ਲੋਕਾਂ ਦੀ ਅਵਾਜ਼ ਚੁੱਕਣ ਕਰਕੇ ਕਿਸਾਨ ਆਗੂ ਸੁੱਖ ਗਿੱਲ ਮੋਗਾ ਦੇ ਸਰਕਾਰ ਨੇ ਫੇਸਬੁੱਕ ਅਕਾਊਂਟ ਕੀਤੇ ਬੰਦ

ਫੋਟੋ:- ਕਿਸਾਨ ਆਗੂ ਸੁਖ ਗਿੱਲ ਮੋਗਾ
ਅਸੀਂ ਆਪਣੇ ਹੀ ਦੇਸ਼ ਚ ਗੁਲਾਮ ਹਾਂ,ਇਸ ਤੋਂ ਵੱਡਾ ਗੁਲਾਮੀ ਦਾ ਕੀ ਹੋਵੇਗਾ ਸਬੂਤ-ਸੁੱਖ ਗਿੱਲ ਮੋਗਾ
ਧਰਮਕੋਟ (  ਸੁਖਵਿੰਦਰ ਸਿੰਘ ਖਿੰੰਡਾ)-ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਲੋਕ ਮੁੱਦੇ ਅਤੇ ਦੱਬੇ ਕੁਚਲੇ ਲੋਕਾਂ ਦੀ ਅਵਾਜ ਚੁੱਕਣ ਕਰਕੇ ਕਿਸਾਨ ਆਗੂ ਸੁੱਖ ਗਿੱਲ ਮੋਗਾ ਦੇ ਫੇਸਬੁੱਕ ਅਕਾੳਂਟ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ,ਸੁੱਖ ਗਿੱਲ ਨੇ ਜਾਣਕਾਰੀ ਦੇਂਦਿਆਂ ਕਿਹਾ ਕੇ ਅਸੀਂ ਆਪਣੇ ਹੀ ਦੇਸ਼ ਚ ਗੁਲਾਮ ਹਾਂ ਇਸ ਤੋਂ ਵੱਡਾ ਗੁਲਾਮੀ ਦਾ ਹੋਰ ਕੀ ਸਬੂਤ ਹੋਵੇਗਾ। ਕੇ ਜੇ ਕੋਈ ਲੋਕ ਮੁੱਦਿਆਂ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਦਬਾਉਣ ਲਈ ਉਸ ਦੀਆਂ ਸ਼ੋਸ਼ਲ ਸਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ,ਤਾਂ ਕੇ ਉਹ ਸਰਕਾਰਾਂ ਦੇ ਖਿਲਾਫ ਬੋਲ ਨਾ ਸਕੇ।ਸੁੱਖ ਗਿੱਲ ਨੇ ਬੋਲਦਿਆਂ ਕਿਹਾ ਕੇ ਸਾਡੇ ਕਾਲੇ ਅੰਗਰੇਜ ਗੋਰੇ ਅੰਗਰੇਜਾਂ ਨਾਲੋਂ ਘੱਟ ਨਹੀਂ ਜੇ ਸਾਡੇ ਮੁਲਕ ਨੇ 47 ਤੋਂ ਪਹਿਲਾਂ ਗੋਰਿਆਂ ਦੀ ਗੁਲਾਮੀ ਕੀਤੀ ਹੈ ਤੇ ਅੱਜ ਅਸੀਂ ਕਾਲੇ ਅੰਗਰੇਜਾਂ ਦੇ ਗੁਲਾਮ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਕਿਹਾ ਇਹ ਗੁਲਾਮੀ ਬਹੁਤਾ ਚਿਰ ਨਈਂ ਰਹਿਣੀ,ਅੱਗੇ ਵੀ ਕਿੰਨੇ ਸ਼ੋਸ਼ਲ ਵਰਕਰਾਂ,ਮੀਡੀਆ ਕਰਮੀਆਂ ਦੇ ਪੇਜ ਬੰਦ ਕਰ ਦਿੱਤੇ ਗਏ ਸਨ ਪਰ ਤੁਹਾਡੇ ਲੋਕਾਂ ਚ ਬਹੁਤ ਤਾਕਤ ਹੈ ਤੁਸੀਂ ਸੱਚ ਬੋਲਣ ਵਾਲਿਆਂ ਨੂੰ ਮੁੜ ਸੁਰਜੀਤ ਕਰ ਦਿੰਦੇ ਹੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਭਾਰਤ ਸਰਕਾਰ ਦੇ ਵੀਰ ਗਾਥਾ ਪ੍ਰੋਜੈਕਟ ਵਿੱਚ ਬਠਿੰਡਾ ਜ਼ਿਲ੍ਹੇ ਨੂੰ ਮਿਲਿਆ ਪਹਿਲਾ ਸਥਾਨ*
Next articleSamaj Weekly 230 = 04/10/2023