(ਸਮਾਜ ਵੀਕਲੀ)
ਰੇਹਾ-ਸਪਰੇਹਾ ਕਰ ਮਸਾਂ ਫ਼ਸਲ ਉਗਾਈ,
ਮੀਂਹ – ਹਨੇਰੀ ਕਾਰਨ ਆਫ਼ਤ ਹੈਂ ਆਈਂ ।
ਜਦੋਂ ਕਿਸਾਨ ਤੇ ਆਫ਼ਤ ਆਈਂ ਕੋਈ ਨਾ ਬੋਲੇ ,
ਜਿਹੜਾ ਹੱਥ ਜੋੜ ਭਲਾ ਮੰਗਦਾ ਏ ਸਭ ਦਾ ।
ਕਰਜ਼ੇ ਚ ਕਿਸਾਨ ਜਾਂਦਾ ਹੇਠਾਂ ਦੱਬਦਾ ।
ਕਰਜ਼ੇ ਚ ਕਿਸਾਨ ਜਾਂਦਾ ਹੇਠਾਂ ਦੱਬਦਾ ।
ਰੇਹ,ਸਪਰੇਅ,ਤੇਲ ਸਭ ਦੇ ਮਹਿੰਗੇ ਹੋਗੇ ਨੇ ਰੇਟ ,
ਤਾਈਓ ਛੋਟੇ ਕਿਸਾਨ ਵੇਚੀ ਜਾਂਦੇ ਨੇ ਖੇਤ ।
ਅੰਨਦਾਤਾ ਕਹਿੰਦਾ ਕਿਵੇਂ ਕਰੀਏ ਗੁਜ਼ਾਰਾ,
ਦੇਖ ਦੇਖ ਸਾਡਾ ਹੁਣ ਦਿਲ ਘੱਟਦਾ ।
ਕਰਜ਼ੇ ਚ ਕਿਸਾਨ ਜਾਂਦਾ ਹੇਠਾਂ ਦੱਬਦਾ ।
ਕਰਜ਼ੇ ਚ ਕਿਸਾਨ ਜਾਂਦਾ ਹੇਠਾਂ ਦੱਬਦਾ ।
ਸਿਆਸਤਦਾਨ ਕਹਿੰਦੇ, ਸਾਡਾ ਦੇਸ਼ ਮਹਾਨ ਆ,
ਸੜਕਾਂ ਤੇ ਜਿਹੜਾ ਰੁਲ਼ ਰਿਹਾ,ਨਾ ਦਿਸਦਾ ਕਿਸਾਨ ਆ ।
ਕੀਹਨੂੰ ਦੁੱਖ ਸੁਣਾਈ ਏ ਕੁਲਵੀਰੇ,
ਸਾਡਾ ਕੋਈ ਨਹੀਓ ਹੱਲ ਕੱਢਦਾ ।
ਕਰਜ਼ੇ ਚ ਕਿਸਾਨ ਜਾਂਦਾ ਹੇਠਾਂ ਦੱਬਦਾ ।
ਕਰਜ਼ੇ ਚ ਕਿਸਾਨ ਜਾਂਦਾ ਹੇਠਾਂ ਦੱਬਦਾ ।
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly