ਡਕੋਦਾ ਇਕਾਈ ਜਲੰਧਰ ਨੂੰ ਝਟਕਾ ,ਬੀਕੇਯੂ ਪੰਜਾਬ ਵਿੱਚ ਸ਼ਾਮਲ ਹੋਏ ਡਕੋਦਾ ਦੇ ਕਿਸਾਨ ਆਗੂ
ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)- ਬੀਕੇਯੂ ਪੰਜਾਬ ਇਕਾਈ ਜਲੰਧਰ ਵੱਲੋਂ ਮਹੀਨਾਵਾਰ ਮੀਟਿੰਗ ਸੂਬਾ ਪਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਖਵੀਰ ਸਿੰਘ ਗੋਬਿੰਦਪੁਰ ਦੇ ਗ੍ਰਹਿ ਵਿਖੇ ਕੀਤੀ ਗਈ। ਇਸ ਮੀਟਿੰਗ ਦੌਰਾਨ ਅੱਤ ਦੀ ਗਰਮੀ ਦੀ ਪ੍ਰਵਾਹ ਕੀਤੇ ਵਗੈਰ ਕਿਸਾਨ ਜਥੇਬੰਦੀ ਦੇ ਅਹੁਦੇਦਾਰਾਂ ਵੱਲੋਂ ਭਰਮੀ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਲਖਵੀਰ ਸਿੰਘ ਗੋਬਿੰਦਪੁਰ ਵੱਲੋਂ ਆਏ ਵਰਕਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ ਅਤੇ ਕਿਸਾਨ, ਮਜ਼ਦੂਰਾਂ ਨੂੰ ਆ ਰਹੀਆਂ ਮੁਸਕਲਾਂ ਸਬੰਧੀ ਵਿਚਾਰ ਰੱਖੇ, ਇਸ ਨਰਿੰਦਰ ਸਿੰਘ ਬਾਜਵਾ ਵਾਇਸ ਪ੍ਰਧਾਨ ਪੰਜਾਬ ਵੱਲੋਂ ਬੀਕੇਯੂ ਪੰਜਾਬ ਇਕਾਈ ਜਲੰਧਰ ਦੇ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਬੀਕੇਯੂ ਪੰਜਾਬ ਹਰ ਸਮੇਂ ਹਰ ਸਮੱਸਿਆ ਵਿਚ ਕਿਸਾਨਾਂ ਮਜ਼ਦੂਰਾਂ ਨਾਲ ਮੌਢੇ ਨਾਲ ਮੌਢਾ ਜੋੜ ਕੇ ਖੜੀ ਹੈ ਇਸ ਮੌਕੇ ਬੁਲਾਰਿਆਂ ਨੇ ਤੇਲ ਦੀਆਂ ਵਧੀਆ ਕੀਮਤਾਂ , ਅਤੇ ਝੋਨੇ ਦੇ ਨਗੂਣੇ ਵਾਧੇ ਨੂੰ ਲੈ ਕੇ ਸਰਕਾਰਾਂ ਦੀ ਕੜੜੀ ਨੁਕਤਾਚੀਨੀ ਕੀਤੀ । ਇਸ ਮੌਕੇ ਨਰਿੰਦਰ ਸਿੰਘ ਬਾਜਵਾ, ਲਖਬੀਰ ਸਿੰਘ ਜ਼ਿਲਾ ਪ੍ਰਧਾਨ, ਸੋਢੀ ਸਿੰਘ ਕੋਰ ਕਮੇਟੀ ਮੈਂਬਰ ਪੰਜਾਬ, ਗੁਰਦੀਪ ਸਿੰਘ ਪ੍ਰਚਾਰਕ ਸਕੱਤਰ ਪੰਜਾਬ, ਡਾ ਮਹਿੰਦਰ ਪਾਲ ਸਿੰਘ ਜ਼ਿਲਾ ਮੀਤ ਪ੍ਰਧਾਨ ਜਲੰਧਰ,ਹਰਮਨਪ੍ਰੀਤ ਸਿੰਘ ਬਲਾਕ ਪ੍ਰਧਾਨ ਮਹਿਤਪੁਰ, ਗੁਰਮੁਖ ਸਿੰਘ ਸਰਪੰਚ, ਜਗਜੀਤ ਸਿੰਘ ਬਘੇਲਾ, ਕੁਲਵੰਤ ਸਿੰਘ ਵੇਹਰਾ, ਪਾਲ ਸਿੰਘ ਬੀਠਲਾ, ਡਾ ਅਮਰੀਕ ਸਿੰਘ, ਭੁਪਿੰਦਰ ਸਿੰਘ ਬਿੱਲਾ, ਗੁਰਚਰਨ ਸਿੰਘ ਸਰਪੰਚ, ਨਰਿੰਦਰ ਸਿੰਘ ਪਰਜੀਆ, ਸ਼ਿੰਗਾਰਾ ਸਿੰਘ ਖੁਰਲਾ ਪੁਰ, ਦਵਿੰਦਰ ਸਿੰਘ ਗੋਪੀ, ਸਤਬੀਰ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ ਨੰਢਾ, ਸਮੋਨ ਮਸੀਹ, ਰਣਜੀਤ ਸਿੰਘ ਛੰਨਾਂ, ਕੁੰਦਨ ਸਿੰਘ, ਨਰਿੰਦਰ ਸਿੰਘ ਬਾਗੀਵਾਲ ਖੁਰਦ, ਕਸ਼ਮੀਰ ਸਿੰਘ ਵੇਹਰਾ, ਡਾ ਹਰਪ੍ਰੀਤ ਸਿੰਘ, ਸੰਤੋਖ ਸਿੰਘ ਰਾਜਸਥਾਨੀ, ਜਗਮੋਹਨ ਸਿੰਘ, ਕੁਲਵਿੰਦਰ ਸਿੰਘ ਬਾਬਾ, ਦੇਸ਼ ਰਾਜ ਆਦਿ ਵੱਲੋਂ ਵੀ ਵਿਚਾਰ ਰੱਖੇ ਗਏ। ਇਸ ਮੌਕੇ ਡਕੋਦਾ ਨੂੰ ਛੱਡ ਕੇ ਆਏ ਜ਼ਿਲਾ ਯੂਥ ਪ੍ਰਧਾਨ ਗੁਰਜੰਟ ਸਿੰਘ, ਅਤੇ ਅਰਸ਼ਦੀਪ ਸਿੰਘ ਸੋਸਲ ਮੀਡੀਆ ਇੰਚਾਰਜ ਵੱਲੋਂ ਬੀਕੇਯੂ ਪੰਜਾਬ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬੀਕੇਯੂ ਜੁਆਇੰਨ ਕਰ ਲਈ ਜਿਸ ਨਾਲ ਢਕੋਦਾ ਇਕਾਈ ਜਲੰਧਰ ਨੂੰ ਕਰਾਰਾ ਝਟਕਾ ਲੱਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਵੱਲੋਂ ਡਕੋਦਾ ਛੱਡ ਕੇ ਆਏ ਦੋਨਾਂ ਕਿਸਾਨ ਆਗੂਆਂ ਦਾ ਸਵਾਗਤ ਕੀਤਾ ਉਨ੍ਹਾਂ ਕਿਹਾ ਕਿ ਬੀਕੇਯੂ ਪੰਜਾਬ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੱਕ ਸੱਚ ਲਈ ਲੜ ਰਹੀ ਹੈ ਅਤੇ ਇਹ ਯੂਨੀਅਨ ਜਿਥੇ ਭਿੰਨ ਭੇਦ ਤੋਂ ਪਰੇ ਹੈ ਉਥੇ ਦਿਨ ਰਾਤ ਕਿਸਾਨਾਂ , ਮਜ਼ਦੂਰਾਂ ਦੇ ਹੱਕਾਂ ਲਈ ਖੜੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



