ਕਿਸਾਨਾਂ ਮਜ਼ਦੂਰਾਂ ਤੇ ਅੱਤਿਆਚਾਰ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਸਨਮਾਨ ਦੇਣ ਦੇ ਵਿਰੋਧ ਵਿੱਚ ਜਥੇਬੰਦੀਆ ਵੱਲੋਂ 1 ਅਗਸਤ ਨੂੰ ਕੀਤੀਆਂ ਜਾਣਗੀਆਂ ਮੋਟਰਸਾਈਕਲ

ਜਲੰਧਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ, ਕਿ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਦਿੱਲੀ ਅੰਦੋਲਨ 2 ਦੌਰਾਨ ਸਰਕਾਰ ਵੱਲੋਂ ਕਿਸਾਨਾਂ ਮਜਦੂਰਾਂ ਤੇ ਬਹੁਤ ਜ਼ੁਲਮ ਢਾਹੇ ਗਏ। ਉਹਨਾਂ ਤੇ ਅੱਥਰੂ ਗੈਸ ਦੇ ਗੋਲਿਆਂ, ਰਬੜ ਦੀਆਂ ਗੋਲੀਆਂ, ਪਲਾਸਟਿਕ ਦੇ ਗੋਲਿਆਂ ਅਤੇ ਇੱਥੋਂ ਤੱਕ ਕਿ SLR ਬੰਦੂਕ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ। ਜਿਹਨਾਂ ਨਾਲ ਕਿਸਾਨ ਸ਼ੁੱਭ ਕਰਨ ਸ਼ਹੀਦ ਹੋ ਗਿਆ ਅਤੇ ਸੈਂਕੜੇ ਕਿਸਾਨ, ਮਜ਼ਦੂਰ ਫੱਟੜ ਹੋ ਗਏ। ਜੋ ਕਿ ਅੱਜ ਤੱਕ ਜੇਰੇ ਇਲਾਜ ਹਨ। ਪਰ ਸਿਤਮ ਗਰਦੀ ਤਾਂ ਇਹ ਹੈ ਕਿ ਜਿਨਾਂ ਪੁਲਿਸ ਵਾਲਿਆਂ ਨੇ ਇਸ ਗੈਰ ਲੋਕਤੰਤਰੀ ਅਤੇ ਗੈਰ ਸੰਵਿਧਾਨਿਕ ਕਾਰੇ ਨੂੰ ਅੰਜਾਮ ਦਿੱਤਾ, ਮੋਦੀ ਸਰਕਾਰ ਉਹਨਾਂ ਦੋਸ਼ੀਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕਰਨ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਇਸ ਦੇ ਰੋਸ ਵਜੋਂ ਦੋਨਾਂ ਫੋਰਮਾਂ ਦੇ ਉਲੀਕੇ ਹੋਏ ਪ੍ਰੋਗਰਾਮ ਤਹਿਤ ਪੰਜਾਬ ਭਰ ਵਿੱਚ ਮੋਟਰਸਾਈਕਲ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਇਸੇ ਹੀ ਤਰਜ਼ ਤੇ ਜਲੰਧਰ ਜਿਲ਼ਾ ਪ੍ਰਧਾਨ ਗੁਰਮੇਲ਼ ਸਿੰਘ ਰੇੜਵਾਂ ਦੀ ਅਗਵਾਈ ਵਿਚ ਸ਼ਾਹਕੋਟ ਅਤੇ ਲੋਹੀਆਂ ਤੋ ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਆਪਣੇ ਮੋਟਰਸਾਈਕਲਾਂ ਤੇ ਡੀ ਸੀ ਦਫਤਰ ਜਲੰਧਰ ਵੱਲ ਕੂਚ ਕਰਨਗੇ ਅਤੇ ਉਥੇ ਪਹੁੰਚ ਕੇ ਹਰਿਆਣਾ ਸਰਕਾਰ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬ੍ਰਮਿੰਘਮ ਵਿਖੇ ਪਿੰਡ ਵਿਰਕਾਂ ਦਾ ਮੇਲਾ 4 ਅਗਸਤ ਨੂੰ
Next articleਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਵਿਖੇ ਕਰਵਾਏ ਟਰਾਇਲ