ਬਲਾਚੌਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ )– ਟੋਲ ਪਲਾਜ਼ਾ ਬੱਛੂਆਂ ਵਿਖੇ ਸੰਯੁਕਤ ਕਿਸਾਨ ਮੋਰਚਾ ਵਲੋਂ ਅਮਰੀਕਾ ਤੇ ਭਾਰਤ ਵਿਚ ਟਰੇਡ ਡੀਲ ਦੇ ਵਿਰੋਧ ਵਿਚ ਅੱਜ ਕਿਸਾਨਾਂ ਨੇ ਟੋਲ ਪਲਾਜ਼ਾ ਜੀਓਵਾਲ ਬੱਛੂਆਂ ਨੂੰ ਤਿੰਨ ਘੰਟੇ ਟੋਲ ਫ੍ਰੀ ਕਰਵਾਇਆ| ਇਸ ਮੌਕੇ ਇਕਠ ਨੂੰ ਸੰਬੋਧਨ ਕਰਦੇ ਹੋਏ ਪਵਨ ਸ਼ਰਮਾ ਕੌਮੀ ਕਿਸਾਨ ਯੂਨੀਅਨ, ਸੰਤੋਖ ਸਿੰਘ ਰੈਲਮਾਜਰਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਨਿਰਮਲ ਸਿੰਘ ਔਜਲਾ ਕੌਮੀ ਕਿਸਾਨ ਯੂਨੀਅਨ, ਨੇ ਕਿਹਾ ਕਿ ਸਾਮਰਾਜਵਾਦੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦਿਤਾ ਜਾਵੇਗਾ| ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਦੇ ਪੁਤਲੇ ਫੂਕੇ ਜਾਣਗੇ| ਉਨ੍ਹਾਂ ਨੇ ਕਿਹਾ ਕਿ ਬੀਜੇਪੀ ਨੂੰ ਗਲੋਬਲ ਕਾਰਪੋਰੇਟਾ ਅਤੇ ਅਮਰੀਕੀ ਸਾਮਰਾਜਵਾਦ ਦੇ ਅੱਗੇ ਝੁਕਣ ਤੋਂ ਰੋਕਿਆ ਜਾਵੇ| ਇਹ ਭਾਰਤ ਦੀ ਸਵੈ ਨਿਰਭਰਤਾ ਤੇ ਪ੍ਰਭੀਸਤਾ ਨੂੰ ਖਤਮ ਕਰੇਗਾ| ਕਿਸਾਨਾਂ ,ਮਜ਼ਦੂਰਾਂ , ਪੇਂਡੂ ਸ਼ਹਿਰੀ ਗਰੀਬਾਂ ਅਤੇ ਖੇਤੀਬਾੜੀ ਉਦਯੋਗ ਨੂੰ ਬਰਬਾਦ ਕਰੇਗਾ| ਇਸ ਮੌਕੇ ਤੇ ਪਵਨ ਸ਼ਰਮਾ ਕੌਮੀ ਕਿਸਾਨ ਯੂਨੀਅਨ, ਸੰਤੋਖ ਸਿੰਘ ਰੈਲਮਾਜਰਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਨਿਰਮਲ ਸਿੰਘ ਔਜਲਾ ਕੌਮੀ ਕਿਸਾਨ ਯੂਨੀਅਨ, ਅਮਰਜੀਤ ਸਿੰਘ ਪ੍ਰਧਾਨ , ਕਰਨੈਲ ਸਿੰਘ ਭਲਾ, ਮੋਹਨ ਸਿੰਘ ਟੱਪਰੀਆਂ ਬੀਕੇਯੂ ਲੱਖੋਵਾਲ , ਸੁਰਿੰਦਰ ਸਿੰਘ ਬੈਂਸ ਕੇਕੇਯੂ, ਹਰਮੇਸ਼ ਸਿੰਘ ਢੇਸੀ ਕੇਕੇਯੂ, ਕੁਲਵੀਰ ਸਿੰਘ, ਰਣਜੀਤ ਸਿੰਘ ਰਾਣਾ, ਕੁਲ ਹਿੰਦ ਕਿਸਾਨ ਸਭਾ ਚਰਨਜੀਤ ਸਿੰਘ ਦੌਲਤਪੁਰ ਕੁਲ ਹਿੰਦ ਕਿਸਾਨ ਸਭਾ, ਸਤਨਾਮ ਸਿੰਘ ਗੁਲਾਟੀ ਜ਼ਮਹੂਰੀ ਕਿਸਾਨ ਸਭਾ, ਹਰਵਿੰਦਰ ਸਿੰਘ ਥੋਪੀਆ, ਸੋਹਣ ਸਿੰਘ ਬਲਾਚੌਰ, ਪਰਮਜੀਤ ਸਿੰਘ ਰੋੜੀ , ਕੁਲਦੀਪ ਸਿੰਘ ਸੁੱਜੋ ਜਮਹੂਰੀ ਕਿਸਾਨ ਸਭਾ, ਕੁਲਵਿੰਦਰ ਸਿੰਘ ਚਾਹਲ ਕਿਰਤੀ ਕਿਸਾਨ ਯੂਨੀਅਨ, ਤਰਲੋਚਨ ਸਿੰਘ ਰੱਕੜ ਬੀਕੇਯੂ ਲੱਖੋਵਾਲ , ਗੋਰਾ ਸਜਾਵਲਪੁਰ , ਕੁਲਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ, ਗੁਰਮੁੱਖ ਸਿੰਘ ਬੀਕੇਯੂ , ਪਰਮਿੰਦਰ ਮੇਨਕਾ ਪੇਂਡੂ ਖੇਤ ਮਜਦੂਰ ਯੂਨੀਅਨ ਤੋ ਹਰ ਬਹੁਤ ਸਾਰੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






