ਮੰਡੀਆਂ ਚ ਲਿਫਟਿੰਗ ਦੀ ਦੇਰੀ ਨੇ ਮਜਦੂਰਾਂ ਨੂੰ ਮੰਡੀਆਂ ਚ ਰੁਲਣ ਲਈ ਕੀਤਾ ਮਜਦੂਰ
ਧਰਮਕੋਟ ( ਚੰਦੀ ) -ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਬੀਜੇਪੀ ਹਾਰ ਦੇ ਡਰ ਤੋਂ ਘਬਰਾਈ ਹੋਈ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਗਿਰਫਦਾਰ ਕਰ ਰਹੀ ਹੈ ਜੋ ਕੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਜਿਵੇਂ ਐਸ ਕੇ ਐਮ ਦੇ ਵਿਰੋਧ ਤੋਂ ਬਾਅਦ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਰਿਹਾ ਕੀਤਾ ਹੈ ਏਸੇ ਤਰਾਂ ਬੀਕੇਯੂ ਡਕੌਂਦਾ ਮਨਜੀਤ ਸਿੰਘ ਧਨੇਰ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾਂ ਨੂੰ ਜਲਦ ਰਿਹਾ ਕੀਤਾ ਜਾਵੇ ਨਈ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਚੋਂ ਬੀਜੇਪੀ ਆਗੂਆਂ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾਂ ਪਵੇਗਾ,ਇਸ ਮੌਕੇ ਬੋਲਦਿਆਂ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਲਿਫਟਿੰਗ ਦੀ ਦੇਰੀ ਕਾਰਨ ਮਜਦੂਰਾਂ ਨੂੰ ਸਮੇਂ ਤੋਂ ਵੱਧ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ,ਪੰਜਾਬ ਸਰਕਾਰ ਦਾ ਧਿਆਨ ਪੰਜਾਬ ਦੀ ਅਵਾਮ ਕਿਸਾਨ-ਮਜਦੂਰ ਵੱਲ ਨਹੀਂ ਬਲਕੇ ਇਹਨਾਂ ਨੂੰ ਵੋਟਾਂ ਤੋਂ ਬਿਨਾਂ ਕੁਝ ਨਹੀਂ ਸੁੱਝ ਰਿਹਾ ਪਰ ਇਹਨਾਂ ਕੰਮਾਂ ਦਾ ਆਪ ਸਰਕਾਰ ਨੂੰ ਵੀ ਖਾਮਿਅਜਾ ਭੁਗਤਣਾ ਪਵੇਗਾ,ਇਸ ਮੌਕੇ ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ,ਦਵਿੰਦਰ ਸਿੰਘ ਕੋਟ ਸ਼ਹਿਰੀ ਪ੍ਰਧਾਨ,ਤੀਰਥ ਸਿੰਘ ਖਹਿਰਾ ਕਿਸਾਨ ਆਗੂ,ਸਰਵਨ ਸਿੰਘ ਕਰਮੂੰਵਾਲਾ,ਨਿਰਵੈਰ ਸਿੰਘ ਮੌਜ ਗੜ੍ਹ,ਗੁਰਨਾਮ ਸਿੰਘ ਨੰਬਰਦਾਰ ਅਕਬਰ ਵਾਲਾ,ਜਗਜੀਤ ਸਿੰਘ ਮੱਖੂ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly