HOME ਇਲਾਕੇ ਵਿਚ ਚੋਰਾਂ ਦੀ ਦਹਿਸ਼ਤ ਬਰਕਰਾਰ-ਗੁਰਜੰਟ ਸਿੰਘ

ਇਲਾਕੇ ਵਿਚ ਚੋਰਾਂ ਦੀ ਦਹਿਸ਼ਤ ਬਰਕਰਾਰ-ਗੁਰਜੰਟ ਸਿੰਘ

4

ਪਿੰਡ ਆਦਰਮਾਨ ਵਿਖੇ ਚੋਰਾਂ ਵੱਲੋਂ ਕਣਕ,ਸਾਇਕਲ ਤੇ ਮੋਟਰਾਂ ਦੀਆਂ ਕੇਬਲਾਂ ਚੋਰੀ

ਮਹਿਤਪੁਰ   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਮਹਿਤਪੁਰ ਇਲਾਕੇ ਵਿਚ ਚੋਰਾਂ ਦੀ ਦਹਿਸ਼ਤ ਬਰਕਰਾਰ ਹੈ ਇਸ ਦਹਿਸ਼ਤ ਨੇ ਲੋਕਾਂ ਦੀ ਨੀਦ ਉਡਾ ਕੇ ਰੱਖ ਦਿੱਤੀ ਹੈ ਆਏ ਦਿਨ ਚੋਰਾਂ ਵੱਲੋਂ ਬੇ ਖੋਫ ਹੋ ਕੇ ਤਸੱਲੀ ਬਖਸ਼ ਹਥ ਅਜ਼ਮਾਈ ਜਾਰੀ ਹੈ। ਗੁਰਜੰਟ ਸਿੰਘ ਮੀਤ ਪ੍ਰਧਾਨ ਬੀਕੇਯੂ ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਆਦਰਮਾਨ ਕਾਂਗਣੇ ਵਾਲਿਆਂ ਦੇ ਡੇਰੇ ਤੋਂ ਚੋਰਾਂ ਵੱਲੋਂ ਡਰੰਮ ਵਿਚ ਪਾਈ ਕਣਕ , ਕਾਗਣੇ ਵਾਲਿਆਂ ਦਾ ਸਾਇਕਲ ਅਤੇ ਮੋਟਰ ਦੀ ਤਾਰ ਤੋਂ ਇਲਾਵਾ ਤਿੰਨ ਹੋਰ ਮੋਟਰਾਂ ਦੀਆਂ ਤਾਰਾਂ ਵੀ ਚੋਰੀ ਕੀਤੀਆਂ ਗਈਆਂ ਹਨ। ਇਸ ਮੌਕੇ ਇਕੱਤਰ ਹੋਏ ਪੀੜਤ ਕਿਸਾਨਾਂ ਵੱਲੋਂ ਦਰਖਤ ਥਾਣਾ ਮਹਿਤਪੁਰ ਵਿਖੇ ਦਿੱਤੀ ਗਈ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਤੋ ਚਿੰਤਤ ਹਨ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਫੜ ਕੇ ਕਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ਅਤੇ ਇਲਾਕੇ ਵਿਚ ਅਮਨ ਬਹਾਲ ਕਰਵਾਇਆ ਜਾਵੇ ਇਸ ਮੌਕੇ ਪਰਮਜੀਤ ਸਿੰਘ ਆਦਰਾਮਾਨ, ਜਗਤਾਰ ਸਿੰਘ ਆਦਰਾਮਾਨ, ਮੁਖਤਿਆਰ ਸਿੰਘ ਆਦਰਾਮਾਨ, ਅਰਸ਼ਦੀਪ ਸਿੰਘ ਆਦਰਾਮਾਨ ਇਕਾਈ ਸਕੱਤਰ ਬੀਕੇਯੂ ਪੰਜਾਬ , ਕੁਲਬੀਰ ਸਿੰਘ ਆਦਰਾਮਾਨ, ਗੁਰਜੰਟ ਸਿੰਘ ਆਦਰਾਮਾਨ ਮੀਤ ਪ੍ਰਧਾਨ ਜਲੰਧਰ ਬੀਕੇਯੂ ਪੰਜਾਬ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਮਲਾ ਨਜਾਇਜ਼ ਮੀਨਿੰਗ ਦਾ
Next article30 ਜੁਲਾਈ ਨੂੰ ਲੈਂਡ ਪੂਲਿਗ ਪਾਲਸੀ ਵਿਰੁੱਧ ਕਿਨਾਂ ਕਾਮਯਾਬ ਹੋਵੇਂਗਾ ਟਰੈਕਟਰ ਯੁੱਧ