ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਫੇਅਰਵੈੱਲ ਪਾਰਟੀ

ਅਭੀਜੀਤ ਨੂੰ ਮਿਸਟਰ ਤੇ ਕੋਮਲਪ੍ਰੀਤ ਨੂੰ ਮਿਸ ਫੇਅਰਵੈੱਲ ਦਾ ਖ਼ਿਤਾਬ
ਕਪੂਰਥਲਾ, 16 ਫਰਵਰੀ ( ਕੌੜਾ )- ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ  ਪਿ੍ੰਸੀਪਲ ਰੇਨੂੰ ਅਰੋੜਾ ਦੀ ਅਗਵਾਈ ਵਿਚ ਬਾਰ੍ਹਵੀਂ ਜਮਾਤ ਦੇ ਸੀਨੀਅਰ ਵਿਦਿਆਰਥੀਆਂ ਲਈ ਫੇਅਰਵੈੱਲ ਪਾਰਟੀ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤੀ ਗਈ । ਇੰਜੀਨੀਅਰ ਸਵਰਨ ਸਿੰਘ ਪ੍ਧਾਨ ਗੁਰੂ ਨਾਨਕ ਖ਼ਾਲਸਾ ਕਾਲਜ ਮੁੱਖ ਮਹਿਮਾਨ ਅਤੇ ਸਕੂਲ ਦੀ ਪ੍ਬੰਧਕ ਕਮੇਟੀ ਦੇ ਪ੍ਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼ੋ੍ਮਣੀ ਕਮੇਟੀ ਸਮਾਗਮ ਵਿਚ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ,ਜਿਨੵਾ ਦਾ ਸਟਾਫ ਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ  ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪੋ੍ਗਰਾਮ ਪੇਸ਼ ਕੀਤਾ ਗਿਆ, ਜਿਸ ਦਾ ਆਗਾਜ਼ ਸ਼ਮਾ ਰੌਸ਼ਨ ਉਪਰੰਤ ਅਤੇ ਸ਼ਬਦ ਗਾਇਨ ਰਾਹੀਂ ਕੀਤਾ ਗਿਆ। ਸਮਾਗਮ ਦਾ ਮੁੱਖ ਆਕਰਸ਼ਣ ਮਾਡਲਿੰਗ ਸ਼ੋਅ ਰਿਹਾ, ਜਿਸ ਵਿੱਚ ਸੀਨੀਅਰ ਵਿਦਿਆਰਥੀਆਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਮਾਡਲਿੰਗ ਦੇ ਵੱਖ ਵੱਖ ਰਾਊਂਡ ‘ਚੋ ਗੁਜ਼ਰਦਿਆ ਕੋਮਲਪ੍ਰੀਤ ਕੌਰ ਮਿਸ ਫੇਅਰਵੈੱਲ ਅਤੇ ਅਭੀਜੀਤ ਸਿੰਘ ਮਿਸਟਰ ਫੇਅਰਵੈੱਲ ਦੇ ਖਿਤਾਬ ‘ਤੇ ਕਬਜ਼ਾ ਕਰਨ ‘ਚ ਸਫਲ ਰਹੇ। ਹਰਪ੍ਰੀਤ ਕੌਰ ਤੇ ਵਰੁਣ ਸ਼ਰਮਾਂ ਫਸਟ ਰਨਰਅੱਪ, ਗੁਰਲੀਨ ਕੌਰ ਤੇ ਪ੍ਰਭਦੀਪ ਸਿੰਘ ਸੈਕੰਡ ਰਨਰਅੱਪ ਰਹੇ। ਜਦਕਿ ਕਿਰਨਪੀ੍ਤ ਕੌਰ ਮਿਸ ਬਿਊਟੀਫੁਲ ਸਮਾਇਲ ਅਤੇ ਮਿਸ਼ਟੀ ਮਿਸ ਐਲੀਗੈਂਟ, ਪਿ੍ੰਸ ਨਰੂਲਾ ਮਿਸਟਰ ਹੈਂਡਸਮ ਅਤੇ ਪਵਨਪੀ੍ਤ ਮਿਸਟਰ ਚਾਰਮਿੰਗ ਦਾ ਖਿਤਾਬ ਹਾਸਲ ਕਰਨ ਵਿੱਚ ਸਫਲ ਰਹੇ। ਮੰਚ ਸੰਚਾਲਨ ਮੈਡਮ ਨਵਰੀਤ ਨਾਲ ਵਿਦਿਆਰਥੀਆਂ ਨੇ ਕੀਤਾ।ਜੱਜਾਂ ਦੀ ਭੂਮਿਕਾ ਮੈਡਮ ਅਮਨਦੀਪ ਅਤੇ ਮੈਡਮ ਪੂਜਾ ਜੋਲੀ ਵੱਲੋਂ ਨਿਭਾਈ ਗਈ । ਜੇਤੂਆਂ ਨੂੰ ਸਨਮਾਨਿਤ ਕਰਨ ਉਪਰੰਤ ਇੰਜ. ਸਵਰਨ ਸਿੰਘ ਅਤੇ ਬੀਬੀ ਗੁਰਪ੍ਰੀਤ ਕੌਰ ਨੇ ਸਮੂਹ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ । ਉਨ੍ਹਾਂ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਵਿਚ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਵੀ ਕੀਤਾ । ਇਸ ਮੌਕੇ ਸਕੂਲ ਡਾਇਰੈਕਟਰ  ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਤੋਂ ਇਲਾਵਾ ਸੀਨੀਅਰ ਸੈਕਸ਼ਨ ਇੰਚਾਰਜ ਕਰਨਜੀਤ ਸਿੰਘ, ਸੁਨੀਤਾ ਗੁਜਰਾਲ, ਸ਼ੀਲਾ ਸ਼ਰਮਾ, ਰੁਪਿੰਦਰਜੀਤ ਕੌਰ, ਰਮਨ ਚਾਵਲਾ, ਅੰਬਿਕਾ, ਨੀਤੂ, ਰੂਬਲ, ਮੋਨਿਕਾ, ਬਲਵਿੰਦਰ ਕੌਰ ਡੀ ਪੀ, ਸੁਖਜੀਤ ਕੌਰ, ਦੀਪਿਕਾ, ਅਪੁਲ, ਰਮਨ, ਸਿਮਰਨ, ਪਰਮਜੀਤ, ਸੁੱਚਾ ਸਿੰਘ, ਕਵਿਤਾ ਆਦਿ ਸਟਾਫ ਮੈਂਬਰ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਮਰਹੂਮ ਸ਼੍ਰੀ ਚਮਨ ਲਾਲ ਰੰਧਾਵਾ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ
Next articleSamaj Weekly 346 = 17/02/2024