ਸਾਰੀ ਰਾਤ ਲਗਦੇ ਹਨ ਹੱਕਾ ਲਈ ਨਾਹਰੇ
ਮਹਿਤਪੁਰ (ਖਿੰਡਾ)- ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਫ੍ਰੀ ਕੀਤਾ ਗਿਆ ਹੈ। ਦਿਨ ਰਾਤ ਚੱਲ ਰਹੇ ਇਸ ਧਰਨੇ ਦੀ ਚੜਦੀ ਕਲਾ ਵਾਲੀ ਖੂਬਸੂਰਤ ਤਸਵੀਰ ਉਸ ਵਕਤ ਸਾਹਮਣੇ ਆਈ ਜਦੋਂ ਸੰਗੋਵਾਲ ਟੋਲ ਪਲਾਜ਼ਾ ਤੇ ਦਰੀਆਂ ਵਿਛਾਈ ਬੈਠੇ ਸੰਘਰਸ਼ੀ ਯੋਧਿਆਂ ਦੇ ਨਾਹਰੇ ਜੋ ਹਮ ਸੇ ਟਕਰਾਏ ਗਾ ਚੂਰ ਚੂਰ ਹੋ ਜਾਏਗਾ, ਮੋਦੀ ਸਰਕਾਰ ਮੁਰਦਾਬਾਦ, ਰਾਤ ਦੇ ਸਮੇਂ ਦੂਰ ਦੂਰ ਤੱਕ ਸੁਣਾਈ ਦਿੱਤੇ। ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੰਦੀਪ ਅਰੋੜਾ, ਬਾਬਾ ਜੀ, ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ, ਡਾਕਟਰ ਮਹਿੰਦਰਪਾਲ ਸਿੰਘ ਹੋਰ ਯੋਧਿਆਂ ਨਾਲ ਹੱਕੀ ਮੰਗਾਂ ਲਈ ਡੱਟੇ ਹੋਏ ਸੰਘਰਸ਼ ਕਰਦੇ ਦਿਖਾਈ ਦਿਤੇ। ਯਾਦ ਰਹੇ ਕਿ ਕਿਸਾਨਾਂ ਵੱਲੋਂ ਤਿੰਨ ਦਿਨਾਂ ਲਈ ਪਰਚੀ ਰਹਿਤ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਹੈ । ਪਬਲਿਕ ਇਨ੍ਹਾਂ ਟੋਲ ਪਲਾਜ਼ਾ ਤੋਂ ਅਰਾਮ ਨਾਲ ਦਿਨ ਰਾਤ ਬਿਨਾਂ ਪਰਚੀ ਕਟਾਏ ਆ ਜਾ ਰਹੀ ਹੈ। ਆਗੂਆਂ ਦਾ ਕਹਿਣਾ ਹੈ ਕਿ ਇਹ ਧਰਨਾ ਦਿਨ ਰਾਤ ਇਸੇ ਤਰ੍ਹਾਂ ਚੱਲੇਗਾ ਕਿਸਾਨ ਅਤੇ ਜਥੇਬੰਦੀਆਂ ਵੱਧ ਤੋਂ ਵੱਧ ਸ਼ਿਰਕਤ ਕਰਕੇ ਆਪਣਾ ਯੋਗਦਾਨ ਪਾਉਣ।
ਫੋਟੋ ਕੈਪਸਨ:- ਅੱਧੀ ਰਾਤ ਸੰਗੋਵਾਲ ਟੋਲ ਪਲਾਜ਼ਾ ਤੇ ਧਰਨਾ ਦਿੰਦੇ ਹੋਏ ਸੰਘਰਸ਼ੀ ਯੋਧੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly