ਮਹਿਤਪੁਰ,(ਸਮਾਜ ਵੀਕਲੀ) -ਦਾਣਾ ਮੰਡੀ ਮਹਿਤਪੁਰ ਵਿਖੇ ਕਿਸਾਨਾਂ ਦੀ ਮੌਜੂਦਗੀ ਵਿਚ ਮਾਰਕੀਟ ਕਮੇਟੀ ਮਹਿਤਪੁਰ ਵੱਲੋਂ ਆੜਤੀਆਂ ਦੇ ਫੜਾਂ ਤੇ ਖਰੀਦਦਾਰਾਂ ਪਾਸੋਂ ਮੱਕੀ ਦੀ ਖੁੱਲੀ ਬੋਲੀ ਕਰਵਾਈ ਗਈ। ਇਸ ਮੌਕੇ ਮਾਰਕੀਟ ਕਮੇਟੀ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਵਿਚ ਹਾਈਬ੍ਰਿਡ ਮੱਕੀ ਦੀ ਫਸਲ ਦਾ ਕਾਫੀ ਰਕਬਾ ਬਿਜਾਈ ਕੀਤਾ ਗਿਆ ਹੈ। ਮੰਡੀ ਵਿਚ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਹਰ ਰੋਜ਼ ਸ਼ਾਮ 5 ਵੱਜੇ ਬੋਲੀ ਦਾ ਟਾਇਮ ਰੱਖਿਆ ਗਿਆ ਹੈ। ਇਸ ਮੌਕੇ ਕੇ ਕੇ ਟਰੇਡਿੰਗ ਕੰਪਨੀ ਤੇ ਅਵਤਾਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸਿੰਘਪੁਰ ਦੀ ਮੱਕੀ ਦੀ ਬੋਲੀ 2140, ਜੇ ਕਿਸਾਨ ਟਰੇਡਿੰਗ ਕੰਪਨੀ ਤੇ ਕੁਲਦੀਪ ਸਿੰਘ ਪੁੱਤਰ ਬਚਨ ਸਿੰਘ ਮਹਿਤਪੁਰ ਦੀ ਮੱਕੀ ਦੀ ਬੋਲੀ 2135, ਗੁਰੂ ਨਾਨਕ ਟਰੇਡਿੰਗ ਕੰਪਨੀ ਤੇ ਦਲਜੀਤ ਸਿੰਘ ਪੁੱਤਰ ਜਗੀਰ ਸਿੰਘ ਦੀ ਮੱਕੀ ਦੀ ਬੋਲੀ 2135 ਅਤੇ ਕਿਸਾਨ ਕਮਿਸ਼ਨ ਏਜੰਟ ਦੀ ਫੜ ਤੇ ਸਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦੀ ਮੱਕੀ ਦੀ ਬੋਲੀ 2150 ਰੁਪਏ ਖਰੀਦਦਾਰਾਂ ਵੱਲੋਂ ਲਗਾਈ ਗਈ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ, ਸਤਨਾਮ ਸਿੰਘ ਲੋਹਗੜ੍ਹ ਅਜੈਕਟਿਵ ਮੈਂਬਰ , ਪੰਜਾਬ, ਲਖਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ,ਰਮਨਜੀਤ ਸਿੰਘ ਸਮਰਾ ਜ਼ਿਲਾਂ ਯੂਥ ਪ੍ਰਧਾਨ, ਗਰਦੀਪ ਸਿੰਘ ਤਹਿਸੀਲ ਪ੍ਰਧਾਨ, ਗੁਰਜੰਟ ਸਿੰਘ ਬਲਾਕ ਯੂਥ ਪ੍ਰਧਾਨ, ਰਣਜੀਤ ਸਿੰਘ ਬਲਾਕ ਯੂਥ ਪ੍ਰਧਾਨ, ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ, ਪਾਲ ਸਿੰਘ ਸਕੱਤਰ, ਸੁਖਵਿੰਦਰ ਸਿੰਘ ਪਰਜੀਆ ਜ਼ਿਲ੍ਹਾ ਜਨਰਲ ਸਕੱਤਰ, ਗਗਨਦੀਪ ਸਿੰਘ ਮੋਨੂੰ,ਪੂਰਨ ਸਿੰਘ, ਗੁਰਮੁਖ ਸਿੰਘ ਖੁਰਲਾ ਪੁਰ, ਸ਼ਿੰਗਾਰਾ ਸਿੰਘ ਖੁਰਲਾ ਪੁਰ, ਸੁਖਬੀਰ ਸਿੰਘ, ਸਤਬੀਰ ਸਿੰਘ, ਜਸਵਿੰਦਰ ਸਿੰਘ,ਕੁਲਦੀਪ ਸਿੰਘ ਆੜਤੀਆਂ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly