ਇਤਿਹਾਸ ਵਿੱਚ 16 ਫਰਵਰੀ 1992 ਦਿਨ ਵੀ ਯਾਦ ਰੱਖਿਆ ਜਾਵੇਗਾ

ਨੂਰਮਹਿਲ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਅੱਜ ਦੇ ਕਲਹਿਣੇ ਦਿਨ ਜਾਣੀ 16 ਫਰਵਰੀ 1992 ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਆਖਰੀ ਦਿਨ ਨੂਰਮਹਿਲ ਤੋਂ ਬਸਪਾ ਉਮੀਦਵਾਰ ਸ਼੍ਰੀ ਓਮ ਪ੍ਰਕਾਸ਼ ਸਿੱਧਮ ਦਾ ਪ੍ਰਚਾਰ ਕਰ ਰਹੇ ਬਸਪਾ ਵਰਕਰਾਂ ‘ਤੇ ਗੋਲੀਆਂ ਚਲਾ ਕੇ ਨੌਂ ਵਿਅਕਤੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਹਨਾਂ ਵਿੱਚ ਰਾਜ ਕੁਮਾਰ ਪੁੱਤਰ ਓਮ ਪ੍ਰਕਾਸ਼ ਸਿੱਧਮ, ਡਾਕਟਰ ਸੁਲੱਖਣ ਪੁੱਤਰ ਹਜ਼ਾਰਾ ਰਾਮ ਤਲਵਣ, ਹਰੀਦੇਵ ਪੁੱਤਰ ਬਾਬੂ ਰਾਮ ਸਿੱਧਮ, ਸਤਵੰਤ ਰਾਮ ਪੁੱਤਰ ਭਗਵਾਨ ਦਾਸ ਮੁਆਈ, ਨਰੇਸ਼ ਕੁਮਾਰ ਪੁੱਤਰ ਰੌਣਕੀ ਰਾਮ ਲੱਧੇਵਾਲੀ, ਚੂਹੜ ਰਾਮ ਪੁੱਤਰ ਰਾਮਲੋਕ ਸਿੱਧਮ, ਕਸ਼ਮੀਰੀ ਲਾਲ ਪੁੱਤਰ ਦਰਸ਼ਨ ਰਾਮ ਚੂਹੇਕੀ, ਸੁਖਰਾਮ ਪੁੱਤਰ ਫੁੰਮਣ ਰਾਮ ਭੰਡਾਲ ਕਲਾਂ ਅਤੇ ਭਜਨ ਰਾਮ ਚੀਮਾ ਆਦਿ ਵਰਕਰ ਸਨ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਵਿਅਕਤੀਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿਉਂਕਿ ਆਪਣੇ ਸਮਾਜ ਦੀ ਆਵਾਜ਼ ਨੂੰ ਵਿਧਾਨ ਸਭਾ ਵਿੱਚ ਪਹੁੰਚਾਉਣ ਲਈ ਇਹਨਾਂ ਨੂੰ ਆਪਣੀ ਜਾਨ ਕੁਰਬਾਨ ਕਰਨੀ ਪਈ ਸੀ। ਜਿੰਨ੍ਹਾਂ ਲੋਕਾਂ ਨੇ ਗੋਲੀਆਂ ਚਲਾ ਕੇ ਦਬੇ ਕੁਚਲੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਕੇ ਚੁੱਪ ਕਰ ਕੇ ਬੈਠਣ ਲਈ ਮਜਬੂਰ ਕੀਤਾ ਅਤੇ ਦੂਜੇ ਪਾਸੇ ਕਾਂਗਰਸ ਦੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਕੀਤਾ ਉਹਨਾਂ ਦੇ ਕਿਰਦਾਰ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਉਹ ਜਾਤੀਵਾਦੀ ਲੋਕ ਸਨ ਅਤੇ ਦਬੇ ਕੁਚਲੇ ਲੋਕਾਂ ਕੋਲ ਰਾਜਭਾਗ ਦੇਖਣਾ ਪਸੰਦ ਨਹੀਂ ਕਰਦੇ ਸਨ। ਆਖਿਰ ਵਿੱਚ ਇਹਨਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਗੁਰੂ ਨਾਨਕ ਸਟੇਸ਼ਨਰੀ ਮਾਰਟ ਦਾ ਉਦਘਾਟਨ ਕੀਤਾ — ਭਿਖੂ ਵਿਨੇ ਥੈਰੋ ਨਾਗਪੁਰ
Next articleਬੁੱਧ ਬਾਣ