HOME ਬਾਪੂ

ਬਾਪੂ

ਅਮਨਦੀਪ ਕੌਰ
(ਸਮਾਜ ਵੀਕਲੀ) 
ਘਰ ਦਾ ਕਰਤਾ ਧਰਤਾ ਆਖਣ
ਉਂਝ ਮੂੰਹੋਂ ਕੁਝ ਕਹਿਣ ਨੀ ਦਿੰਦੇ
ਆਰਾਮ ਕਰਨ ਦੀ ਉਮਰ ਹੈ ਬਾਪੂ
ਪਰ ਵਿਹਲਾ ਮੈਨੂੰ ਰਹਿਣ ਨੀ ਦਿੰਦੇ
ਉਂਝ ਸਾਰੇ ਘਰ ਦਾ ਮੋਢੀ ਆਖਣ
ਪਰ ਟਿੱਕ ਕੇ ਕਿੱਧਰੇ ਬਹਿਣ ਨੀ ਦਿੰਦੇ
ਖੇਤ ਨੂੰ ਜਾਕੇ ਮੋੜ ਦੇ ਨੱਕੇ
ਕਹੀ ਮੋਢੇ ਤੋਂ ਲਹਿਣ ਨੀ ਦਿੰਦੇ
ਚਾਬੀ ਵਾਲ਼ਾ ਬਣਿਆਂ ਖਿਡੌਣਾ
ਆਪਣੇ ਵੇਗ਼ ਮੈਂਨੂੰ ਵਹਿਣ ਨੀ ਦਿੰਦੇ
ਕਿੱਲਾ ਧਰਕੇ ਗੱਡੀ ਕਢਾਅ ਲਈ
ਪਰ ਝੂਟੇ ਮੈਂਨੂੰ ਲੈਂਣ ਨੀ ਦਿੰਦੇ
ਸਾਰਾ ਟੱਬਰ ਏ.ਸੀ ਹੇਠਾਂ
ਮੇਰਾ ਮੰਜਾ ਡਹਿਣ ਨੀ ਦਿੰਦੇ
ਦੀਪ ਇਹ ਕੇਹਾ ਕਲਜੁਗਿ ਆਇਆ
ਠੰਡ ਕਾਲ਼ਜੇ ਪੈਂਣ ਨੀ ਦਿੰਦੇ
ਅਮਨਦੀਪ ਕੌਰ ਹਾਕਮ ਸਿੰਘ ਵਾਲਾ 
ਬਠਿੰਡਾ 9877654596
Previous articleਸਖ਼ਤ ਗਰਮੀ ਦੇ ਚਲਦੇ ਕਪੂਰਥਲਾ ਵਿੱਚ ਦਰੱਖਤਾਂ ਦੀ ਕਟਾਈ ਅਤੇ ਕੂੜੇ ਦੇ ਢੇਰਾਂ ਨੂੰ ਅੱਗ ਲਗਾਈ ਜਾ ਰਹੀ ਹੈ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਭਾਰੀ ਪ੍ਰੇਸ਼ਾਨੀ
Next articleਪਿਤਾ