HOME ਕੇਂਦਰ ਸਰਕਾਰ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਟੱਪੀ ਅਤੇ ਭਾਰਤੀ ਸੰਵਿਧਾਨ ਦੀਆਂ ਧੱਜੀਆਂ...

ਕੇਂਦਰ ਸਰਕਾਰ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਟੱਪੀ ਅਤੇ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ – ਪੈਂਥਰ

1
ਧਰਮ ਪਾਲ ਪੈਂਥਰ
ਕਪੂਰਥਲਾ,   (ਸਮਾਜ ਵੀਕਲੀ)    (ਕੌੜਾ )- ਭਾਰਤ ਦੀ ਤਾਨਾਸ਼ਾਹ ਸਰਕਾਰ ਨੌਜਵਾਨਾਂ ਦੀ ਆਵਾਜ਼ਾਂ ਨੂੰ ਡੰਡੇ ਅਤੇ ਗੋਲੀਆਂ ਨਾਲ ਦਬਾਉਣਾ ਚਾਹੁੰਦੀ ਹੈ । ਲੱਗਭਗ ਇੱਕ ਮਹੀਨੇ ਤੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਲਗਾਤਾਰ ਸ਼ਾਂਤਮਈ ਧਰਨਾ ਦੇ ਰਹੇ ਦੇਸ਼ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਛੱਲੀਆਂ ਵਾਂਗ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ । ਸਰਕਾਰ ਨੌਜਵਾਨਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਹਰ ਹਾਲ ਵਿੱਚ ਕੁਚਲਣਾ ਚਾਹੁੰਦੀ ਹੈ । ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਨਾਲ ਬਹੁਤ ਸਾਰੇ ਨੌਜਵਾਨ ਜ਼ਖਮੀ ਹੋ ਗਏ ਅਤੇ ਕਈਆਂ ਦੇ ਗੰਭੀਰ ਚੋਟਾਂ ਲੱਗੀਆਂ ਹਨ ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ  ਦੀ ਮੰਗ ਵੀ ਕੀਤੀ । ਇਹ ਸ਼ਬਦ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸੁਸਾਇਟੀ ਰਜਿ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਸਾਬਕਾ ਜਨਰਲ ਸਕੱਤਰ ਅਮਰੀਕਾ ਵਿੱਚ ਰਹਿ ਰਹੇ ਅੰਬੇਡਕਰੀ ਵਿਚਾਰਧਾਰਾ ਦੇ ਧਾਰਨੀ ਧਰਮ ਪਾਲ ਪੈਂਥਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ । ਪੈਂਥਰ ਨੇ ਦੱਸਿਆ ਕਿ ਵਾਰ-ਵਾਰ ਨੀਟ ਦੀ ਪ੍ਰੀਖਿਆ ਅਤੇ ਹੋਰ ਪ੍ਰੀਖਿਆਵਾਂ ਦੇ ਪੇਪਰ ਲਗਾਤਾਰ ਲੀਕ ਹੋਣ ਨਾਲ ਦੇਸ਼ ਦੇ ਕਰੋੜਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ । ਪੇਪਰ ਲੀਕ ਹੋਣ ਨਾਲ ਵਿਦਿਆਰਥੀਆਂ ਦੀਆਂ ਉਮੀਦਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ । ਵਿਦਿਆਰਥੀਆਂ ਵੱਲੋਂ ਇਸ ਸਿੱਖਿਆ ਦੀਆਂ ਘਟੀਆ ਨੀਤੀਆਂ ਅਤੇ ਸਿੱਖਿਆ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ । ਕਿਸੇ ਵੀ ਮਹਿਕਮੇ ਵਿੱਚ ਜੇਕਰ ਭ੍ਰਿਸ਼ਟਾਚਾਰ ਅਤੇ ਊਣਤਾਈਆਂ ਸਾਹਮਣੇ ਆਉਂਦੀਆਂ ਹਨ ਤਾਂ ਉਸ ਵਿਭਾਗ ਦਾ ਕੇਂਦਰੀ ਮੰਤਰੀ ਜਿੰਮੇਵਾਰ ਹੁੰਦਾ ਹੈ ।  ਸਿਸਟਮ ਵਿੱਚ ਭ੍ਰਿਸ਼ਟਾਚਾਰ ਅਤੇ ਨਕਾਮੀਆਂ ਦੇ ਖਿਲਾਫ਼ ਦੇਸ਼ ਦੇ ਨੌਜਵਾਨਾਂ ਵੱਲੋਂ ਭਾਰਤ ਸਰਕਾਰ ਤੋਂ ਸ਼੍ਰੀ ਧਰਮਿੰਦਰ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕਰਨਾ ਕੋਈ ਗੁਨਾਹ ਨਹੀਂ ਹੈ । ਬੇਸ਼ੱਕ ਦੇਸ਼ ਦਾ ਹਰ ਮਹਿਕਮਾ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸਿਆ ਹੋਇਆ ਹੈ ਪਰ ਸਰਕਾਰ ਆਪਣੇ ਮੰਤਰੀਆਂ ਖ਼ਿਲਾਫ਼ ਜਾਂਚ ਕਰਵਾਉਣ ਲਈ ਤਿਆਰ ਨਹੀਂ ।
ਦੇਸ਼ ਭਗਤੀ ਦਾ ਮਖੌਟਾ ਪਹਿਨਣ ਵਾਲੀ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਅਤੇ ਵਿਰੋਧੀਆਂ ਦੀ ਆਵਾਜ਼ ਨੂੰ ਗੁੰਡਾਗਰਦੀ ਅਤੇ ਡੰਡਾਂਤੰਤਰ ਤਰੀਕੇ ਨਾਲ ਬੰਦ ਕਰਨਾ ਚਾਹੁੰਦੀ ਹੈ ਜੋ ਕਿ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ ।  ਮੀਡੀਆ ਰਿਪੋਰਟਾਂ ਨੂੰ ਦੇਖ ਕੇ ਦੇਸ਼ ਵਿਦੇਸ਼ ਵਿੱਚ ਰਹਿ ਰਹੇ ਹਰੇਕ ਭਾਰਤੀ ਹੀ ਨਹੀਂ ਬਲਕਿ ਹਰੇਕ ਇਨਸਾਨ ਦਾ ਦਿਲ ਪਸੀਜ ਗਿਆ ।  ਦੁਨੀਆਂ ਦੇ ਲੋਕ ਭਾਰਤ ਸਰਕਾਰ ਨੂੰ ਲਾਹਨਤਾਂ ਪਾ ਰਹੇ ਹਨ। ਸਰਕਾਰ ਦੀ ਸ਼ਹਿ ਹੇਠ ਲਗਾਤਾਰ ਨੌਜਵਾਨ ਲੜਕੇ ਅਤੇ ਲੜਕੀਆਂ ਨਾਲ ਕੁੱਟਮਾਰ ਹੋ ਰਹੀ ਜਿਸ ਦੀ ਰੱਜ ਕੇ ਨਿਖੇਧੀ ਕਰਦੇ ਹਨ ।ਪੁਲਿਸ ਦੇ ਨਾਲ ਨਾਲ ਸਰਕਾਰੀ ਗੁੰਡੇ ਬਿਨਾਂ ਵਰਦੀਆਂ ਤੋਂ ਹੱਥਾਂ ਵਿੱਚ ਫੜੀਆਂ ਡਾਂਗਾਂ ਨਾਲ  ਸ਼ਰੇਆਮ ਕੁੱਟਮਾਰ ਕਰ ਰਹੇ ਸਨ । ਇਹ ਲੋਕ ਕੌਣ ਸਨ ਇਹਨਾਂ ਦੀ ਵੀ ਉੱਚ ਪੱਧਰੀ ਜਾਂਚ ਕਰਵਾ ਕੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ।  ਅੰਤ ਵਿੱਚ ਧਰਮ ਪਾਲ ਪੈਂਥਰ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇਸ਼ ਦੇ ਹਰੇਕ ਨਾਗਰਿਕ ਨੂੰ ਲੋਕਤੰਤਰੀ ਤਰੀਕੇ ਨਾਲ ਆਪਣੇ ਹੱਕ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਦੀ ਇਜਾਜ਼ਤ ਦਿੰਦਾ ਹੈ । ਪਰ ਮੌਜੂਦਾ ਸਰਕਾਰ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਹਰ ਹੀਲਾ ਵਰਤ ਰਹੀ ਹੈ । ਪੈਂਥਰ ਨੇ ਦੇਸ਼ ਦੀ ਰਾਸ਼ਟਰਪਤੀ ਮਾਣਯੋਗ ਸ੍ਰੀਮਤੀ ਦ੍ਰੋਪਦੀ ਮੁਰਮੂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਗਾਇਆ ਜਾਵੇ। ਕਿਉਂਕਿ ਮੌਜੂਦਾ ਸਰਕਾਰ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਟੱਪ ਚੁੱਕੀ ਹੈ ਅਤੇ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਿਸਾਨਾਂ ਨੇ ਤਿੰਨ ਘੰਟੇ ਫ੍ਰੀ ਕੀਤਾ ਟੋਲ ਪਲਾਜ਼ਾ, ਅਮਰੀਕਾ ਸਰਕਾਰ ਦੇ ਖਿਲਾਫ਼ ਜੰਮਕੇ ਕੀਤੀ ਨਾਅਰੇਬਾਜ਼ੀ
Next articleਨਸ਼ਾ ਮੁਕਤੀ ਮੋਰਚਾ ਦੇ ਅਹੁਦੇਦਾਰਾਂ ਨਾਲ ਵਿਧਾਇਕ ਸ਼ੰਤੋਸ ਕਟਾਰੀਆ ਨੇ ਕੀਤੀ ਅਹਿਮ ਮੀਟਿੰਗ