ਮਾਲਕੀ ਜ਼ਮੀਨ ਵਾਲੇ ਕਿਸਾਨਾਂ ਦੀ ਜ਼ਮੀਨ ਦਾ ਦਖ਼ਲ ਪਾਉਣ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਲਗਾਇਆ ਧਰਨਾ

ਕਪੂਰਥਲਾ (ਸਮਾਜ ਵੀਕਲੀ)(ਕੌੜਾ)- ਪਿੰਡ ਨੂਰੋ ਵਾਲ ਦੇ ਕਿਸਾਨਾਂ ਸਮੇਤ ਇਲਾਕੇ ਦੇ ਕੁਝ ਹੋਰ ਕਿਸਾਨਾਂ ਨੇ ਦਰਿਆ ਬਿਆਸ ਦੇ ਕੰਢੇ ਬੇਚਿਰਾਗ ਪਿੰਡ ਸਫਦਰਪੁਰ ਦੀ ਸ਼ਾਮਲਾਤ ਜ਼ਮੀਨ ਨੂੰ ਸੰਨ 1960 ਤੋਂ ਆਬਾਦ ਕਰਕੇ ਇਸ ਨੂੰ ਵਾਹੀਯੋਗ ਜ਼ਮੀਨ ਬਣਾਇਆ ਤੇ 1980 ਵਿਚ ਉਸ ਸਮੇਂ ਦੀ ਸਰਕਾਰ ਨੇ ਕਾਸ਼ਤਕਾਰ ਕਿਸਾਨਾ ਕੋਲੋਂ ਕਿਸ਼ਤ ਰਾਹੀਂ ਪੈਸੇ ਲੈ ਕੇ ਉਨ੍ਹਾਂ ਨੂੰ ਮਾਲਕ ਬਣਾਇਆ,ਪਰ ਮੌਜੂਦਾ ਸਰਕਾਰ ਇਸ ਨੂੰ ਪੰਚਾਇਤ ਦੀ ਜ਼ਮੀਨ ਦੱਸ ਕੇ ਕਿਸਾਨਾ ਨੂੰ ਨੋਟਿਸ ਜਾਰੀ ਕਰ ਰਹੀ ਹੈ ਜਿਸ ਦੀ ਸੰਯੁਕਤ ਕਿਸਾਨ ਮੋਰਚਾ ਸੁਲਤਾਨ ਪੁਰ ਲੋਧੀ ਦੀਆਂ ਕਿਸਾਨ ਜਥੇਬੰਦੀਆਂ ਨਿੰਦਾ ਕੀਤੀ।ਇਸ ਸਬੰਧੀ ਅੱਜ ਮਾਲ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੁਝ ਕਿਸਾਨਾਂ ਦੀਆਂ ਜ਼ਮੀਨਾਂ ਤੇ ਦਖਲ ਪਾਉਣ ਲਈ ਆਉਣਾ ਸੀ,ਜਿਸ ਸਬੰਧੀ ਜਾਣਕਾਰੀ ਮਿਲਣ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਝੰਡੇ ਹੇਠ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਕੇ ਧਰਨਾ ਲਗਾਇਆ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਬੀਰ ਸਿੰਘ ਮਹਿਰਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਸਰਕਾਰ ਦਾ ਦਖ਼ਲ ਨਹੀਂ ਪੈਣ ਦੇਣਗੇ। ਉਨ੍ਹਾਂ ਕਿਹਾ ਕਿ ਭਾਵੇਂ ਕਿਸੇ ਕੋਲ ਜੰਗਲਾਤ ਦੀ ਹੋਵੇ, ਸ਼ਾਮਲਾਤ ਜਾ ਫਿਰ ਪਿੰਡ ਟਿੱਬਾ ਦੇ 300 ਕਨਾਲ ਜ਼ਮੀਨ ਦਾ ਮਾਮਲਾ ਹੋਵੇ।

ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਵਿਚ ਪਿੰਡ ਸਫਦਰਪੁਰ ਦੀ ਜ਼ਮੀਨ ਇਨ੍ਹਾਂ ਕਿਸਾਨਾਂ ਨੇ ਕਈ ਵਾਰ ਆਬਾਦ ਕੀਤੀਆਂ ਤੇ ਕਈ ਵਾਰ ਦਰਿਆ ਬਿਆਸ ਇਨ੍ਹਾਂ ਜ਼ਮੀਨਾਂ ਨੂੰ ਬਰਬਾਦ ਕਰਕੇ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਮੀਨਾਂ ਦੇ ਇੰਤਕਾਲ ਵੀ ਕਿਸਾਨਾਂ ਦੇ ਨਾਂ ਹਨ,ਪਰ ਅਫ਼ਸਰਸ਼ਾਹੀ ਬਿਨਾਂ ਮਤਲਬ ਇਨ੍ਹਾਂ ਕਿਸਾਨਾਂ ਨੂੰ ਨੋਟਿਸ ਜਾਰੀ ਕਰਕੇ ਕਹਿ ਰਹੀ ਹੈ ਕਿ ਉਹ ਪੈਸੇ ਜਮ੍ਹਾਂ ਕਰਵਾਉਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ‌। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੰਯੁਕਤ ਕਿਸਾਨ ਮੋਰਚਾ ਇਨ੍ਹਾਂ ਕਿਸਾਨਾਂ ਦੇ ਨਾਲ ਹੈ, ਜੇਕਰ ਇਨ੍ਹਾਂ ਕਿਸਾਨਾਂ ਨੂੰ ਬਿਨਾਂ ਮਤਲਬ ਤੰਗ ਪ੍ਰੇਸਾਨ ਕੀਤਾ ਗਿਆ ਤਾਂ ਉਹ ਡਟ ਕੇ ਵਿਰੋਧ ਕਰਨਗੇ ‌, ਇਸ ਮੌਕੇ ਕਿਸਾਨਾ ਦੇ ਇਕੱਠ ਨੂੰ ਵੇਖ ਕੇ ਮੌਕੇ ਤੇ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ,ਮਾਂ ਦੇਸ ਰਾਜ, ਰੇਸ਼ਮ ਸਿੰਘ ਸਾਬਕਾ ਜਿਲਾ ਅੰਕੜਾ ਅਫਸਰ, ਰਜਿੰਦਰ ਸਿੰਘ ਮਝੈਲ, ਬਲਾਕ ਮੀਤ ਪ੍ਰਧਾਨ ਤੇਜਵਿੰਦਰ ਸਿੰਘ, ਹੁਕਮ ਸਿੰਘ ਨੂਰੋ ਵਾਲ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਜਸਵਿੰਦਰ ਸਿੰਘ ਬਲਾਕ ਪ੍ਰਧਾਨ, ਮੋਹਨ ਸਿੰਘ ਇਕਾਈ ਪ੍ਰਧਾਨ,ਫੌਜਾਂ ਸਿੰਘ ਖਿਜਰਪੁਰ, ਗਿਆਨ ਸਿੰਘ, ਮਲਕੀਤ ਸਿੰਘ ਐਡਵੋਕੇਟ, ਕੇਵਲ ਸਿੰਘ ਬੂਲਪੁਰ ਸਾਬਕਾ ਬੀ ਪੀ ਈ ਓ, ਮਹਿੰਦਰ ਸਿੰਘ, ਪਰਮਜੀਤ ਸਿੰਘ, ਫੁੰਮਣ ਸਿੰਘ, ਅਮਰੀਕ ਸਿੰਘ ਰਤੜਾ, ਸਾਬਕਾ ਸਰਪੰਚ ਸੁਰਿੰਦਰ ਸਿੰਘ,ਲਾਭ ਸਿੰਘ, ਬਲਜੀਤ ਸਿੰਘ,, ਰਣਜੀਤ ਸਿੰਘ, ਬਚਿੱਤਰ ਸਿੰਘ, ਨੰਬਰਦਾਰ ਮਲੂਕ ਸਿੰਘ,ਜੱਗਾ ਸਿੰਘ, ਸਤਨਾਮ ਸਿੰਘ ਨੂਰੋਵਾਲ ਆਦਿ ਹਾਜ਼ਰ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਭਾਜਪਾ ਚਲਾਏਗੀ ਜਨ ਸੰਪਰਕ ਮੁਹਿੰਮ
Next articleਆਰ ਸੀ ਐੱਫ ਤੇ ਸੁਲਤਾਨਪੁਰ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ ਟੀਮਾਂ ਦਰਮਿਆਨ ਵਾਲੀਵਾਲ ਫਰੈਂਡਲੀ ਮੈਚ