(ਸਮਾਜ ਵੀਕਲੀ)
ਖ਼ਾਮੋਸ਼ ਰਹੇ, ਪਰ ਸਭ ਕੁਝ ਕਹਿੰਦੇ,
ਅੱਖਾਂ ਚ ਪਿਆਰ, ਦਿਲਾਂ ਚ ਰਹਿੰਦੇ।
ਕੰਮ ਕਰਨ ਵਿਚ ਹੌਂਸਲਾ ਬਣ ਜਾਂਦੇ,
ਆਪਣੇ ਸੁਪਨੇ ਸਾਡੇ ਲਈ ਗਵਾਂਦੇ।
ਸੂਰਜ ਵਾਂਗ ਸੜਦੇ ਰਹਿੰਦੇ,
ਛਾਂ ਸਾਨੂੰ ਦਿੰਦੇ ਰਹਿੰਦੇ।
ਆਪਣੇ ਪੈਰਾਂ ਛਾਲਾਂ ਮਾਰਦੇ,
ਸਾਡੇ ਹਾਸੇ ਲਈ ਰੋਜ਼ ਮਰਦੇ।
ਨਾਂ ਉਮੀਦ ਰੱਖਣ, ਨਾਂ ਸ਼ਿਕਵਾ ਕੋਈ,
ਸਦਾ ਬਣਾ ਰਹਿੰਦੇ ਚੁੱਪ ਚਾਈ।
ਸਾਨੂੰ ਹੌਲੀ ਹੌਲੀ ਜੀਣਾ ਸਿਖਾਉਣ,
ਜਿੰਦਗੀ ਦੇ ਹਰ ਰੰਗ ਦਿਖਾਉਣ।
ਪਿਤਾ ਕੋਈ ਇੱਕ ਦਿਨ ਦਾ ਨਾਂ,
ਉਹ ਤਾਂ ਸਾਰੀ ਉਮਰ ਦੀ ਛਾਂ।
ਮੈਸੂਸ ਹੁੰਦੇ ਪਰ ਕਦੇ ਨਾਂ ਦਿਖਦੇ,
ਸਭ ਕੁਝ ਦੇ ਕੇ ਵੀ ਕਦੇ ਨਾਂ ਥਕਦੇ।
ਮੰਜੂ ਰਾਇਕਾ


