(ਸਮਾਜ ਵੀਕਲੀ)
ਝਰਨੇ ਤੋਂ ਬਣ ਨਦੀ ਆਈ ਓਹ,
ਮੈਨੂੰ ਸੈਨਤ ਮਾਰ ਸੀ ਆਖਦੀ।
ਬੈਠ ਮੇਰੀ ਝੋਲ਼ੀ ਵਿੱਚ ਅੜੀਏ,
ਤੂੰ ਕਿਹੜੇ ਰਾਗ ਅਲਾਪਦੀ?
ਮੈਂ ਉਸਨੂੰ ਫ਼ਿਰ ਰੋਕ ਆਖਿਆ,
ਤੂੰ ਮੈਨੂੰ ਲੱਗੇ ਮੇਰੇ ਸਾਕ ਦੀ।
ਵਿੱਛੜੀ ਸੈਂ ਤੂੰ ਰੂਹ ਨਾਲੋਂ,
ਅੱਜ ਘੜੀ ਆਈ ਮਿਲਾਪ ਦੀ।
ਗੋਦ ਤੇਰੀ ਹੈ ਭਾਗਮਣੀ ਤੇ,
ਮੇਰੀ ਹੈ ਅੰਮੜੀ ਵੀ ਜਾਪਦੀ।
ਤੇਰੇ ਵਿੱਚਲੇ ਪੱਥਰ ਮੋਤੀ ਜਾਪਣ
ਜਿਉਂ ਤੱਸਵੀ ਇਹ ਕਿਸੇ ਜਾਪ ਦੀ ।
ਤੇਰੇ ਕੰਢੇ ਨਿੱਕੜੀ ਬੂਟੜੀ
ਮੈਨੂੰ ਪੱਖੀਆਂ ਦੀ ਝਾਲਰ ਜਾਪਦੀ।
ਆਹ ਵੇਖ ਮੇਰੀ ਅੱਜ ਖ਼ੁਸ਼ੀ ਨੂੰ,
ਤੇਰੀ ਬੂੰਦ ਬੂੰਦ ਫਿਰੇ ਮਾਪਦੀ।
ਆਹ ਵੇਖ ਮੇਰੀ ਅੱਜ ਖ਼ੁਸ਼ੀ ਨੂੰ,
ਤੇਰੀ ਬੂੰਦ ਬੂੰਦ ਫਿਰੇ ਮਾਪਦੀ।
ਦੀਪ ਹੇਰਾਂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly