(ਸਮਾਜ ਵੀਕਲੀ)- ਮਿਤੀ 24-03-2024 ਦਿਨ ਐਤਵਾਰ ਨੂੰ ਪਿੰਡ ਡੱਲੇਵਾਲ਼ ਰੋਡ ਗੋਰਾਇਆਂ ਵਿਖੇ ਜਗਤ ਪਿਤਾ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਪ੍ਰਬੁੱਧ ਭਾਰਤ ਫਾਉਂਡੇਸ਼ਨ, ਪੰਜਾਬ ਵਲੋ ਬਹੁਤ ਹੀ ਧੂਮ ਧੰਮ ਅਤੇ ਸ਼ਰਧਾ ਭਾਵਨਾ ਨਾਲ ਸੰਮੂਹ ਬੁਧਿਸਟ ਸੰਸਥਾਵਾਂ, ਸੰਮੂਹ ਅੰਬੇਡਕਰਵਾਦੀ ਸੰਸਥਾਵਾਂ, ਸੰਮੂਹ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾਵਾਂ, ਸਮਾਜਿਕ ਜਥੇਬੰਦੀਆਂ ਅਤੇ ਬਹੁਜਨ ਸਮਾਜ ਦੇ ਸਹਿਯੋਗ ਨਾਲ ਧੰਮ, ਬੇਗਮਪੁਰਾ ਅਤੇ ਸੰਵਿਧਾਨ ਸਵਾਦ ਵਿਸ਼ੇ ਹੇਠ ਮਨਾਇਆ ਜਾਵੇਗਾ ।
ਪ੍ਰੋਗਰਾਮ ਦਾ ਮੁੱਖ ਉਦੇਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ “ਐਸਾ ਚਾਹੂੰ ਰਾਜ ਮੈਂ,ਜਹਾ ਮਿਲੇ ਸਭਨ ਕੋ ਅੰਨ,ਛੋਟ ਬੜੇ ਸਭ ਸਮ ਵਸੈ, ਰਵਿਦਾਸ ਰਹੇ ਪ੍ਰਸੰਨ।।” ਅਨੁਸਾਰ ਸਮਾਜ ਨੂੰ ਇੱਕ ਸੋਚ, ਇੱਕ ਲੜੀ ਇੱਕ ਮਾਲਾ ਮਤਲਬ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਵਿੱਚ ਪਰੋਣਾ ਅਤੇ ਉਨ੍ਹਾਂ ਦੀ ਵਿਚਾਰਧਾਰਾ ਨਾਲ ਜੋੜਨਾ ਹੈ, ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੇ ਜੀਵਨ ਅਤੇ ਇਤਹਾਸ ਸਬੰਧੀ ਵਿਚਾਰ ਪੇਸ਼ ਕੀਤੇ ਜਾਣਗੇ।
ਇਸ ਸਬੰਧੀ ਵਿਸ਼ੇਸ਼ ਰੂਪ ਵਿੱਚ ਧੰਮ ਬਾਰੇ ਜਾਣਕਾਰੀ ਦੇਣ ਲਈ ਧੰਮ ਪ੍ਰਚਾਰਕ ਭੰਤੇ ਕਰੁਣਾਸ਼ੀਲ ਰਾਹੁਲ ਜੀ ਹਰਿਆਣਾ ਤੋ, ਧੰਮ ਅਚਾਰੀਆ ਵਜਰ ਧਵਜ ਜੀ ਅਤੇ ਬੇਗਮਪੁਰੇ ਦੇ ਸੰਕਲਪ ਤੇ ਮੁੱਖ ਰੂਪ ਵਿੱਚ ਵਿਚਾਰ ਦੇਣ ਲਈ ਬਹੁਜਨ ਮਹਾਨ ਸੰਤ ਜਿਨ੍ਹਾਂ ਵਿੱਚ ਸੰਤ ਪਰਮਜੀਤ ਦਾਸ ਡੇਰਾ ਨਗਰ ਤੋਂ, ਡੇਰਾ ਬਾਬਾ ਬ੍ਰਹਮ ਦਾਸ ਗੱਦੀ ਨਸ਼ੀਨ ਸੰਤ ਬਾਬਾ ਜਸਪਾਲ ਜੀ, ਡੇਰਾ ਬਾਬਾ ਟਹਿਲ ਦਾਸ ਜੀ ਗੱਦੀ ਨਸ਼ੀਨ ਬਾਬਾ ਆਤਮਾ ਰਾਮ ਜੀ, ਸੰਤ ਜਸਵਿੰਦਰ ਸਿੰਘ ਜੀ ਡਾਂਡੀਆ, ਸੰਤ ਜਸਵਿੰਦਰ ਸਿੰਘ ਡੇਰਾ ਪਾਂਡਵਾਂ ਤੋਂ, ਸੰਤ ਦੇਸ ਰਾਜ ਡੇਰਾ ਗੋਬਿੰਦਪੁਰੀ ਤੋਂ ਵਿਸ਼ੇਸ ਰੂਪ ਵਿੱਚ ਸ਼ਾਮਿਲ ਹੋਣਗੇ । ਇਨ੍ਹਾਂ ਮਹਾਪੁਰਸ਼ਾ ਤੋਂ ਇਲਾਵਾ ਬੁੱਧੀਜੀਵੀ ਸਾਥੀ ਡਾ .ਵਿਨੋਦ ਜੀ ਗੁਜਰਾਤ ਤੋਂ ਭਾਰਤੀ ਸੰਵਿਧਾਨ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਰੇ ਆਪਣੇ ਕ੍ਰਾਂਤੀਕਾਰੀ ਵਿਚਾਰ ਦੇਣ ਲਈ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ।
ਉਪਰੋਕਤ ਕ੍ਰਾਂਤੀਕਾਰੀ ਮਹਾਪੁਰਸ਼ਾ ਅਤੇ ਬੁੱਧੀਜੀਵੀਆਂ ਦੇ ਵਿਚਾਰ ਸੁਣਨ ਲਈ ਦਿੱਤੇ ਸਥਾਨ ਤੇ ਸਮੇਂ ਸਿਰ ਜਰੂਰ ਪਹੁੰਚਣ ਦੀ ਅਸੀਂ ਆਪ ਸੱਭ ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਜੀ।
ਨੋਟ :- ਇਸ ਪ੍ਰੋਗਰਾਮ ਦੌਰਾਨ ਪ੍ਰਬੁੱਧ ਭਾਰਤ ਫਾਉਂਡੇਸ਼ਨ ਵੱਲੋਂ 15ਵੀ ਪੁਸਤਕ ਪ੍ਰਤੀ ਯੋਗਤਾ ਸਬੰਧੀ ਕਿਤਾਬ ਵੀ ਰਲੀਜ ਵੀ ਕੀਤੀ ਜਾਵੇਗੀ ਜਿਸ ਵਿੱਚ ਸੰਮੂਹ ਟੈਸਟ ਵਿੱਚ ਭਾਗ ਲੈਣ ਵਾਲੇ ਬੱਚੇ ਵੀ ਹੁੰਮ ਹੁੰਮਾਂ ਕੇ ਜਰੂਰ ਪਹੁੰਚਣ ਤਾਂ ਕਿ ਉਹਨਾਂ ਨੂੰ ਟੈਸਟ ਸਬੰਧੀ ਜਾਣਕਾਰੀ ਮਿਲ ਸਕੇ ਅਤੇ ਉਹਨਾਂ ਦੀ ਅੱਛੀ ਤਿਆਰੀ ਹੋ ਸਕੇ।
ਵਲੋ – ਇੰਜ ਵਿਸ਼ਾਲ ਖੈਰਾ, ਧੰਮ ਪ੍ਰਚਾਰਕ 99889-13417