HOME “ਬਾਪੂ ਜੀ “

“ਬਾਪੂ ਜੀ “

(ਸਮਾਜ ਵੀਕਲੀ) 
ਬਾਪੂ ਜੀ ਤੁਸੀਂ ਬਣ ਗਏ ਯਾਦਾਂ,
ਤੁਸੀਂ ਸੁਪਨੇ ਬਣ ਖ਼ਿਆਲ ਗੁਜ਼ਰਨੇ,
ਸਮਾਂ ਗੁਜ਼ਰਨਾ,ਸਾਲ ਗੁਜ਼ਰਨੇ,
ਹੁਣ ਸਭ ਯਾਦਾਂ ਨਾਲ ਗੁਜ਼ਾਰਨੇ,
ਦੇਣ ਸਹਾਰੇ ਕਿਸੇ ਨੀ ਆਉਣਾ,
ਆਪਣਾ ਆਪ ਸੰਭਾਲ ਗੁਜ਼ਰਨੇ,
ਜੋ ਨਸੀਅਤ ਦੇਕੇ ਤੁਰ ਗਏ,
ਉਸਨੂੰ ਦਿਲ ਵਿੱਚ ਢਾਲ ਗੁਜ਼ਰਨੇ,
ਰਿਸ਼ਤੇ ਨਾਤੇ ਜੋੜ ਗਏ ਜਿਹੜੇ,
ਉਹ ਤਾਂ ਸਾਹਾਂ ਨਾਲ ਗੁਜ਼ਾਰਨੇ,
ਦੌਲਤ-ਸਹੁਰਤ ਦੇ ਗਏ ਜੋ ਵੀ,
ਸਾਡੇ ਲਈ ਬਣ ਢਾਲ ਗੁਜ਼ਰਨੇ,
ਯਾਦਾਂ ਦੇ ਪਲ ਮਹਿਕਾਂ ਬਣਕੇ,
ਸਾਡੇ ਸਾਹਾਂ ਨਾਲ ਗੁਜ਼ਾਰਨੇ,
ਜੋ ਸੱਚ ਸਾਡੇ ਪਾਏ ਪੱਲੇ,
ਉਹ ਤਾਂ ਸਾਲੋ-ਸਾਲ ਗੁਜ਼ਰਨੇ,
ਮੰਮਤਾ ਦੇ ਜੋ ਲਾਏ ਬੂਟੇ,
ਛਾਵਾਂ ਬਣ ਉਹ ਨਾਲ ਗੁਜ਼ਰਨੇ,
ਬੋਲ ਦੁਆਵਾਂ ਵਾਲੇ ਜਿਹੜੇ,
ਉਹ ਤਾਂ ਬਣ-ਬਣ ਢਾਲ ਗੁਜ਼ਰਨੇ,
ਮਾਪੇ ਨਾ, ਮੁੜ ਜੱਗ ਤੇ ਆਉਣੇ,
ਸਮੇਂ ਤਾਂ ਬਣ-ਬਣ ਸਾਲ ਗੁਜ਼ਰਨੇ,
ਹੋਣੀ ਨੇ, ਸਭ ਖੋ ਲੈ ਜਾਣਾ,
ਰਿਸ਼ਤੇ ਬੜੇ ਵਿਸ਼ਾਲ ਗੁਜ਼ਰਨੇ,
ਮਾਪਿਆਂ ਦੇ ਨਾਲ ਮਾਣੋ ਜ਼ਿੰਦਗੀ,
ਉਹ ਨਾ ਮੁੜਕੇ ਸਾਲ ਗੁਜ਼ਰਨੇ,
ਸੰਦੀਪ ਇਹ ਰਿਸ਼ਤੇ ਫੁੱਲਾਂ ਵਾਂਗੂ,
ਇਹ ਸਭ ਰੁੱਤਾਂ ਨਾਲ, ਗੁਜ਼ਾਰਨੇ,
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017
Previous article*ਐੱਸ.ਐੱਸ.ਡੀ ਕਾਲਜ ਦੇ ਪੀ.ਜੀ.ਡੀ.ਸੀ.ਏ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ*
Next articleਭਾਰਤ ਅਤੇ ਕੈਨੇਡਾ ਵਿਚਕਾਰ ਸੁਧਰੇ ਸਬੰਧ: ਪ੍ਰਧਾਨ ਮੰਤਰੀ ਮੋਦੀ ਅਤੇ ਮਾਰਕ ਕਾਰਨੀ ਨੇ 40 ਮਿੰਟ ਦੀ ਮੁਲਾਕਾਤ ਕੀਤੀ; ਹਾਈ ਕਮਿਸ਼ਨਰਾਂ ਦੀ ਨਿਯੁਕਤੀ ਦਾ ਐਲਾਨ