(ਸਮਾਜ ਵੀਕਲੀ)
ਕਰਮੇ ਨੂੰ ਚੋਰੀ ਕਰਨ ਦੀ ਬੁਰੀ ਆਦਤ ਲੱਗ ਗਈ। ਉਹ ਹਰ ਰੋਜ ਕਿਤੇ ਨਾ ਕਿਤੇ ਚੋਰੀ ਕਰਦਾ ਸੀ। ਇੱਕ ਦਿਨ ਉਸ ਦੇ ਦਿਮਾਗ ਵਿੱਚ ਆਇਆ ਕੇ ਕੋਈ ਵੱਡੀ ਚੋਰੀ ਕੀਤੀ ਜਾਵੇ। ਉਹ ਰਾਤ ਨੂੰ ਪਿੰਡ ਦੇ ਮੰਦਰ ਵਿੱਚ ਚਲਾ ਗਿਆ ਅਤੇ ਮੰਦਰ ਦਾ ਜਿੰਦਰਾ ਤੋੜ ਕੇ ਭਗਵਾਨ ਦੀਆ ਮੂਰਤੀਆ ਤੋ ਸੋਨੇ ਦੇ ਸਾਰੇ ਗਹਿਣੇ ਚੋਰੀ ਕਰਕੇ ਮੰਦਰ ਤੋ ਦੂਰ ਚਲਾ ਗਿਆ।
ਰਾਸਤੇ ਵਿੱਚ ਕਰਮੇ ਨੂੰ ਉਸ ਦਾ ਦੋਸਤ ਜੀਤ ਮਿਲ ਗਿਆ। ਜੀਤ ਦੀ ਲੱਤ ਤੇ ਪਲਾਸਤਰ ਲੱਗਿਆ ਹੋਇਆ ਸੀ। ਕਰਮੇ ਨੇ ਪੁੱਛਿਆ, ” ਜੀਤ ਤੇਰੇ ਸੱਟ ਕਿੱਦਾ ਲੱਗੀ ”
ਜੀਤ ਨੇ ਦੱਸਿਆ, ” ਕਈ ਦਿਨ ਹੋ ਗਏ ਮੈਂ ਆਪਣੇ ਪਿੰਡ ਦੇ ਮੰਦਰ ਵਿੱਚ ਚੋਰੀ ਕੀਤੀ। ਪਰ ਜਦ ਮੈਂ ਚੋਰੀ ਕਰਕੇ ਭੱਜਣ ਲੱਗ ਤਾਂ ਮੈਂ ਕੰਧ ਤੋ ਡਿੱਗ ਗਿਆ ਤੇ ਮੇਰੀ ਲੱਤ ਟੁੱਟ ਗਈ। ਸ਼ਾਇਦ ਰੱਬ ਨੇ ਮੇਰੇ ਗੁਨਾਹ ਦੀ ਸਜਾ ਮੈਨੂੰ ਦੇ ਦਿੱਤੀ। ਉਸ ਦਿਨ ਤੋ ਬਾਅਦ ਮੈਂ ਚੋਰੀ ਕਰਨੀ ਬੰਦ ਕਰ ਦਿੱਤੀ ”
ਜੀਤ ਦੀ ਗੱਲ ਸੁਣ ਕੇ ਕਰਮਾ ਡਰ ਗਿਆ ਅਤੇ ਮੰਦਰ ਤੋ ਚੋਰੀ ਕੀਤੇ ਗਹਿਣੇ ਵਾਪਸ ਮੰਦਰ ਵਿੱਚ ਰੱਖ ਆਇਆ ਅਤੇ ਭਗਵਾਨ ਤੋ ਆਪਣੀ ਗਲਤੀ ਦੀ ਮਾਫੀ ਵੀ ਮੰਗੀ।
ਉਸ ਦਿਨ ਤੋ ਬਾਅਦ ਕਰਮੇ ਨੇ ਵੀ ਚੋਰੀ ਕਰਨੀ ਬੰਦ ਕਰ ਦਿੱਤੀ ਅਤੇ ਮਜ਼ਦੂਰੀ ਦਾ ਕਰਨ ਲੱਗ ਪਿਆ ।
ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly