ਧਰਨੇ ਕਿਸਾਨ ਨਹੀਂ ਚਾਹੁੰਦੇ।

ਗਿੰਦਾ ਸਿੱਧੂ ਗਿੰਦਾ ਸਿੱਧੂ

(ਸਮਾਜ ਵੀਕਲੀ)- ਇਹ ਕੈਸੀ ਸਥਿਤੀ ਪੈਦਾ ਕਰ ਦਿੱਤੀ ਸਰਕਾਰ ਨੇ ਜੋ ਫੇਰ ਤੋਂ ਕਿਸਾਨ ਨੂੰ ਧਰਨਿਆਂ ਦੀ ਲੋੜ ਪੈ ਗਈ ਹੈ। ਜੋ ਵਾਅਦੇ ਕੀਤੇ ਉਹ ਪੂਰੇ ਨਾ ਕੀਤੇ, ਜਦੋਂ ਐਮ ਐਸ ਪੀ ਦੇਣ ਦਾ ਵਾਅਦਾ ਕੀਤਾ ਸੀ, ਕਿਸਾਨਾਂ ਨਾਲ ਉਹ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ ਸਰਕਾਰ।

         ਸਾਰਿਆਂ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ, ਤੇ ਰੋਸ਼ ਪ੍ਰਦਰਸਨ ਕਰਨ ਦਾ ਸਾ਼ਤ ਮਈ ਤਰੀਕੇ ਨਾਲ,ਪਰ ਇਹਨਾਂ ਨੇ ਉਸ ਸਾ਼ਤ ਮਈ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਅੱਗੇ ਵੱਡੇ ਵੱਡੇ ਬੈਰੀਕੇਟ ਲਾਉਣ ਦੀ ਤਿਆਰੀ ਕਰ ਲਈ ਹੈ।ਤਾਂ ਜੋ ਲੋਕ ਆਪਣਾ ਰੋਸ਼ ਪ੍ਰਦਰਸਨ ਨਾ ਕਰ ਸਕਣ ।
               ਇਸ ਨੂੰ ਕਿਸ ਨਜ਼ਰ ਨਾਲ ਦੇਖਿਆ ਜਾਵੇ??ਸਰਕਾਰ ਕਿਸਾਨ ਦੀ ਹਮਾਇਤੀ ਹੈ ਜਾਂ ਨਹੀਂ?? ਜਦ ਕੀ ਕਿਸਾਨ ਨੂੰ ਉਸ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਹੱਕ ਮੰਗਣਾ ਵੀ ਕੋਈ ਗੁਨਾਹ ਹੈ।ਜੋ ਇਹ ਸਰਕਾਰ ਕਿਸਾਨਾਂ ਨਾਲ ਮਤਰੇਆ ਵਾਲਾ ਵਤੀਰਾ ਕਰ ਰਹੀ ਹੈ। ਇਹਨਾਂ ਨੂੰ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣਾ ਚਾਹੀਦਾ ਸੀ, ਪਰ ਇਹ ਕਿਸਾਨ ਨੂੰ ਮਜ਼ਬੂਤ ਕਰਨ ਦੀ ਬਜਾਏ, ਮਜਬੂਰ ਕਰ ਰਹੇ ਹਨ। ਧਰਨਿਆਂ ਲਈ।
                      ਜ਼ਮੀਨੀ ਤੌਰ ਤੇ ਸਭ ਤੋਂ ਪਹਿਲਾਂ ਇਨਸਾਨ ਨੂੰ ਜੋ ਚਾਹੀਦਾ ਹੈ,ਉਹ ਰੋਟੀ,ਕਪੜਾ, ਮਕਾਨ ਹੈ।ਉਸ ਵਿੱਚ ਕਿਸਾਨ ਦਾ ਅਹਿਮ ਰੋਲ ਹੈ।ਪਰ ਉਸ ਨੂੰ ਇਹ ਸਰਕਾਰਾਂ ਕਿਸ ਦਿਸ਼ਾ ਵੱਲ ਲੈ ਕੇ ਜਾ ਰਹੀਆ ਹਨ।
                 ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਗਰ ਆਉਣ ਵਾਲੇ ਸਮੇਂ ਵਿੱਚ ਟਿਕਾਣਾ ਹੈ, ਤਾਂ ਸਾਨੂੰ ਖੇਤਾਂ ਤੇ ਉਸ ਵਿੱਚੋ ਨਿਕਲਣ ਵਾਲੇ ਬਹੁ ਕੀਮਤੀ ਪਦਾਰਥ, ਜਿਵੇਂ ਕਿ ਕਣਕ,ਚੌਲ,ਦਾਲਾ, ਸਬਜ਼ੀਆਂ ਇਹਨਾਂ ਤੇ ਕਾਬਜ਼ ਹੋਣਾ ਪਵੇਗਾ। ਇਸ ਲਈ ਉਹ ਇਸ ਧੰਦੇ ਨੂੰ ਆਪਣੇ ਕਬਜ਼ੇ ਹੇਠ ਕਰਨਾ ਚਾਹੁੰਦੇ ਹਨ। ਸਰਕਾਰ ਨੂੰ ਉਹਨਾਂ ਦੇ ਮਨਸੂਬੇ ਪਹਿਚਾਨਣ ਦੀ ਲੋੜ ਹੈ।
        ਇਹ ਸਭ ਨੂੰ ਪਤਾ ਹੈ ਕਿ ਅਸੀਂ ਖਾਣ ਪੀਣ ਤੋਂ ਬਗੈਰ ਨਹੀਂ ਰਹਿ ਸਕਦੇ,ਪਟਰੋਲ ਡੀਜਲ ਕਾਰਾਂ ਮੋਟਰਾਂ ਤੇ ਅਧੁਨਿਕ ਸਮਾਨ ਬਗੈਰ ਗੁਜ਼ਾਰਾ ਹੈ।ਪਰ ਅਨਾਜ ਬਗੈਰ ਨਹੀਂ ਹੈ।
            ਸਾਨੂੰ ਇਹ ਸਮਝਣਾ ਪਵੇਗਾ ਤੇ ਇਸ ਦੀ ਰਾਖੀ ਲਈ ਤਿਆਰ ਬਰ ਤਿਆਰ ਰਹਿਣਾ ਪਵੇਗਾ। ਨਹੀਂ ਤਾਂ ਆਉਣ ਵਾਲਾ ਸਮਾਂ ਭਿਆਨਕ ਹੋਵੇਗਾ ਸਾਡੇ ਲਈ,ਤੇ ਸਾਡੇ ਬੱਚਿਆਂ ਲਈ,ਇਸ ਲਈ ਸਾਨੂੰ ਕਿਸਾਨਾਂ ਦਾ ਸਾਥ ਦੇਣ ਦੀ ਲੋੜ ਹੈ। ਸਰਕਾਰਾਂ ਚੰਗੀਆ ਹੋਣ ਤਾਂ ਧਰਨਿਆਂ ਦੀ ਲੋੜ ਨਹੀਂ ਹੈ।
ਗਿੰਦਾ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
6239331711

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleSplit mandate in Pak polls: PML(N) moots idea of ‘participatory coalition govt’
Next articleਵਫਾਦਾਰ