ਲੁਧਿਆਣਾ (ਸਮਾਜ ਵੀਕਲੀ): ਖੇਤੀ ਕਾਨੂੰਨ ਰੱਦ ਹੋਣ ਮਗਰੋਂ ਭਾਵੇਂ ਕਿਸਾਨਾਂ ਨੇ ਟੌਲ ਪਲਾਜ਼ਿਆਂ ’ਤੇ ਲਾਏ ਪੱਕੇ ਮੋਰਚੇ ਚੁੱਕ ਲਏ ਹਨ ਪਰ ਹਾਲੇ ਵੀ ਕਿਸਾਨ ਟੌਲ ਪਰਚੀ ਵਿੱਚ ਕੀਤੇ ਗਏ ਅਥਾਹ ਵਾਧੇ ਕਾਰਨ ਟੌਲ ਪਲਾਜ਼ੇ ਖੋਲ੍ਹਣ ਨਹੀਂ ਦੇ ਰਹੇ। ਲਾਡੋਵਾਲ ਟੌਲ ਪਲਾਜ਼ਾ ’ਤੇ ਅੱਜ ਦੂਜੇ ਦਿਨ ਜਦੋਂ ਕੰਪਨੀ ਦੇ ਮੁਲਾਜ਼ਮਾਂ ਨੇ ਲੋਕਾਂ ਤੋਂ ਗੱਡੀਆਂ ’ਤੇ ਪਰਚੀ ਫੀਸ ਵਸੂਲਣੀ ਸ਼ੁਰੂ ਕੀਤੀ ਤਾਂ ਪਤਾ ਲੱਗਦਿਆਂ ਹੀ ਕਿਸਾਨ ਮੁੜ ਟੌਲ ਪਲਾਜ਼ੇ ’ਤੇ ਪੁੱਜ ਗਏ। ਕਿਸਾਨਾਂ ਨੇ ਟੌਲ ਪਲਾਜ਼ਾ ਬੰਦ ਕਰਵਾਉਂਦਿਆਂ ਕੰਪਨੀ ਨੂੰ ਚਿਤਾਵਨੀ ਦਿੱਤੀ ਕਿ ਮੁੜ ਟੌਲ ਪਲਾਜ਼ਾ ਖੋਲ੍ਹਣ ’ਤੇ ਕਿਸਾਨ ਇੱਥੇ ਪੱਕਾ ਮੋਰਚਾ ਲਗਾ ਦੇਣਗੇ। ਦਰਅਸਲ 15 ਦਸੰਬਰ ਤੋਂ ਕਿਸਾਨਾਂ ਨੇ ਟੌਲ ਪਲਾਜ਼ਾ ਤੋਂ ਪੱਕੇ ਮੋਰਚੇ ਚੁੱਕਣ ਦੀ ਗੱਲ ਕਹੀ ਸੀ ਪਰ ਟੌਲ ਪਲਾਜ਼ਾ ਵਾਲਿਆਂ ਨੇ ਪਰਚੀ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਕਰ ਦਿੱਤਾ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly