ਸਾਥੀ ਗੁਰਨਾਮ ਚੜੂਨੀ ਦਾ ਦੋਆਬਾ ਦੌਰਾ ਅੱਜ

ਸਾਥੀ ਗੁਰਨਾਮ ਚੜੂਨੀ

ਜਲੰਧਰ/ ਨਵਾਂਸ਼ਹਿਰ/ਬੰਗਾ (ਯਾਦ ਦੀਦਾਵਰ) :- ਭਾਰਤੀ ਕਿਸਾਨ ਯੂਨੀਅਨ ਦੇ ਇਕ ਧੜੇ ਦੇ ਪ੍ਰਧਾਨ ਸਾਥੀ ਗੁਰਨਾਮ ਚੜੂਨੀ 3 ਅਗਸਤ ਨੂੰ ਬਾਅਦ ਦੁਪਹਿਰ 1.30 ਵਜੇ ਡਾ. ਭੀਮ ਰਾਓ ਅੰਬੇਡਕਰ ਚੌਕ ਨਵਾਂਸ਼ਹਿਰ ਵਿਖੇ ਬਾਬਾ ਸਾਹਿਬ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਂਟ ਕਰਨਗੇ।
ਸਰਪੰਚ ਉਂਕਾਰ ਸਿੰਘ ਨੇ ਇਸ ਸੰਭਾਵੀ ਫੇਰੀ ਬਾਰੇ ਖ਼ਬਰ ਖੁਲਾਸਾ ਸਮਾਚਾਰ ਏਜੰਸੀ ਜਲੰਧਰ ਨਾਲ ਗੱਲਬਾਤ ਵੇਲ਼ੇ ਦੱਸਿਆ ਹੈ ਕਿ ਇਸ ਤੋਂ ਬਾਅਦ ਸਾਥੀ ਗੁਰਨਾਮ, 2 ਵਜੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਡੇਰਿਆਂ ਦੇ ਪਿੰਡ ਖਟਕੜ ਕਲਾਂ ਵਿਚ ਸ਼ਹੀਦ ਦੀ ਯਾਦਗਾਰ ’ਤੇ ਅਕੀਦਤ ਦੇ ਫੁੱਲ ਭੇਟ ਕਰਨਗੇ।
ਉਪਰੰਤ ਟਰੱਕ ਯੂਨੀਅਨ ਬੰਗਾ ਵਿਚ ਉਨ੍ਹਾਂ ਦਾ ਸਨਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ 3.30 ਵਜੇ ਅਨਮੋਲ ਵਿਆਹ ਮਹਿਲ ਪਿੰਡ ਉੜਾਪੜ ਵਿਚ ਕਿਰਤੀ ਕਿਸਾਨਾਂ ਨਾਲ ਸਿਆਸੀ ਰੁ ਬ ਰੁ ਦੌਰਾਨ ਮਜ਼ਦੂਰਾਂ ਅਤੇ ਹੋਰਨਾਂ ਲੋਕਾਂ ਨੂੰ ਸੰਬੋਧਨ ਕਰਨਗੇ।

Previous articleਸਿਰ ਵਿੱਚ ਡੰਡਾ ਮਾਰ ਕੇ ਨੌਜਵਾਨ ਦਾ ਕਤਲ
Next articleਪੰਡਿਤ ਧਰੇਨਵਰ ਰਾਓ ਨੇ ਲਿਖੀ ਨਵਜੋਤ ਸਿੱਧੂ ਨੂੰ ਰੂਹ ਝੰਜੋੜਵੀਂ ਚਿੱਠੀ