ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਫਿਰੋਜਪੁਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਜਤਾਲਾ, ਜੋਨ ਫ਼ਿਰੋਜ਼ਪੁਰ ਦੇ ਪ੍ਰਧਾਨ ਗੁਰਮੇਲ ਸਿੰਘ ਜੀਆ ਬੱਗਾ, ਅਵਤਾਰ ਸਿੰਘ ਸਾਬੂਆਣਾ, ਸਰਜੀਤ ਸਿੰਘ, ਹਰਪਾਲ ਸਿੰਘ, ਬਲਜੀਤ ਸਿੰਘ, ਮੇਜਰ ਸਿੰਘ, ਸੁਖਵੰਤ ਸਿੰਘ, ਬੋਹੜ ਸਿੰਘ ਆਗੂਆਂ ਦੀ ਇਕੱਤਰਤਾ ਹੇਠ ਫਿਰੋਜ਼ਪੁਰ ਆਟੋ ਰਿਕਸ਼ਾ ਦੀ ਇਕਾਈ ਦਾ ਗਠਨ ਕੀਤਾ ਗਿਆ । ਜਿਸ ਵਿੱਚ ਅਹੁਦੇ ਦਿੱਤੇ ਗਏ, ਪ੍ਰਧਾਨ ਦੇਸਰਾਜ, ਮੀਤ ਪ੍ਰਧਾਨ ਵਿਸ਼ਾਲ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਕੇਸ਼ ਕੁਮਾਰ, ਖ਼ਜ਼ਾਨਚੀ ਰਜਿੰਦਰ, ਸਕੱਤਰ ਸੁਨੀਲ ਕੁਮਾਰ, ਮੀਤ ਸਕੱਤਰ ਜਗਸੀਰ ਸਿੰਘ, ਪ੍ਰੈਸ ਸਕੱਤਰ ਦੀਪ ਕੁਮਾਰ ਨੂੰ ਅਹੁਦੇ ਦਿੱਤੇ ਗਏ । ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਥੇਬੰਦੀ ਖਨੌਰੀ ਸ਼ੰਭੂ ਤੇ ਰਤਨਪੂਰਾ ਮੋਰਚਿਆਂ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj