ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਸਾਹਦੜਾ ਵਿਖੇ ਡਾ. ਲੇਖ ਰਾਜ ਮਾਹੀ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਜੀ ਦੀ ਅਗਵਾਈ ਹੇਠ ਸੀ. ਆਰ. ਐਮ ਸਕੀਮ ਤਹਿਤ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਕੁਦਰਤੀ ਸੋਮਿਆਂ ਵਿੱਚ ਆ ਰਹੇ ਨਿਗਾਰ ਕਾਰਨ ਪੰਜਾਬ ਸਰਕਾਰ ਵਲੋਂ ਬਹੁਤ ਤਰਾਂ ਦੀਆਂ ਪਿੰਡ ਪੱਧਰੀ ਸਕੀਮਾਂ ਸੂਰੂ ਕੀਤੀਆਂ ਗਈਆਂ ਹਨ ਜਿਸ ਨਾਲ ਕੁਦਰਤੀ ਸੋੋਮਿਆਂ ਨੂੰ ਬਚਾਇਆ ਜਾ ਸਕੇ।ਉਨਾਂ ਨਾਲ ਹੀ ਕਿਹਾ ਕਿ ਕਣਕ ਦੀ ਕਟਾਈ ਉਪਰੰਤ ਨਾੜ ਨੂੰ ਅੱਗ ਨਹੀ ਲਗਾਉਣੀ ਚਾਹੀਦੀ ਸਗੋਂ ਇਸ ਦੀ ਰੀਪਰ ਨਾਲ ਤੂੜੀ ਬਣਾ ਕੇ ਪਸ਼ੂਆਂ ਦੇ ਚਾਰੇ ਦੇ ਤੌਰ ਤੇ ਵਰਤਣਾ ਚਾਹੀਦਾ ਹੈ । ਬਾਕੀ ਬਚੇ ਹੋਏ ਨਾੜ ਨੂੰ ਬਿਨਾ ਅੱਗ ਲਗਾਏ ਖੇਤ ਵਿੱਚ ਹੀ ਮਿਲਾਉਣਾ ਚਾਹੀਦਾ ਹੈ ।ਨਾੜ ਨਾ ਸਾੜਨ ਕਰਕੇ ਜਮੀਨ ਦੇ ਜੈਵਿਕ ਮਾਦੇ ਵਿੱਚ ਵਾਧਾ ਹੁੰਦਾ ਹੈ ਅਤੇ ਵੱਖ ਵੱਖ ਪੌਸ਼ਟਿਕ ਤੱਤਾਂ ਦੀ ਉਪਲੱਬਧਤਾ ਵੱਧਦੀ ਹੈ।ਨਾੜ ਨੂੰ ਅੱਗ ਲਗਾਉਣ ਨਾਲ ਕਈ ਵਾਰ ਭਿਆਨਕ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ । ਨਾੜ ਨੂੰ ਅੱਗ ਲਗਾਉਣ ਕਾਰਨ ਪੈਂਦਾ ਹੋਏ ਜਹਿਰਲੇ ਧੂੰਏ/ਗੈਸਾਂ ਕਾਰਨ ਸਮੁੱਚੀ ਮਨੁੱਖਤਾ ਅਤੇ ਜੀਵ ਜੰਤੂਆਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ।ਇਸ ਅੱਗ ਨਾਲ ਖੇਤ ਵਿੱਚ ਲਾਏ ਪਾਪੂਲਰ ਆਦਿ ਰੱੁਖ ਵੀ ਸੜ ਜਾਂਦੇ ਹਨ।ਅੱਗ ਨਾਲ ਖੇਤਾਂ ਵਿੱਚ ਅਤੇ ਸੜਕਾਂ ਤੇ ਹਾਦਸੇ ਹੁੰਦੇ ਹਨ ਅਤੇ ਬਹੁਤ ਕੀਮਤੀ ਮਨੁੱਖੀ ਜਾਨਾਂ ਚਲੀਆਂ ਜਾਂਦੀਆਂ ਹਨ।ਦੂਸ਼ਿਤ ਵਾਤਾਵਰਨ ਅਤੇ ਆਕਸੀਜਨ ਦੀ ਕਮੀ ਕਰਕੇ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈਦਾਂ ਹੈ।ਡਾ. ਨੀਤਨ ਖੇਤੀਬਾੜੀ ਅਫਸਰ ਸੜੌਆ ਨੇ ਕਿਸਾਨਾਂ ਨੂੰ ਝੋਨੇ ਦੇ ਬੂਟਿਆਂ ਵਿੱਚ ਮਧਰੇਪਣ ਦੇ ਹਮਲੇ ਤੋਂ ਸੁਚੇਤ ਰਹਿਣ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਇਹ ਇੱਕ ਵਿਸ਼ਾਣੂ ਰੋਗ ਹੈ ਅਤੇ ਇਸ ਨਾਲ ਪ੍ਰਭਾਵਿਤ ਬੂਟੇ ਆਮ ਨਾਲੋਂ ਮਧਰੇ ਰਹਿ ਜਾਂਦੇ ਹਨ ਅਤੇ ਇਨਾਂ ਬੂਟਿਆਂ ਦੀਆਂ ਜੜਾਂ ਵੀ ਵਿਕਸਿਤ ਨਹੀਂ ਹੁੰਦੀਆਂ ਅਤੇ ਜੜਾਂ ਜੰਗਾਲੀਆਂ ਹੋ ਜਾਂਦੀਆਂ ਹਨ।ਡਾ. ਕੁਲਵਿੰਦਰ ਕੌਰ ਸਹਾਇਕ ਪੌਦ ਸੁਰੱਖਿਆ ਅਫਸਰ ਨੇ ਕਿਹਾ ਕਿ ਕਿਸਾਨਾਂ ਨੂੰ ਜੀਵਾਣੂ ਅਤੇ ਜੈਵਿਕ ਖਾਦਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਵਰਤੀ ਗਈ ਜੈਵਿਕ ਖਾਦ ਦੇ ਅਨੁਪਾਤ ਅਨੁਸਾਰ ਰਸਾਇਣਿਕ ਖਾਦਾਂ ਦੀ ਬਚਤ ਕਰਨੀ ਚਾਹੀਦੀ ਹੈ। ਸ਼੍ਰੀ ਕਮਲਦੀਪ ਸੰਘਾ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾੳੇਣ ਦੀ ਅਪੀਲ ਕੀਤੀ ਅਤੇ ਕਿਸਾਨ ਬੀਬੀਆਂ ਨੂੰ ਅੱਗੇ ਆ ਕੇ ਸੈਲਫ ਹੈਲਪ ਗਰੁੱਪ ਬਣਾ ਕੇ ਸਹਾਇਕ ਧੰਦੇ ਅਪਣਾਉਣ ਦੀ ਸਲਾਹ ਦਿੱਤੀ ।ਆਈ. ਐਮ .ਆਰ. ਆਈ ਲੁਧਿਆਣਾ ਤੋਂ ਆਏ ਸਾਇੰਸਦਾਨਾਂ ਡਾ. ਮੀਨੇਸ਼ ਦਾਂਗਲਾ ਅਤੇ ਡਾ. ਪ੍ਰਦੀਪ ਕੁਮਾਰ ਨੇ ਵੀ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ।ਸ੍ਰੀ ਸੁਰਿੰਦਰਪਾਲ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਸੜੌਆ ਨੇ ਖੇਤੀਬਾੜੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਕਿ ਵਿਭਾਗ ਵਲੋਂ ਮੱਕੀ ਦੀ ਕਾਸ਼ਤ ਸਬੰਧੀ ਸਬਸਿਡੀ ਦਿੱਤੀ ਜਾਣੀ ਹੈ ਜੇਕਰ ਕਿਸਾਨ ਮੱਕੀ ਲਾਉਣਾ ਚਾਹੁੰਦਾ ਹੈ ਤਾਂ ਉਹ ਵਿਭਾਗ ਕੋਲ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।ਸ਼੍ਰੀ ਵਰਿੰਦਰ ਕੁਮਾਰ ਅਤੇ ਸ਼੍ਰੀ ਰਜਿੰਦਰ ਪਾਲ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਕਿਹਾ ਕਿ ਕਿਸਾਨਾਂ ਲਈ ਫਾਰਮਰ ਆਈ. ਡੀ ਬਣਾਉਣੀ ਲਾਜਮੀ ਹੋ ਗਈ ਹੈ।ਸੋ ਕਿਸਾਨ ਜਲਦੀ ਤੋਂ ਜਲਦੀ ਆਪਣੀ ਆਈ. ਡੀ ਬਣਵਾ ਲੈਣ। ਅੰਤ ਵਿੱਚ ਕਿਸਾਨ ਯੂਨਿਅਨ ਮੈਂਬਰ ਅਵਤਾਰ ਸਿੰਘ ਸਾਹਦੜਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵਲੋਂ ਚਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਉਠਾਉਣ ਅਤੇ ਵਿਭਾਗ ਵਲੋਂ ਹੀ ਸਿਫਾਰਸ਼ ਕੀਤੇ ਬੀਜ, ਖਾਦਾਂ ਅਤੇ ਦਵਾਈਆਂ ਦੀ ਸੁਚੱਜੀ ਵਰਤੋਂ ਕਰਨ। ਪ੍ਰਧਾਨ ਸ਼੍ਰੀ ਗੁਰਦੁਆਰਾ ਸਿੰਘ ਸਭਾ ਨੇ ਕੈਂਪ ਨੂੰ ਸਫਲ ਕਰਨ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਅਤੇ ਸਰਪੰਚ ਸੁਰਿੰਦਰ ਪਾਲ ਅਤੇ ਗੁਰਨੇਕ ਸਿੰਘ ਸਾਹਦੜਾ ਨੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ।ਇਸ ਕੈੰਪ ਵਿੱਚ ਕੁਲਦੀਪ ਸਿੰਘ ਸਜਾਵਲਪੁਰ, ਲਾਲ ਸਿੰਘ, ਜਗਜੀਤ ਸਿੰਘ,ਪ੍ਰਦੀਪ ਸਿੰਘ ਟੱਪਰੀਆਂ, ਮੋਹਨ ਸਿੰਘ ਟੱਪਰੀਆਂ ਰਾਣੇਵਾਲ, ਗੁਰਬਖਸ਼ ਸਿੰਘ ਬੇਗਮਪੁਰ, ਕੁਲਦੀਪ ਰਾਜ, ਓਮਕਾਰ ਸਿੰਘ, ਅਰਮਾਨ ਜੋਤ ਸਿੰਘ, ਲਖਵੀਰ ਸਿੰਘ, ਜਤਿੰਦਰ ਜੋਤੀ, ਸੁਰਿੰਦਰ ਕੋਰ, ਮਨਦੀਪ ਕੋਰ, ਭੁਪਿੰਦਰ ਕੋਰ, ਰਾਜ ਰਾਣੀ ਆਦਿ ਕਿਸਾਨ ਹਾਜਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



