ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੀਆਂ ਬਰੂਹਾਂ ਉਪਰ ਪਿਛਲੇ 11 ਮਹੀਨਿਆਂ ਤੋਂ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨ ਐਤਕੀਂ ਦੀਵਾਲੀ ਤੇ ਬੰਦੀ ਛੋੜ ਦਿਵਸ ਮੋਰਚਿਆਂ ਉਪਰ ਹੀ ਮਨਾਉਣਗੇ। 4 ਨਵੰਬਰ ਦੀ ਦੀਵਾਲੀ ਦੀ ਰਾਤ ਅੰਦੋਲਨਕਾਰੀ ਕਿਸਾਨਾਂ ਲਈ ਸੰਘਰਸ਼ ਦੀ ਰਾਤ ਹੋਵੇਗੀ। ਹਾਲਾਂਕਿ ਮੋਰਚੇ ਵੱਲੋਂ ਕੋਈ ਵਿਸ਼ੇਸ਼ ਉਚੇਚ ਦੇ ਪ੍ਰੋਗਰਾਮ ਨਹੀਂ ਉਲੀਕੇ ਗਏ, ਪਰ ਜੋ ਕਿਸਾਨ 341 ਦਿਨਾਂ ਤੋਂ ਸਿੰਘੂ, ਟਿਕਰੀ ਤੇ ਗਾਜ਼ੀਪੁਰ ਮੋਰਚਿਆਂ ਉਪਰ ਡਟੇ ਹੋਏ ਹਨ, ਉਹ ਆਪਣੇ ਪਰਿਵਾਰਾਂ ਤੋਂ ਦੂਰ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਉਣਗੇ। ਇਸ ਤੋਂ ਪਹਿਲਾਂ ਕਿਸਾਨਾਂ ਨੇ ਨਵਾਂ ਸਾਲ ਸਥਾਨਕ ਲੋਕਾਂ ਤੇ ਦਿੱਲੀ ਨਿਵਾਸੀਆਂ ਨਾਲ ਮਿਲ ਕੇ ਮਨਾਇਆ ਸੀ। ਲੋਹੜੀ ਮੌਕੇ ਤਿੰਨਾਂ ਕਾਨੂੰਨਾਂ ਦੇ ‘ਭੁੱਗੇ’ ਸਾੜੇ ਗਏ ਸਨ। ਹੋਲੀ ਮੌਕੇ ਵੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟਾਇਆ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly