ਕਿਸਾਨਾਂ ਨੂੰ ਝੋਨੇ ਦੇ ਕੀੜੇ ਮਕੌੜਿਆਂ ਤੋਂ ਸੁਚੇਤ ਰਹਿਣ ਦੀ ਲੋੜ-ਮੁੱਖ ਖੇਤੀਬਾੜੀ ਅਫਸਰ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਨਿਰੰਤਰ ਫੀਲਡ ਵਿਜਿਟ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੇ ਕੀੜੇ ਮਕੌੜਿਆਂ ਬਾਰੇ ਜਾਗਰੁਕ ਕਰ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸ. ਦਪਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਬਲਾਕ ਸੜੋਆ ਦੇ ਪਿੰਡ ਸਹੂੰਗੜਾ, ਧਰਮਪੁਰ, ਸੜੋਆ ਵਿਖੇ ਝੋਨੇ ਦੀ ਪਨੀਰੀ ਤੇ ਭੂਰੇ ਅਤੇ ਚਿੱਟੀ ਪਿੱਠ ਵਾਲੇ ਟਿੱਢੇ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਇਹ ਕੀੜੇ ਪੱਤਿਆਂ ਤੋਂ ਰਸ ਚੂਸਦੇ ਹਨ ਅਤੇ ਫਿਰ ਨਾਲ ਵਾਲੇ ਪੌਦਿਆਂ ਤੇ ਚਲੇ ਜਾਂਦੇ ਹਨ।ਪਨੀਰੀ ਧੌੜੀਆਂ ‘ਚ ਪੀਲੀ ਪੈ ਕੇ ਸੁੱਕ ਜਾਂਦੀ ਹੈ।ਉਪਰੋਕਤ ਟਿੱਡਿਆਂ ਕਰਕੇ ਹੀ ਦੋ ਸਾਲ ਪਹਿਲਾਂ ਝੋਨੇ ਦੀ ਫਸਲ ਵਿੱਚ ਬੌਣਾਪਨ ਦਾ ਰੋਗ ਆਇਆ ਸੀ, ਜਿਸਦਾ ਵੈਕਟਰ ਇਹ ਦੋ ਕੀੜੇ ਹੀ ਸਨ। ਇਸ ਲਈ ਕਿਸਾਨਾਂ ਨੂੰ ਆਪਣੇ ਬਲਾਕ ਖੇਤੀਬਾੜੀ ਦਫਤਰ ਨਾਲ ਤਾਲਮੇਲ ਕਰਕੇ ਪੀ.ਏ.ਯੂ. ਲੁਧਿਆਣਾ ਤੋਂ ਮਨਜੂਰਸ਼ੁਦਾ ਦਵਾਈਆ ਜਿਵੇਂ ਚੈੱਸ, ਓਮੀਨ ਜਾਂ ਪੈਕਸਾਲੋਨ ਆਦਿ ਦੀ ਸਪਰੇਅ ਕਰਨੀ ਚਾਹੀਦੀ ਹੈ।ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਬਾਸਮਤੀ ਵਿੱਚ ਝੰਡਾ ਰੋਗ ਤੋਂ ਬਚਾਅ ਲਈ ਬੀਜ ਸੋਧ ਕੇ ਬੀਜਣ ਦੀ ਅਪੀਲ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵੈ-ਰੋਜਗਾਰ ਲੋਨ ਕੈਂਪ ਅਤੇ ਪਲੇਸਮੈਂਟ ਕੈਂਪ ਦਾ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਕੀਤਾ ਨਿਰੀਖਣ
Next articleਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ 11 ਤੋਂ 25 ਜੂਨ, 2024 ਤੱਕ “ਡੇਅਰੀ ਫਾਰਮਿੰਗ” ਸਬੰਧੀ ਕਿੱਤਾ- ਮੁਖੀ ਸਿਖਲਾਈ ਕੋਰਸ ਕੀਤਾ ਗਿਆ ਆਯੌਜਿਤ