ਏ ਐੱਸ ਆਈ ਗੁਰਦਿਆਲ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਰੋਹ ਆਯੋਜਿਤ 

ਆਪਣੀ ਡਿਊਟੀ ਨੂੰ ਹਮੇਸ਼ਾ ਆਪਣਾ ਫ਼ਰਜ਼ ਸਮਝ ਕੇ ਨਿਭਾਇਆ – ਗੁਰਦਿਆਲ ਸਿੰਘ 

ਕਪੂਰਥਲਾ  (ਕੌੜਾ)– ਏ ਐੱਸ ਆਈ ਗੁਰਦਿਆਲ ਸਿੰਘ ਆਪਣੀ 34 ਸਾਲ ,4 ਮਹੀਨੇ 13 ਦਿਨ ਦੀ ਸ਼ਾਨਦਾਰ ਪੁਲਿਸ ਦੀ ਡਿਊਟੀ ਤੋਂ ਸੇਵਾ ਮੁਕਤੀ ਮੌਕੇ ਪੁਲਿਸ ਲਾਈਨ ਕਪੂਰਥਲਾ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਡੀ ਐੱਸ ਪੀ ਹੈੱਡ ਕੁਆਰਟਰ ਕੁਲਵੰਤ ਸਿੰਘ ਤੇ ਲਾਈਨ ਅਫਸਰ ਕਪੂਰਥਲਾ ਜੋਗਿੰਦਰ ਸਿੰਘ ਦੁਆਰਾ ਏ ਐੱਸ ਆਈ ਗੁਰਦਿਆਲ ਸਿੰਘ ਨੂੰ ਸੇਵਾ ਮੁਕਤੀ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਗੁਰਦਿਆਲ ਸਿੰਘ ਦੀ ਪੁਲਿਸ ਡਿਊਟੀ ਦੌਰਾਨ ਇਮਾਨਦਾਰੀ ਨਾਲ ਨਿਭਾਈਆਂ ਸ਼ਾਨਦਾਰ ਤੇ ਬੇਦਾਗ਼ ਸੇਵਾਵਾਂ ਤੇ ਕੁਲਵੰਤ ਸਿੰਘ ਡੀ ਐੱਸ ਪੀ ਹੈੱਡ ਕੁਆਰਟਰ ਨੇ ਵਿਸ਼ੇਸ਼ ਰੌਸ਼ਨੀ ਪਾਉਂਦੇ ਹੋਏ ਉਹਨਾਂ ਦੇ ਸੇਵਾ ਮੁਕਤੀ ਉਪਰੰਤ ਚੰਗੇ ਜੀਵਨ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ । ਇਸ ਦੌਰਾਨ ਏ ਐੱਸ ਆਈ ਗੁਰਦਿਆਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਆਪਣੀ ਡਿਊਟੀ ਨੂੰ ਹਮੇਸ਼ਾ ਆਪਣਾ ਫ਼ਰਜ਼ ਸਮਝ ਕੇ ਨਿਭਾਇਆ ਹੈ। ਉਹਨਾਂ ਆਪਣੇ ਸਨਮਾਨ ਤੇ ਵਿਦਾਇਗੀ ਪਾਰਟੀ ਲਈ ਪੁਲਿਸ ਕਰਮਚਾਰੀਆਂ ਸਾਥੀਆਂ ਤੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵਿਚੋਂ ਪਤਨੀ ਮਨਜੀਤ ਕੌਰ, ਪੁੱਤਰ ਆਨੰਦਪ੍ਰੀਤ ਸਿੰਘ ਆਦਿ ਹਾਜ਼ਰ ਸਨ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTwo dead, eight injured after Russian air strikes on Ukraine
Next articleਮਜ਼ਦੂਰ ਦਿਵਸ ‘ਤੇ ਇਕੱਠੇ