ਲਾਲਚ , ਡਰ, ਨਸ਼ੇ ਨਾਲ ਸਮਝੌਤਾ ਨਾ ਕਰੋ – ਫੁਰਮਾਨ ਸਿੰਘ ਸੰਧੂ
ਚੰਡੀਗੜ੍ਹ,(ਸਮਾਜ ਵੀਕਲੀ)– ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਇਕ ਜੂਨ ਨੂੰ ਜਿਥੇ ਕਿਸਾਨ ਵੋਟਰਾਂ ਨੂੰ ਸੋਚ ਸਮਝ ਕੇ ਵੋਟ ਪਾਉਣ ਦੀ ਅਪੀਲ ਕੀਤੀ । ਉਥੇ ਉਨ੍ਹਾਂ ਵੱਲੋਂ ਹਰੇਕ ਵੋਟਰ ਨੂੰ ਇਹ ਵੀ ਤਾਗੀਦ ਕੀਤੀ ਕਿ ਕੋਈ ਵੀ ਵੋਟਰ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਨੂੰ ਲਾਲਚ , ਡਰ , ਜਾ ਨਸ਼ੇ ਨਾਲ ਸਮਝੌਤਾ ਕਰਦਿਆਂ ਵੋਟ ਨਾ ਪਾਵੇ। ਉਨ੍ਹਾਂ ਕਿਹਾ ਕਿ ਹਰੇਕ ਵੋਟਰ ਨੂੰ ਆਪਣੀ ਵੋਟ ਦੀ ਬਹੁਮਲੀ ਅਹਿਮੀਅਤ ਨੂੰ ਦੇਖਦਿਆਂ ਦੇਸ਼ ਦੇ ਭਵਿੱਖ ਦੀ ਚਿੰਤਾ ਕਰਦਿਆਂ ਵੋਟ ਪਾਉਣ ਦਾ ਅਧਿਕਾਰ ਹੈ। ਜਿਸ ਦਾ ਸਹੀ ਇਸਤੇਮਾਲ ਕਰਦਿਆਂ ਵੋਟ ਦੇ ਅਸਲ ਹੱਕਦਾਰ ਉਮੀਦਵਾਰ ਨੂੰ ਬੜੀ ਸੋਚ ਸਮਝ ਵਿਚਾਰ ਤੋਂ ਬਾਅਦ ਉਮੀਦਵਾਰ ਦੇ ਕੀਤੇ ਕੰਮਾਂ ਨੂੰ ਚੈਕ ਕਰਕੇ ਵੋਟ ਦਿਓ। ਉਨ੍ਹਾਂ ਕਿਹਾ ਕਿ ਅਜ਼ਾਦ ਉਮੀਦਵਾਰ ਵੀ ਤੁਹਾਡੀ ਵੋਟ ਦੇ ਉਨੇ ਹੀ ਹਕਦਾਰ ਹਨ।ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਤੁਹਾਨੂੰ ਲਗਦਾ ਹੈ ਕਿ ਕੋਈ ਵੀ ਉਮੀਦਵਾਰ ਤੁਹਾਡੀਆਂ ਉਮੀਦਾਂ ਮੁਤਾਬਕ ਖ਼ਰਾ ਨਹੀਂ ਉਤਰ ਰਿਹਾ ਤਾਂ ਤੁਸੀਂ ਨੋ ਵੋਟ ਦਾ ਬਟਨ ਦਬਾ ਦਿਓ। ਉਨ੍ਹਾਂ ਕਿਹਾ ਕਿ ਅੱਜ ਅਸੀਂ ਅਤੇ ਦੇਸ਼ ਜਿਨ੍ਹਾਂ ਹਲਾਤਾਂ ਵਿਚੋਂ ਗੁਜ਼ਰ ਰਿਹਾ ਹੈ ਉਸ ਨੂੰ ਦੇਖਦੇ ਹੋਏ ਹਰੇਕ ਵੋਟਰ ਨੂੰ ਆਪਣੀ ਵੋਟ ਪਾਉਣ ਦਾ ਫਰਜ਼ ਜ਼ਰੂਰ ਨਿਭਾਉਣਾ ਚਾਹੀਦਾ ਹੈ। ਤਾਂ ਜੋ ਪੜਿਆਂ ਲਿਖਿਆਂ ਸੂਝਵਾਨ ਮੈਂਬਰ ਪਾਰਲੀਮੈਂਟ ਚੁਣ ਸਕੀਏ। ਜੋ ਸਾਡੀਆਂ ਭਵਿੱਖ ਦੀਆਂ ਸਮੱਸਿਆਵਾਂ, ਲੋੜਾਂ, ਅਤੇ ਦੇਸ਼ ਦੀ ਤਰੱਕੀ ਬਾਬਤ ਸਰਕਾਰਾ ਨੂੰ ਜਾਣੂੰ ਕਰਵਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly