ਭਾਗਪਤ (ਸਮਾਜ ਵੀਕਲੀ):ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜੈਯੰਤ ਚੌਧਰੀ ਨੇ ਐਤਵਾਰ ਨੂੰ ਕਿਹਾ ਕਿ ਉਹ ਕਦੇ ਵੀ ਕਿਸਾਨਾਂ ਦਾ ਸਿਰ ਨੀਵਾਂ ਨਹੀਂ ਹੋਣ ਦੇਣਗੇ। ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੋਤੇ ਅਤੇ ਸਾਬਕਾ ਕੇਂਦਰੀ ਮੰਤਰੀ ਅਜੀਤ ਸਿੰਘ ਦੇ ਪੁੱਤਰ ਜੈਯੰਤ ਚੌਧਰੀ ਨੇ ਇਹ ਐਲਾਨ ਇੱਥੇ ਛਪਰੌਲੀ ’ਚ ‘ਰਸਮ ਪੱਗੜੀ’ ਦੌਰਾਨ ਕੀਤਾ।
ਉਨ੍ਹਾਂ ਵੱਲੋਂ ਆਪਣੇ ਸਵਰਗਵਾਸੀ ਪਿਤਾ ਦੀ ਯਾਦ ਵਿੱਚ ਇਹ ਪੁਰਾਤਨ ਰਸਮ ਨਿਭਾਈ ਗਈ। ਜੈਯੰਤ ਚੌਧਰੀ ਨੇ ਦਾਅਵਾ ਕੀਤਾ,‘ਮੈਂ ਤੁਹਾਡੀ ਪੱਗੜੀ ਨੀਵੀਂ ਨਹੀਂ ਹੋਣ ਦਿਆਂਗਾ। ਤੁਸੀਂ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਅਜੀਤ ਸਿੰਘ ਨੂੰ ਆਸ਼ੀਰਵਾਦ ਦਿੱਤਾ। ਤੁਹਾਡਾ ਆਸ਼ੀਰਵਾਦ ਲੈ ਕੇ ਮੈਂ ਖ਼ੁਦ ਨੂੰ ਵੀ ਖੁ਼ਸ਼ਕਿਸਮਤ ਮੰਨਦਾ ਹਾਂ। ਮੈਂ ਹਮੇਸ਼ਾਂ ਤੁਹਾਡੇ ਹੱਕ ਵਿੱਚ ਖੜ੍ਹਾ ਰਹਾਂਗਾ ਅਤੇ ਤੁਹਾਨੂੰ ਕਦੇ ਨੀਵਾਂ ਮਹਿਸੂਸ ਨਹੀਂ ਹੋਣ ਦਿਆਂਗਾ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly