ ਬੱਚਿਆਂ ਨੇ ਤੇ ਬਾਕੀ ਸਟਾਫ ਜਿੰਨਾਂ ਵਿੱਚ ਇੱਕ ਭੈਣ ਜੀ ਮੈਥ ਟੀਚਰ ਜੈਸਿਕਾ ਅਰੋੜਾ, ਗੁਰਸੇਵਕ ਸਿੰਘ ਤੇ ਸੁਰਿੰਦਰ ਪਾਲ ਵੀ ਸਨ।
ਜੋ ਮਾਣਸਾ ਜ਼ਿਲ੍ਹੇ ਵਿੱਚ ਕਰੰਡੀ ਪਿੰਡ ਦੇ ਸੀਨੀਅਰ ਸਕੂਲ ਵਿੱਚ ਅਧਿਆਪਕ ਸਨ। ਇਹ ਜਾਣ ਪਛਾਣ ਮੇਰੀ ਰਜਿੰਦਰ ਨੇ ਬੱਸ ਵਿੱਚ ਕਰਾ ਦਿੱਤੀ।ਅਸੀਂ ਬਾਗ਼ ਵਿੱਚ ਪਹੁੰਚ ਗਏ, ਪ੍ਰਬੰਧਕ ਸਾਨੂੰ ਲੈਣ ਆਏ।ਬਹੁਤ ਪਿਆਰ ਸਤਿਕਾਰ ਮਿਲਿਆ। ਸਾਰਾ ਬਾਗ਼ ਜੋ ਵੱਖ ਵੱਖ ਕਿਸਮ ਦੇ ਬੂਟਿਆਂ ਨਾਲ ਭਰਿਆ ਪਿਆ ਸੀ। ਕੋਲ ਪੱਥਰਾਂ ਉੱਤੇ ਗੁਰਬਾਣੀ ਦੀ ਪੰਕਤੀਆਂ ਤੇ ਬੂਟਿਆਂ ਦੇ ਨਾਂ ਲਿਖੇ ਹੋਏ ਸਨ।
ਉੱਥੋਂ ਦੇ ਸੇਵਾਦਾਰਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ। ਬੱਚਿਆਂ ਨੇ ਵੀ ਪੱਥਰਾਂ ਦੇ ਉੱਤੇ ਉਕਰੀਆਂ ਪੰਕਤੀਆਂ ਪੜ੍ਹ ਕੇ ਸੁਣਾਈਆਂ, ਬੱਚਿਆਂ ਨੇ ਵੀ ਇਹ ਦ੍ਰਿਸ਼ ਨੂੰ ਬੜੇ ਧਿਆਨ ਨਾਲ ਵੇਖਿਆ ਅਨੁਸ਼ਾਸਨ ਵਿੱਚ ਰਹਿ ਕੇ, ਇੱਥੋਂ ਇਹ ਸਿੱਧ ਹੁੰਦਾ ਕਿ “ਵਧੀਆ ਅਧਿਆਪਕ ਸਾਡੀ ਨਵੀਂ ਪੀੜ੍ਹੀ ਨੂੰ ਚੰਗੀ ਸੇਧ ਦੇ ਸਕਦੇ ਹਨ”।ਯਾਦਗਾਰੀ ਫੋਟੋ ਖਿੱਚੀਆਂ ਵੀਡਿਓ ਬਣਾਈਆਂ। ਤਿੰਨ ਘੰਟੇ ਬਾਅਦ ਫਿਰ ਅਸੀਂ ਗੁਰੂ ਘਰ ਲੰਗਰ ਵਿੱਚ ਗਏ, ਸਾਰਿਆ ਨੇ ਲੋੜ ਅਨੁਸਾਰ ਪ੍ਰਸ਼ਾਦਾ ਚਾਹ ਪਾਣੀ ਛਕਿਆ ਮੱਥਾਂ ਟੇਕਿਆ ਤੇ ਮੁੜ ਬੱਸ ਵਿੱਚ ਸਵਾਰ ਹੋ ਵਾਪਸ ਤੁਰ ਪਏ , ਮੈਂ ਵੀ ਬੱਸ ‘ਚ ਸਵਾਰ ਸੀ। ਰਜਿੰਦਰ ਸਿੰਘ ਕਹਿਣ ਲੱਗੇ,” ਕਿ ਹਰਪ੍ਰੀਤ ਜੀ ਆਪਾਂ ਸਕੂਲ ਵੀ ਵੇਖ ਕੇ ਆਵਾਂਗੇ”। ਅਸੀਂ ਡਰਾਈਵਰ ਨੂੰ ਕਿਹਾ ਤੇ ਉਸ ਨੇ ਸੀਨੀਅਰ ਸਕੂਲ ਕੋਲ ਬੱਸ ਰੋਕ ਲਈ ਮੈਂ ਤੇ ਰਜਿੰਦਰ ਤੇ ਸਾਥੀ ਗੁਰਸੇਵਕ ਸਿੰਘ ਜੀ। ਸਕੂਲ ਵਿਚਲੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਚਲੇ ਗਏ। ਅੱਗੇ ਅਸੀ ਉਹ ਕਮਰਾ ਵੇਖਿਆ, ਜਿੱਥੇ ਬੈਠ ਕੇ ਪੜ੍ਹਿਆ ਕਰਦੇ ਸਾਂ। ਰਜਿੰਦਰ ਨੇ ਉਸ ਕਮਰੇ ਦੀਆਂ ਮੂਹਰੇ ਖੜ੍ਹਕੇ ਫੋਟੋ ਵੀ ਗੁਰਸੇਵਕ ਸਿੰਘ ਤੋਂ ਖਿਚਵਾਈਆਂ। ਤੇ ਫਿਰ ਅਸੀਂ ਦਫ਼ਤਰ ਵਿੱਚ ਪ੍ਰਿੰਸੀਪਲ ਸਾਹਬ
ਨਾਲ ਮੈ ਜਾਣ ਪਛਾਣ ਕਰਵਾਈ
ਉਹ ਸਾਰਾ ਸਟਾਫ ਬਹੁਤ ਖੁਸ਼ ਹੋਇਆ, ਤੇ ਸਾਨੂੰ ਉਹਨਾਂ ਖੁਸ਼ੀ ਖੁਸ਼ੀ ਤੋਰਿਆ। ਮੁੜ ਅਸੀਂ ਬੱਸ ਕੋਲ ਆ ਗਏ। ਸਾਰੇ ਫੇਰ ਮੈਨੂੰ ਬੜੇ ਪਿਆਰ ਨਾਲ ਘੁੱਟ ਘੁੱਟ ਮਿਲੇ। ਹੁਣ ਬੱਸ ਬਿਲਕੁਲ ਚੱਲਣ ਲਈ ਸਟਾਰਟ ਸੀ।
ਮੈ ਫੇਰ ਸਾਰੇ ਬੱਚਿਆਂ ਦਾ ਤੇ ਸਾਰੇ ਸਟਾਫ਼ ਧੰਨਵਾਦ ਕੀਤਾ।
ਬੱਸ ਚੱਲ ਪਈ,ਮੇਰੇ ਵੇਖਦੇ ਵੇਖਦੇ ਉਹ ਉੱਡਦੀ ਧੂੜ ਵਿੱਚ ਅਲੋਪ ਹੋ ਗਈ ਸੀ।
ਮੈਂ ਉਹ ਯਾਦਾਂ ਦੇ ਹੁਸੀਨ ਪਲ
ਆਪਣੇ ਦਿਲ ਵਿੱਚ ਸਮੋ ਕੰਮ ਵਿੱਚ ਜੁੱਟ ਗਿਆ।
ਇਹ ਦਿਨ ਮੇਰੇ ਲਈ ਬਹੁਤ ਹੀ
ਮਹੱਤਵਪੂਰਨ ਤੇ ਇਤਿਹਾਸਕ ਹੋ
ਨਿਬੜਿਆ। ਰੱਬ ਰਾਖਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਦੇ ਦਫ਼ਤਰ ਵਿਖੇ ਕਰਨਾਲ ਹਰਿਆਣਾ ਦੇ ਰਹਿਣ ਵਾਲੇ ਦਿਲਬਾਗ ਸਹੋਤਾ ਨੂੰ ਜ਼ਿਲ੍ਹਾ ਪ੍ਰਧਾਨ ਵੱਲੋਂ ਸਨਮਾਨਿਤ ਕੀਤਾ ਗਿਆ
Next articleਮੋਹ ਭਿੱਜੀ ਗੀਤਕਾਰੀ ਦੀ ਪੁਸਤਕ-‘ਜ਼ਖਮੀ ਸੁਰਾਂ’