ਡਰ

ਕਰਮਜੀਤ ਸਿੰਘ ਈਲਵਾਲ
(ਸਮਾਜ ਵੀਕਲੀ)
ਇੱਕ ਦਿਨ ਯਾਦ ਕਰੇ ਕਰਤਾਰਾ
ਹਲ਼ ਬਲਦਾਂ ਨਾਲ਼ ਵਾਹੁੰਦੇ ਸੀ
ਆਸੇ ਪਾਸੇ ਦੂਰ ਤੱਕ
ਅਸੀਂ ਤੁਰਕੇ ਹੀ ਜਾਂਦੇ ਸੀ
ਖ਼ੇਤਾਂ ਵਿੱਚ ਸੀ ਨਰਮਾਂ ਚੁਗਦੀ
ਕਹਿੰਦਾ ਥੋਡੀ ਬੇਬੇ ਪਰਸੀਨੀ
ਹੱਥੀਂ ਕੰਮ ਤਾਂ ਮੁੱਕਦੇ ਜਾਂਦੇ
ਹੋ  ਗਏ ਯਾਰੋ ਮਸ਼ੀਨੀ
ਪੈਸਾ ਇਕੱਠਾ ਕਰਨ ਲਈ
ਅਸੀਂ ਆਪਣੇ ਹੱਡ ਤੋੜ ਲਏ
ਲੋੜ ਪਈ  ਸਹਾਰੇ ਦੀ ਜਦ
ਮੁੱਖ ਪੁੱਤਰਾਂ ਨੇ ਮੋੜ ਲਏ
ਬਾਪੂ ਦਾ ਡਰ ਹੁੰਦਾ ਸੀ ਜਿਉਂ
ਡਰ ਅਫ਼ਸਰ ਸਰਕਾਰੀ ਦਾ
ਅੱਜਕਲ੍ਹ ਪੁੱਤਰ ਦੇ ਵੀ ਥੱਪੜ
ਸੋਚ ਸਮਝ ਕੇ ਮਾਰੀ ਦਾ
 ਕਰਮਜੀਤ ਸਿੰਘ ਈਲਵਾਲ
Previous articleਸਿਆਣਿਆਂ ਦਾ ਸੱਚ- ਔਰਤ ਔਰਤ ਦੀ ਦੁਸ਼ਮਣ ਹੈ,,ਇਹ ਕਿੰਨਾ ਕੂ ਸੱਚ ਹੈ
Next articleਸ਼ੁਭ ਸਵੇਰ ਦੋਸਤੋ